ਬਿਹਾਰ ‘ਚ ਅਸਮਾਨੀ ਬਿਜਲੀ ਡਿੱਗਣ ਨਾਲ 3 ਬੱਚਿਆਂ ਸਮੇਤ 8 ਲੋਕਾਂ ਦੀ ਮੌਤ , ਕਈ ਝੁਲਸੇ

Bihar thunderstorm 3 children including 8 people Death
ਬਿਹਾਰ 'ਚ ਅਸਮਾਨੀ ਬਿਜਲੀ ਡਿੱਗਣ ਨਾਲ 3 ਬੱਚਿਆਂ ਸਮੇਤ 8 ਲੋਕਾਂ ਦੀ ਮੌਤ , ਕਈ ਝੁਲਸੇ

ਬਿਹਾਰ ‘ਚ ਅਸਮਾਨੀ ਬਿਜਲੀ ਡਿੱਗਣ ਨਾਲ 3 ਬੱਚਿਆਂ ਸਮੇਤ 8 ਲੋਕਾਂ ਦੀ ਮੌਤ , ਕਈ ਝੁਲਸੇ :ਬਿਹਾਰ : ਬਿਹਾਰ ਦੇ ਨਵਾਦਾ ਜ਼ਿਲ੍ਹੇ ਦੇ ਧਾਨਪੁਰ ਪਿੰਡ ਵਿੱਚ ਸ਼ੁੱਕਰਵਾਰ ਨੂੰ ਅਸਮਾਨੀ ਬਿਜਲੀ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਵਿੱਚ 3 ਬੱਚਿਆਂ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਝੁਲਸ ਗਏ ਹਨ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ।

Bihar thunderstorm 3 children including 8 people Death
ਬਿਹਾਰ ‘ਚ ਅਸਮਾਨੀ ਬਿਜਲੀ ਡਿੱਗਣ ਨਾਲ 3 ਬੱਚਿਆਂ ਸਮੇਤ 8 ਲੋਕਾਂ ਦੀ ਮੌਤ , ਕਈ ਝੁਲਸੇ

ਮਿਲੀ ਜਾਣਕਾਰੀ ਅਨੁਸਾਰ ਓਥੇ ਦੁਪਹਿਰ ਵੇਲੇ ਅਚਾਨਕ ਹੀ ਮੌਸਮ ਵਿੱਚ ਬਦਲਾਅ ਆਇਆ ਅਤੇ ਵੇਖਦੇ ਹੀ ਵੇਖਦੇ ਬਾਰਿਸ਼ ਹੋਣ ਲੱਗੀ। ਇਸ ਦੌਰਾਨ ਕੁੱਝ ਬੱਚੇ ਖੇਡ ਰਹੇ ਸਨ ਅਤੇ ਕੁੱਝ ਲੋਕ ਖੇਤਾਂ ਵਿੱਚ ਕੰਮ ਕਰ ਰਹੇ ਸਨ। ਜਦੋਂ ਮੀਂਹ ਆਇਆ ਤਾਂ ਆਪਣੇ -ਆਪਣੇ ਘਰ ਜਾ ਲੱਗੇ ਤਾਂ ਮੀਂਹ ਤੇਜ਼ ਹੋਣ ਕਾਰਨ ਸਾਰੇ ਇੱਕ ਦਰੱਖ਼ਤ ਹੇਠਾਂ ਰੁਕ ਗਏ। ਇਸ ਦੌਰਾਨ ਅਚਾਨਕ ਅਸਮਾਨੀ ਬਿਜਲੀ ਡਿੱਗਣ ਨਾਲ 3 ਬੱਚਿਆਂ ਸਣੇ 8 ਲੋਕ ਦੀ ਮੌਤ ਹੋ ਜੀ ਅਤੇ ਕਈ ਲੋਕ ਝੁਲਸ ਗਏ।

Bihar thunderstorm 3 children including 8 people Death
ਬਿਹਾਰ ‘ਚ ਅਸਮਾਨੀ ਬਿਜਲੀ ਡਿੱਗਣ ਨਾਲ 3 ਬੱਚਿਆਂ ਸਮੇਤ 8 ਲੋਕਾਂ ਦੀ ਮੌਤ , ਕਈ ਝੁਲਸੇ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਅਰੁਣਾਚਲ ਪ੍ਰਦੇਸ਼ ‘ਚ ਸਵੇਰੇ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ , ਲੋਕਾਂ ਦੀ ਉੱਡੀ ਨੀਂਦ

ਇਸ ਘਟਨਾ ਤੋਂ ਬਾਅਦ ਜ਼ਖਮੀ ਲੋਕਾਂ ਨੂੰ ਨੇੜਲੇ ਹਸਪਤਾਲ ਪਹੁੰਚਿਆ, ਜਿੱਥੇ ਜੁਲਸੇ ਲੋਕਾਂ ਦਾ ਇਲਾਜ ਹੋ ਰਿਹਾ ਹੈ। ਇਸ ਵਿੱਚ ਕਈ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਸਾਰੇ ਲੋਕ ਬਿਹਾਰ ਦੇ ਪਿੰਡ ਧਾਨਪੁਰ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ।
-PTCNews