ਚਾਚੇ ਨੇ ਔਲਾਦ ਦੇ ਚਾਅ ‘ਚ ਤਾਂਤਰਿਕ ਦੇ ਕਹਿਣ ’ਤੇ ਦਿੱਤੀ ਆਪਣੇ ਭਤੀਜੇ ਦੀ ਬਲੀ  ,ਪੁਲਿਸ ਨੇ ਕੀਤਾ ਕਾਬੂ

Bihar : Uncle took nephew on Murder In Bhagalpur
ਚਾਚੇ ਨੇ ਔਲਾਦ ਦੇ ਚਾਅ 'ਚ ਤਾਂਤਰਿਕ ਦੇ ਕਹਿਣ ’ਤੇ ਦਿੱਤੀ ਆਪਣੇ ਭਤੀਜੇ ਦੀ ਬਲੀ  ,ਪੁਲਿਸ ਨੇ ਕੀਤਾ ਕਾਬੂ 

ਚਾਚੇ ਨੇ ਔਲਾਦ ਦੇ ਚਾਅ ‘ਚ ਤਾਂਤਰਿਕ ਦੇ ਕਹਿਣ ’ਤੇ ਦਿੱਤੀ ਆਪਣੇ ਭਤੀਜੇ ਦੀ ਬਲੀ  ,ਪੁਲਿਸ ਨੇ ਕੀਤਾ ਕਾਬੂ:ਭਾਗਲਪੁਰ : ਬਿਹਾਰ ਦੇ ਭਾਗਲਪੁਰ ਜ਼ਿਲੇ ‘ਚ ਚਾਚੇ ਨੇਕਿਸੇ ਤਾਂਤਰਿਕ ਦੇ ਕਹਿਣ ’ਤੇ ਆਪਣੇ 10 ਸਾਲਾ ਭਤੀਜੇ ਦੀ ਬਲੀ ਦੇ ਦਿੱਤੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਤਾਂਤਰਿਕ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।

Bihar : Uncle took nephew on Murder In Bhagalpur
ਚਾਚੇ ਨੇ ਔਲਾਦ ਦੇ ਚਾਅ ‘ਚ ਤਾਂਤਰਿਕ ਦੇ ਕਹਿਣ ’ਤੇ ਦਿੱਤੀ ਆਪਣੇ ਭਤੀਜੇ ਦੀ ਬਲੀ  ,ਪੁਲਿਸ ਨੇ ਕੀਤਾ ਕਾਬੂ 

ਮਿਲੀ ਜਾਣਕਾਰੀ ਅਨੁਸਾਰ ‘ਪੀਰਪੈਤੀ ਥਾਣਾ ਖੇਤਰ ਦੇ ਵਿਨੋਬਾ ਟੋਲਾ ਦੇ ਰਹਿਣ ਵਾਲੇ ਸ਼ਿਵਨੰਦਨ ਕੋਲ ਵਿਆਹ ਦੇ 12 ਸਾਲ ਬਾਅਦ ਵੀ ਕੋਈ ਔਲਾਦ ਨਹੀਂ ਸੀ। ਇਸ ਦੌਰਾਨ ਉਸ ਨੇ ਇਕ ਤਾਂਤਰਿਕ ਨਾਲ ਸੰਪਰਕ ਕੀਤਾ ਅਤੇ ਤਾਂਤਰਿਕ ਨੇ ਸ਼ਿਵਨੰਦਨ ਨੂੰ ਕਿਹਾ ਕਿ ਜੇਕਰ ਉਹ ਕਿਸੇ ਰਿਸ਼ਤੇਦਾਰ ਦੇ ਬੱਚੇ ਦੀ ਬਲੀ ਦੇ ਦੇਵੇ ਤਾਂ ਉਸ ਨੂੰ ਔਲਾਦ ਦੀ ਪ੍ਰਾਪਤੀ ਹੋਵੇਗੀ।

Bihar : Uncle took nephew on Murder In Bhagalpur
ਚਾਚੇ ਨੇ ਔਲਾਦ ਦੇ ਚਾਅ ‘ਚ ਤਾਂਤਰਿਕ ਦੇ ਕਹਿਣ ’ਤੇ ਦਿੱਤੀ ਆਪਣੇ ਭਤੀਜੇ ਦੀ ਬਲੀ  ,ਪੁਲਿਸ ਨੇ ਕੀਤਾ ਕਾਬੂ 

ਜਿਸ ਤੋਂ ਬਾਅਦ ਚਾਚਾ ਸ਼ਿਵਾਨੰਦ ਆਪਣੇ ਭਤੀਜੇ ਨੂੰ ਪਟਾਕੇ ਦਿਵਾਉਣ ਦੇ ਬਹਾਨੇ ਕਿਸੇ ਏਕਾਂਤ ਵਾਲੀ ਥਾਂ ’ਤੇ ਲੈ ਗਿਆ ਤੇ ਉੱਥੇ ਪੁੱਜ ਕੇ ਉਸ ਦਾ ਗਲ਼ਾ ਵੱਢ ਸੁੱਟਿਆ।ਜਦੋਂ ਬਹੁਤ ਦੇਰ ਤੱਕ ਬੱਚਾ ਨਾ ਘਰ ਨਾ ਆਇਆ ਤਾਂ ਮਾਪੇ ਉਸ ਨੂੰ ਲੱਭਣ ਲੱਗੇ ਅਤੇ ਭਾਲ਼ ਕਰਨ ਤੋਂ ਬਾਅਦ ਬੱਚੇ ਦੀ ਲਾਸ਼ ਪਿੰਡ ਦੇ ਕੋਲ ਸਥਿਤ ਬਾਂਸ ਦੇ ਜੰਗਲ ‘ਚ ਪਈ ਮਿਲੀ ਹੈ।

Bihar : Uncle took nephew on Murder In Bhagalpur
ਚਾਚੇ ਨੇ ਔਲਾਦ ਦੇ ਚਾਅ ‘ਚ ਤਾਂਤਰਿਕ ਦੇ ਕਹਿਣ ’ਤੇ ਦਿੱਤੀ ਆਪਣੇ ਭਤੀਜੇ ਦੀ ਬਲੀ  ,ਪੁਲਿਸ ਨੇ ਕੀਤਾ ਕਾਬੂ 

ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਡਿਪਟੀ ਸੁਪਰਡੈਂਟ ਰੇਸ਼ੂ ਕ੍ਰਿਸ਼ਨਾ ਸਮੇਤ ਹੋਰ ਪੁਲਿਸ ਅਧਿਕਾਰੀ ਹਾਦਸੇ ਵਾਲੀ ਜਗ੍ਹਾ ‘ਤੇ ਪਹੁੰਚ ਗਏ ਅਤੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਉਸ ਨੂੰ ਪੋਸਟਮਾਰਟਮ ਲਈ ਭਾਗਲਪੁਰ ਭੇਜ ਦਿੱਤਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
-PTCNews