Advertisment

ਪ੍ਰੋਫੈਸਰ ਨੂੰ ਸੈਰ ਕਰਨੀ ਪਈ ਮਹਿੰਗੀ, ਜਾਣੋ ਕੀ ਹੈ ਪੂਰਾ ਮਾਮਲਾ

author-image
Ragini Joshi
New Update
ਪ੍ਰੋਫੈਸਰ ਨੂੰ ਸੈਰ ਕਰਨੀ ਪਈ ਮਹਿੰਗੀ, ਜਾਣੋ ਕੀ ਹੈ ਪੂਰਾ ਮਾਮਲਾ
Advertisment
ਪ੍ਰੋਫੈਸਰ ਨੂੰ ਸੈਰ ਕਰਨੀ ਪਈ ਮਹਿੰਗੀ, ਜਾਣੋ ਕੀ ਹੈ ਪੂਰਾ ਮਾਮਲਾ,ਨਾਲੰਦਾ: ਬਿਹਾਰ ਦੇ ਨਾਲੰਦਾ ਵਿੱਚ ਅੱਜ ਸਵੇਰੇ ਭਿਆਨਕ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ, ਜਿਥੇ ਇੱਕ ਪ੍ਰੋਫੈਸਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਇਹ ਕਿ ਮ੍ਰਿਤਕ ਦੀ ਪਹਿਚਾਣ ਅਰਵਿੰਦ ਪ੍ਰਸਾਦ ਵਜੋਂ ਹੋਈ ਸੀ। ਜੋ ਕਿ , ਜੋ ਕਿ ਪੀ. ਐੱਮ. ਐੱਸ. ਕਾਲਜ 'ਚ ਪ੍ਰੋਫੈਸਰ ਸਨ ਅਤੇ ਉਹ ਸੋਹੇਸਾਰ ਦੇ ਰਹਿਣ ਵਾਲੇ ਸੀ। ਜਦੋ ਇਸ ਘਟਨਾ ਦਾ ਪਤਾ ਲੱਗਿਆ ਤਾਂ ਮੌਕੇ 'ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਸੂਤਰਾਂ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋ ਪ੍ਰੋਫੈਸਰ ਸਵੇਰ ਦੇ ਸਮੇਂ ਸੈਰ ਕਰਨ ਗਏ ਸਨ ਉਸ ਸਮੇਂ 3 ਨੌਜਵਾਨ ਮੋਟਰਸਾਈਕਲ 'ਤੇ ਆਏ ਅਤੇ ਪ੍ਰੋਫੈਸਰ ਦੇ 2 ਗੋਲੀਆਂ ਮਾਰ ਕੇ ਫਰਾਰ ਹੋ ਗਏ। ਹੋਰ ਪੜ੍ਹੋ:ਲੁਧਿਆਣਾ ਦੇ ਵਾਰਡ ਨੰਬਰ 31 ‘ਚ ਅਜ਼ਾਦ ਉਮੀਦਵਾਰ ਨੇ ਬੀਜੇਪੀ ਉਮੀਦਵਾਰ ‘ਤੇ ਕੀਤਾ ਹਮਲਾ ਸਥਾਨਕ ਲੋਕਾਂ ਨੇ ਉਹਨਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਪਰ ਹਾਲਤ ਵਿਗੜਨ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਬਰਾਮਦ ਕਰ ਪੋਸਟਮਾਰਟਮ ਦੇ ਲਈ ਭੇਜ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਟੀਮ ਜਾਂਚ ਵਿੱਚ ਲੱਗੀ ਹੋਈ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।-
bihar national-news nalanda latest-national-news bihar-news-in-punjabi professor professor-news-in-punjabi
Advertisment

Stay updated with the latest news headlines.

Follow us:
Advertisment