ਹੋਰ ਖਬਰਾਂ

ਪਤਨੀ ਨੇ ਵਿਆਹ ਦੇ ਪਹਿਲੇ ਹਫਤੇ ਹੀ ਕੀਤਾ ਆਪਣੇ ਪਤੀ ਦਾ ਕਤਲ

By Shanker Badra -- July 04, 2018 8:23 pm

ਪਤਨੀ ਨੇ ਵਿਆਹ ਦੇ ਪਹਿਲੇ ਹਫਤੇ ਹੀ ਕੀਤਾ ਆਪਣੇ ਪਤੀ ਦਾ ਕਤਲ:ਬਿਹਾਰ ਦੇ ਸਾਰਣ ਜਿਲ੍ਹੇ ਦੇ ਗੜਖਾ ਥਾਣਾ ਖੇਤਰ ਵਿੱਚ ਇੱਕ ਪਤਨੀ ਨੇ ਆਪਣੇ ਪਤੀ ਦੀ ਤੇਜ਼ਧਾਰ ਹਥਿਆਰ ਨਾਲ ਗਲਾ ਕੱਟਕੇ ਹੱਤਿਆ ਕਰ ਦਿੱਤੀ।ਇਨ੍ਹਾਂ ਦੋਨਾਂ ਦਾ ਵਿਆਹ ਚਾਰ ਦਿਨ ਪਹਿਲਾਂ ਹੀ ਹੋਇਆ ਸੀ।ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਆਰੋਪੀ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।bihar in Wife Wedding first week husband muderਪੁਲਿਸ ਦੇ ਅਨੁਸਾਰ ਜਿਲ੍ਹੇ ਦੇ ਮੁਕੀਮਪੁਰ ਪਿੰਡ ਨਿਵਾਸੀ ਰਵਿੰਦਰ ਸਿੰਘ ਨੇ 29 ਜੂਨ ਨੂੰ ਸਿੰਕੀ ਦੇਵੀ ਦੇ ਪਿੰਡ ਦੇ ਹੀ ਇੱਕ ਮੰਦਿਰ ਵਿੱਚ ਵਿਆਹ ਕੀਤਾ ਸੀ।ਰਵਿੰਦਰ ਦਾ ਇਹ ਦੂਜਾ ਵਿਆਹ ਸੀ,ਜਦੋਂ ਕਿ ਆਰੋਪੀ ਔਰਤ ਦਾ ਇਹ ਤੀਜਾ ਵਿਆਹ ਸੀ। ਵਿਆਹ ਦੇ ਬਾਅਦ ਦੋਨੋਂ ਤਿੰਨ ਦਿਨ ਤੱਕ ਇਕ ਦੂਜੇ ਨਾਲ ਠੀਕ ਰਹੇ ਸਨ।ਚੌਥੀ ਰਾਤ ਦੋਨੋਂ ਆਪਣੇ ਹੀ ਘਰ ‘ਚ ਸੁੱਤੇ ਸਨ।bihar in Wife Wedding first week husband muderਗੜਖਾ ਦੇ ਥਾਣਾ ਇੰਚਾਰਜ ਗੌਰੀ ਸ਼ੰਕਰ ਨੇ ਦੱਸਿਆ ਕਿ ਮੰਗਲਵਾਰ ਦੀ ਰਾਤ ਦੋਨੋਂ ਪਤੀ ਪਤਨੀ ਇਕੱਠੇ ਸੁੱਤੇ ਸਨ ਪਰ ਰਾਤ ਨੂੰ ਪਤਨੀ ਨੇ ਸੁਤੇ ਪਏ ਆਪਣੇ ਪਤੀ ਦੀ ਗੰਡਾਸੇ ਨਾਲ ਗਰਦਨ ਕੱਟਕੇ ਹੱਤਿਆ ਕਰ ਦਿੱਤੀ।ਹੱਤਿਆ ਦੇ ਕਾਰਨਾ ਦਾ ਹੁਣ ਤੱਕ ਪਤਾ ਨਹੀਂ ਚੱਲ ਸਕਿਆ ਹੈ।bihar in Wife Wedding first week husband muderਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੀ ਟੀਮ ਮੌਕੇ ਉੱਤੇ ਪਹੁੰਚ ਗਈ। ਮ੍ਰਿਤਕ ਦਾ ਮ੍ਰਿਤਕ ਸਰੀਰ ਆਪਣੇ ਕਬਜੇ ਵਿੱਚ ਲੈਂਦੇ ਹੋਏ ਆਰੋਪੀ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਮ੍ਰਿਤਕ ਰਵਿੰਦਰ ਨੂੰ ਪੋਸਟਮਾਰਟਮ ਲਈ ਛਪਰਾ ਸਦਰ ਹਸਪਤਾਲ ਭੇਜ ਦਿੱਤਾ ਗਿਆ ਹੈ।ਪੁਲਿਸ ਵੱਲੋਂ ਆਰੋਪੀ ਔਰਤ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ।
-PTCNews

  • Share