ਪੁਲਿਸ ਨੇ ਬੈਲਗੱਡੀ ਮਾਲਕ ਨੂੰ ਵੀ ਨਹੀਂ ਬਖਸ਼ਿਆ, ਕੱਟਿਆ1000 ਰੁਪਏ ਦਾ ਚਲਾਨ

Bijnor Police bullock cart Owner 1000 Rs Invoice
ਪੁਲਿਸ ਨੇ ਬੈਲਗੱਡੀਮਾਲਕ ਨੂੰ ਵੀ ਨਹੀਂ ਬਖਸ਼ਿਆ, ਕੱਟਿਆ1000 ਰੁਪਏ ਦਾ ਚਲਾਨ 

ਪੁਲਿਸ ਨੇ ਬੈਲਗੱਡੀ ਮਾਲਕ ਨੂੰ ਵੀ ਨਹੀਂ ਬਖਸ਼ਿਆ, ਕੱਟਿਆ1000 ਰੁਪਏ ਦਾ ਚਲਾਨ:ਦਿੱਲੀ : ਦੇਸ਼ ਵਿੱਚ ਜਦੋਂ ਦਾ ਨਵਾਂ ਮੋਟਰ ਵਾਹਨ ਐਕਟ ਲਾਗੂ ਹੋਇਆ ਹੈ ਤਾਂ ਚਲਾਨ ਕੱਟਣ ਦੇ ਨਵੇਂ ਰਿਕਾਰਡ ਬਣਾਏ ਜਾ ਰਹੇ ਹਨ। ਪੁਲਿਸ ਮੋਟਰ ਵਾਹਨ ਦੀ ਪਾਲਣਾ ਕਰਨ ‘ਚ ਇੰਨੀ ਉਤਸੁਕ ਹੈ ਕਿ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਕਿਸ ਦਾ ਚਲਾਨ ਕੱਟਣਾ ਹੈ ਅਤੇ ਕਿਸ ਦਾ ਨਹੀਂ ਹੈ। ਸ਼ਨੀਵਾਰ ਨੂੰ ਉਦੋਂ ਹੱਦ ਹੋ ਗਈ, ਜਦੋਂ ਪੁਲਿਸ ਨੇ ਖੇਤ ਵਿਚ ਖੜ੍ਹੀ ਬੈਲਗੱਡੀਦਾ ਚਲਾਨ ਕੱਟ ਦਿੱਤਾ।

Bijnor Police bullock cart Owner 1000 Rs Invoice
ਪੁਲਿਸ ਨੇ ਬੈਲਗੱਡੀਮਾਲਕ ਨੂੰ ਵੀ ਨਹੀਂ ਬਖਸ਼ਿਆ, ਕੱਟਿਆ1000 ਰੁਪਏ ਦਾ ਚਲਾਨ

ਦੇਸ਼ ‘ਚ ਨਵਾਂ ਮੋਟਰ ਵਾਹਨ ਐਕਟ ਲਾਗੂ ਹੋਣ ਤੋਂ ਬਾਅਦ ਧੜਾ ਧੜ ਚਲਾਨ ਕੱਟੇ ਜਾ ਰਹੇ ਹਨ। ਚਲਾਨ ਕੱਟਣ ਦੇ ਕਈ ਅਜੀਬੋ-ਗਰੀਬ ਮਾਮਲੇ ਵੀ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਦੇ ਸਹਿਸਪੁਰ ਤੋਂ ਸਾਹਮਣੇ ਆਇਆ ਹੈ।

Bijnor Police bullock cart Owner 1000 Rs Invoice
ਪੁਲਿਸ ਨੇ ਬੈਲਗੱਡੀਮਾਲਕ ਨੂੰ ਵੀ ਨਹੀਂ ਬਖਸ਼ਿਆ, ਕੱਟਿਆ1000 ਰੁਪਏ ਦਾ ਚਲਾਨ

ਜਿਥੇ ਪੁਲਿਸ ਨੇ ਖੇਤ ਦੇ ਬਾਹਰ ਖੜ੍ਹੀ ਬੈਲਗੱਡੀ ਦਾ ਚਲਾਨ ਕੱਟ ਦਿੱਤਾ ਹੈ ,ਬੈਲਗੱਡੀ ਦੇ ਮਾਲਕ ਰਿਆਜ਼ ਹਸਨ ਨੇ ਆਪਣੇ ਖੇਤ ਦੇ ਕੋਲ ਬੈਲਗੱਡੀ ਖੜ੍ਹੀ ਕੀਤੀ ਸੀ। ਪੁਲਿਸ ਟੀਮ ਸਬ ਇੰਸਪੈਕਟਰ ਦੀ ਅਗਵਾਈ ਵਿਚ ਗਸ਼ਤ ਕਰ ਰਹੀ ਸੀ ਅਤੇ ਟੀਮ ਨੇ ਖੇਤ ਦੇ ਕਿਨਾਰੇ ਇਕ ਬੈਲਗੱਡੀ ਖੜ੍ਹੀ ਵੇਖੀ। ਜਦੋਂ ਪੁਲਿਸ ਦੀ ਟੀਮ ਨੇ ਉਥੇ ਮੌਜੂਦ ਲੋਕਾਂ ਨੂੰ ਪੁੱਛਿਆ ਤਾਂ ਪਤਾ ਲੱਗਿਆ ਕਿ ਬੈਲਗੱਡੀ ਹਸਨ ਦੀ ਹੈ।ਜਿਸ ਤੋਂ ਬਾਅਦ ਪੁਲਿਸ ਨੇ ਇੱਕ ਨਾਨ-ਇੰਸ਼ੋਰੈਂਸ ਵਾਹਨ ਹੋਣ ਦੇ ਬਦਲੇ ਵਿੱਚ ਬੈਲਗੱਡੀ ਦਾ 1000 ਰੁਪਏ ਦਾਚਲਾਨ ਕੱਟ ਦਿੱਤਾ ਹੈ।

Bijnor Police bullock cart Owner 1000 Rs Invoice
ਪੁਲਿਸ ਨੇ ਬੈਲਗੱਡੀਮਾਲਕ ਨੂੰ ਵੀ ਨਹੀਂ ਬਖਸ਼ਿਆ, ਕੱਟਿਆ1000 ਰੁਪਏ ਦਾ ਚਲਾਨ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਅਫ਼ਗਾਨਿਸਤਾਨ ਦੇ ਪਰਵਾਨ ਸ਼ਹਿਰ ‘ਚ ਰਾਸ਼ਟਰਪਤੀ ਦੀ ਚੋਣ ਰੈਲੀ ਦੌਰਾਨ ਧਮਾਕਾ ,24 ਲੋਕਾਂ ਦੀ ਮੌਤ

ਹਾਲਾਂਕਿ ਨਵੇਂ ਕਨੂੰਨ ਵਿੱਚ ਬੈਲਗੱਡੀਦੇ ਚਲਾਨ ਕੱਟਣ ਦੀ ਵਿਵਸਥਾ ਨਹੀਂ ਹੈ। ਹਸਨ ਨੇ ਕਿਹਾ ਕਿ ਉਸਨੇ ਆਪਣੇ ਖੇਤ ਦੇ ਬਾਹਰ ਬੈਲ ਗੱਡੀ ਖੜ੍ਹੀ ਕੀਤੀ ਸੀ, ਇਸ ਲਈ ਉਸ ਦਾ ਚਲਾਨ ਕਿਵੇਂ ਕੱਟਿਆ ਜਾ ਸਕਦਾ ਹੈ। ਜਦੋਂ ਉਸਨੇ ਪੁਲਿਸ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਉਸਦਾ ਚਲਾਨ ਰੱਦ ਕਰ ਦਿੱਤਾ ਗਿਆ। ਚਲਾਨ ਤਾਂ ਰੱਦ ਕਰ ਦਿੱਤਾ ਗਿਆ ਪਰ ਇਹ ਚਲਾਨ ਇਨ੍ਹੀਂ ਦਿਨੀਂ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
-PTCNews