Sat, Apr 20, 2024
Whatsapp

ਬਿਹਾਰ ਦੇ ਭਾਗਲਪੁਰ 'ਚ ਡਿੱਗੀ ਕੰਧ, ਤਿੰਨ ਲੋਕਾਂ ਦੀ ਮੌਤ

Written by  Jashan A -- September 29th 2019 01:52 PM
ਬਿਹਾਰ ਦੇ ਭਾਗਲਪੁਰ 'ਚ ਡਿੱਗੀ ਕੰਧ, ਤਿੰਨ ਲੋਕਾਂ ਦੀ ਮੌਤ

ਬਿਹਾਰ ਦੇ ਭਾਗਲਪੁਰ 'ਚ ਡਿੱਗੀ ਕੰਧ, ਤਿੰਨ ਲੋਕਾਂ ਦੀ ਮੌਤ

ਬਿਹਾਰ ਦੇ ਭਾਗਲਪੁਰ 'ਚ ਡਿੱਗੀ ਕੰਧ, ਤਿੰਨ ਲੋਕਾਂ ਦੀ ਮੌਤ,ਭਾਗਲਪੁਰ: ਬਿਹਾਰ 'ਚ ਭਾਰੀ ਬਾਰਿਸ਼ ਦਾ ਕਹਿਰ ਲਗਾਤਾਰ ਜਾਰੀ ਹੈ।ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਹਾਰ ਦੇ ਕਈ ਜਿਲ੍ਹਿਆਂ 'ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਭਾਰੀ ਬਾਰਿਸ਼ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਬਿਹਾਰ ਦੇ ਭਾਗਲਪੁਰ ਤੋਂ ਸਾਹਮਣੇ ਆਇਆ ਹੈ। ਜਿਥੇ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਇੱਕ ਕੰਧ ਡਿੱਗ ਪਈ। ਇਸ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਕਈਆਂ ਦੇ ਮਲਬੇ ਹੇਠਾਂ ਦੱਬੇ ਹੋਣ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਹੋਰ ਪੜ੍ਹੋ: ਕੋਟਕਪੂਰਾ 'ਚ ਜਾਗੋ ਦੌਰਾਨ ਚੱਲੀਆਂ ਗੋਲੀਆਂ, ਇੱਕ ਨੌਜਵਾਨ ਦੀ ਮੌਤ https://twitter.com/ANI/status/1178213637363662848?s=20 ਫਿਲਹਾਲ ਬਚਾਅ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਉਧਰ ਘਟਨਾ ਦੀ ਸੂਚਨਾ ਮਿਲਣ 'ਤੇ ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTC News


Top News view more...

Latest News view more...