ਬਿਹਾਰ :ਵਿਆਹ 'ਚ ਆਈ ਮਹਿਲਾ ਨਾਲ ਗੈਂਗਰੇਪ ਕਰਕੇ ਬਿਜਲੀ ਦੇ ਖੰਭੇ 'ਤੇ ਲਟਕਾਇਆ 

By Shanker Badra - May 26, 2021 2:05 pm

ਬਿਹਾਰ : ਬਿਹਾਰ ਦੇ ਸਮਸਤੀਪੁਰ ਤੋਂ ਇੱਕ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਵਿਆਹ ਸਮਾਗਮ 'ਤੇ ਗਈ ਔਰਤ ਨਾਲ ਪਹਿਲਾਂ ਗੈਂਗਰੇਪ ਕੀਤਾ ,ਫਿਰ ਹੈਵਾਨੀਅਤ ਦੀ ਸੀਮਾ ਪਾਰ ਕਰਦਿਆਂ ਬੇਹੋਸ਼ੀ ਦੀ ਸਥਿਤੀ 'ਚ ਫਾਹਾ ਦੇ ਦਿੱਤਾ ਅਤੇ ਅਰਧ ਨਗਲ ਹਾਲਤਾ ਵਿੱਚ ਬਿਜਲੀ ਦੇ ਖੰਭੇ ਟੰਗ ਦਿੱਤਾ ਹੈ।

ਪੜ੍ਹੋ ਹੋਰ ਖ਼ਬਰਾਂ : ਦੀਪ ਸਿੱਧੂ ਖਿਲਾਫ਼ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਦੇ ਚੱਲਦਿਆਂ ਪੰਜਾਬ 'ਚ ਕੇਸ ਦਰਜ

Bihar woman gangraped, thrashed, hung from electric pole in Samastipur ਬਿਹਾਰ :ਵਿਆਹ 'ਚ ਆਈ ਮਹਿਲਾ ਨਾਲ ਗੈਂਗਰੇਪ ਕਰਕੇ ਬਿਜਲੀ ਦੇ ਖੰਭੇ 'ਤੇ ਲਟਕਾਇਆ

ਇਸ ਮਾਮਲੇ ਦਾ ਪਤਾ ਉਸ ਸਮੇਂ ਲੱਗਿਆ ,ਜਦੋਂ ਪਿੰਡ ਦਾ ਇੱਕ ਵਿਅਕਤੀ ਆਪਣੇ ਖੇਤਾਂ ਵੱਲ ਨਿਕਲਿਆ ਸੀ। ਜਦੋਂ ਉਸਨੇ ਔਰਤ ਨੂੰ ਬਿਜਲੀ ਦੇ ਖੰਭੇ ਉੱਤੇ ਫਾਹੇ ਲੱਗਿਆ ਵੇਖਿਆ ਤਾਂ ਉਹ ਹੈਰਾਨ ਰਹਿ ਗਿਆ ਅਤੇ ਉਸਨੇ ਪਿੰਡ ਵਾਸੀਆਂ ਅਤੇ ਪੁਲਿਸ ਨੂੰ ਸੂਚਿਤ ਕੀਤਾ। ਇਸ ਘਿਨਾਉਣੀ ਘਟਨਾ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਸਾਰੇ ਇਲਾਕੇ ਵਿਚ ਫੈਲ ਗਈ।

Bihar woman gangraped, thrashed, hung from electric pole in Samastipur ਬਿਹਾਰ :ਵਿਆਹ 'ਚ ਆਈ ਮਹਿਲਾ ਨਾਲ ਗੈਂਗਰੇਪ ਕਰਕੇ ਬਿਜਲੀ ਦੇ ਖੰਭੇ 'ਤੇ ਲਟਕਾਇਆ

ਇਸ ਮਗਰੋਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਔਰਤ ਨੂੰ ਖੰਭੇ ਤੋਂ ਹੇਠਾਂ ਉਤਾਰ ਲਿਆ ਅਤੇ ਉਸ ਨੂੰ ਦਲਸੀਸਹਾਰਾਏ ਸਬ-ਡਵੀਜ਼ਨਲ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿਥੇ ਉਸਨੂੰ ਬਿਹਤਰ ਇਲਾਜ ਲਈ ਸਦਰ ਹਸਪਤਾਲ ਭੇਜ ਦਿੱਤਾ ਗਿਆ। ਹੁਣ ਵੀ ਪੀੜਤ ਬੇਹੋਸ਼ੀ ਦੀ ਹਾਲਤ ਵਿੱਚ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ।

Bihar woman gangraped, thrashed, hung from electric pole in Samastipur ਬਿਹਾਰ :ਵਿਆਹ 'ਚ ਆਈ ਮਹਿਲਾ ਨਾਲ ਗੈਂਗਰੇਪ ਕਰਕੇ ਬਿਜਲੀ ਦੇ ਖੰਭੇ 'ਤੇ ਲਟਕਾਇਆ

ਪੜ੍ਹੋ ਹੋਰ ਖ਼ਬਰਾਂ : ਭਾਰਤ ਵਿਚ ਕੱਲ ਤੋਂ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਲਾਗੂ ਹੋਣਗੇ ਨਵੇਂ ਨਿਯਮ

ਫ਼ਿਲਹਾਲ ਪਿੰਡ ਵਾਸੀਆਂ ਨੇ ਸ਼ੱਕ ਦੇ ਅਧਾਰ 'ਤੇ ਵਿਆਹ ਸਮਾਰੋਹ ਵਿਚ ਟੈਂਟ ਅਤੇ ਸਾਉਂਡ ਵਿਚ ਕੰਮ ਕਰਦੇ 7 ਲੋਕਾਂ ਨੂੰ ਫੜ ਲਿਆ ਅਤੇ ਉਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ, ਜਿਨ੍ਹਾਂ ਨੂੰ ਪੁਲਿਸ ਪੁੱਛਗਿੱਛ ਕਰ ਰਹੀ ਹੈ।ਔਰਤ ਦੀ ਬੇਹੋਸ਼ੀ ਕਾਰਨ ਉਸਦਾ ਬਿਆਨ ਅਜੇ ਤੱਕ ਦਰਜ ਨਹੀਂ ਕੀਤਾ ਗਿਆ ਹੈ।
-PTCNews

adv-img
adv-img