Wed, Apr 24, 2024
Whatsapp

ਬਿਹਾਰ: ਸੀਮਾਂਚਲ ਐਕਸਪ੍ਰੈੱਸ ਦੇ ਕਈ ਡੱਬੇ ਪਟੜੀ ਤੋਂ ਉਤਰੇ, 6 ਦੀ ਮੌਤ, ਕਈ ਜ਼ਖਮੀ, ਦੇਖੋ ਤਸਵੀਰਾਂ

Written by  Jashan A -- February 03rd 2019 09:15 AM -- Updated: February 03rd 2019 09:18 AM
ਬਿਹਾਰ: ਸੀਮਾਂਚਲ ਐਕਸਪ੍ਰੈੱਸ ਦੇ ਕਈ ਡੱਬੇ ਪਟੜੀ ਤੋਂ ਉਤਰੇ, 6 ਦੀ ਮੌਤ, ਕਈ ਜ਼ਖਮੀ, ਦੇਖੋ ਤਸਵੀਰਾਂ

ਬਿਹਾਰ: ਸੀਮਾਂਚਲ ਐਕਸਪ੍ਰੈੱਸ ਦੇ ਕਈ ਡੱਬੇ ਪਟੜੀ ਤੋਂ ਉਤਰੇ, 6 ਦੀ ਮੌਤ, ਕਈ ਜ਼ਖਮੀ, ਦੇਖੋ ਤਸਵੀਰਾਂ

ਬਿਹਾਰ: ਸੀਮਾਂਚਲ ਐਕਸਪ੍ਰੈੱਸ ਦੇ ਕਈ ਡੱਬੇ ਪਟੜੀ ਤੋਂ ਉਤਰੇ, 6 ਦੀ ਮੌਤ, ਕਈ ਜ਼ਖਮੀ, ਦੇਖੋ ਤਸਵੀਰਾਂ,ਹਾਜੀਪੁਰ: ਬਿਹਾਰ ਦੇ ਹਾਜੀਪੁਰ ਕੋਲ ਇੱਕ ਵੱਡਾ ਟ੍ਰੇਨ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਕਾਰਨ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ।ਇਹ ਟ੍ਰੇਨ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਜੋਗਬਾਨੀ ਤੋਂ ਦਿੱਲੀ ਆ ਰਹੀ ਸੀਮਾਂਚਲ ਐਕਸਪ੍ਰੈੱਸ ਦੇ 9 ਡੱਬੇ ਪਟੜੀ ਤੋਂ ਉਤਰ ਗਏ। [caption id="attachment_250276" align="aligncenter" width="300"]train ਬਿਹਾਰ: ਸੀਮਾਂਚਲ ਐਕਸਪ੍ਰੈੱਸ ਦੇ ਕਈ ਡੱਬੇ ਪਟੜੀ ਤੋਂ ਉਤਰੇ, 6 ਦੀ ਮੌਤ, ਕਈ ਜ਼ਖਮੀ, ਦੇਖੋ ਤਸਵੀਰਾਂ[/caption] ਮਿਲੀ ਜਾਣਕਰੀ ਮੁਤਾਬਕ ਅੱਜ ਸਵੇਰੇਸਾਰ ਜੋਗਬਾਨੀ ਤੋਂ ਦਿੱਲੀ ਦੇ ਆਨੰਦ ਵਿਹਾਰ ਜਾ ਰਹੀ ਸੀਮਾਂਚਲ ਐੱਕਸਪ੍ਰੈੱਸ ਸਹਿਦੇਈ ਬੁਜ਼ੁਰਗ ਦੇ ਕੋਲ ਪਟੜੀ ਤੋਂ ਉਤਰ ਗਈ। ਜਿਸ ਕਾਰਨ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਜ਼ਖਮੀ ਯਾਤਰੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ।

ਉਥੇ ਹੀ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਹਾਦਸੇ ਵਾਲੇ ਸਥਾਨ 'ਤੇ ਰੇਲਵੇ ਆਧਿਕਾਰੀਆਂ ਤੋਂ ਇਲਾਵਾ ਡਾਕਟਰਾਂ ਦੀ ਟੀਮ ਵੀ ਪਹੁੰਚ ਗਈ। ਨਾਲ ਹੀ ਰੇਲ ਮੰਤਰੀ ਪਿਊਸ਼ ਗੋਇਲ ਨੇ ਵੀ ਟਵੀਟ ਕਰ ਕੇ ਇਸ ਹਾਦਸੇ 'ਤੇ ਦੁੱਖ ਪ੍ਰਗਟਾਇਆ। ਖਬਰਾਂ ਮੁਤਾਬਕ ਇਸ ਹਾਦਸੇ ਤੋਂ ਬਾਅਦ ਕਈ ਟ੍ਰੇਨਾਂ ਰੱਦ ਕਰ ਦਿੱਤੀਆਂ ਹਨ ਤੇ ਕਈਆਂ ਦੇ ਰੂਟ ਬਦਲ ਦਿੱਤੇ ਗਏ ਹਨ। -PTC News

Top News view more...

Latest News view more...