Advertisment

ਪੰਜਾਬ 'ਚ 'ਵਿਗੜੀ' ਕਾਨੂੰਨ ਵਿਵਸਥਾ 'ਤੇ ਬਿਕਰਮ ਮਜੀਠੀਆ ਵੱਲੋਂ ਪ੍ਰੈੱਸ ਕਾਨਫਰੰਸ, ਕੀਤੇ ਇਹ ਵੱਡੇ ਖੁਲਾਸੇ

author-image
Jashan A
New Update
ਪੰਜਾਬ 'ਚ 'ਵਿਗੜੀ' ਕਾਨੂੰਨ ਵਿਵਸਥਾ 'ਤੇ ਬਿਕਰਮ ਮਜੀਠੀਆ ਵੱਲੋਂ ਪ੍ਰੈੱਸ ਕਾਨਫਰੰਸ, ਕੀਤੇ ਇਹ ਵੱਡੇ ਖੁਲਾਸੇ
Advertisment
publive-imageਸ੍ਰੀ ਅੰਮ੍ਰਿਤਸਰ ਸਾਹਿਬ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਮੀਡੀਆ ਦੇ ਮੁਖਾਤਿਬ ਹੋਏ। ਇਸ ਦੌਰਾਨ ਉਹਨਾਂ ਨੇ ਪੰਜਾਬ 'ਚ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਕਈ ਕਈ ਸਵਾਲ ਚੁੱਕੇ। ਇਸ ਦੌਰਾਨ ਉਹਨਾਂ ਨੇ ਰਾਣਾ ਕੰਧੋਵਾਲੀਆ ਕਤਲ ਕੇਸ ਨੂੰ ਲੈ ਕੇ ਕਈ ਖੁਲਾਸੇ ਕਰਦਿਆਂ ਪੰਜਾਬ ਸਰਕਾਰ ਨੂੰ ਘੇਰਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ’ਚ ਕਾਂਗਰਸ ਦਾ ਨਹੀਂ ਗੈਂਗਸਟਰਾਂ ਦਾ ਰਾਜ਼ ਚੱਲ ਰਿਹਾ ਹੈ,ਜਿਹੜੇ ਸ਼ਰੇਆਮ, ਕਤਲੇਆਮ, ਫਿਰੌਤੀਆਂ, ਲੁੱਟਖ਼ੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਬਿਕਰਮ ਮਜੀਠੀਆ ਨੇ ਕਿਹਾ ਕਿ ਅੰਮ੍ਰਿਤਸਰ ਦੇ ਕੇ ਡੀ ਹਸਪਤਾਲ 'ਚ ਰਾਣਾ ਕੰਧੋਵਾਲੀਆ ਦਾ ਜਿਸ ਤਰੀਕੇ ਨਾਲ ਕਤਲ ਕੀਤਾ ਗਿਆ ਸਾਫ ਪਤਾ ਲਗਦਾ ਹੈ ਕਿ ਗੈਂਗਸਟਰਾਂ ਨੂੰ ਕਿਸੇ ਦਾ ਡਰ ਨਹੀਂ ਉਨ੍ਹਾਂ ਨੂੰ ਪੂਰੀ ਸ਼ਹਿ ਹੈ। ਹੋਰ ਪੜ੍ਹੋ:
Advertisment
ਨਵਜੋਤ ਸਿੰਘ ਸਿੱਧੂ ਨੂੰ ਝਟਕਾ, ਸਲਾਹਕਾਰ ਬਣਨ ਤੋਂ ‘ਮੁਹੰਮਦ ਮੁਸਤਫ਼ਾ’ ਨੇ ਕੀਤਾ ਇਨਕਾਰ ਉਹਨਾਂ ਅੱਗੇ ਕਿਹਾ ਕਿ ਪੁਲਿਸ ਆਪ ਮੰਨ ਰਹੀ ਹੈ ਗੈਂਗਸਟਰ ਦੇਸ਼ ਵਿਰੋਧੀ ਤਾਕਤਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ ਤੇ ਇਹਨਾਂ ਗੈਂਗਸਟਰਾਂ ਨੂੰ ਸਰਕਾਰ ਨੇ ਸਰਪ੍ਰਸਤੀ ਦਿੱਤੀ ਹੈ। ਮਜੀਠੀਆ ਨੇ ਕਿਹਾ ਕਿ ਜੱਗੂ ਭਗਵਾਨਪੁਰੀਏ ਖਿਲਾਫ ਪੰਜਾਬ 'ਚ 5 ਦਰਜਨ ਤੋਂ ਵੱਧ ਮਾਮਲੇ ਦਰਜ ਹਨ, ਪਰ ਹੁਣ ਉਹ ਤਿਹਾੜ ਜੇਲ 'ਚ ਬੈਠ ਕੇ ਪੰਜਾਬ ਚ ਕਤਲ ਕਰਵਾ ਰਿਹਾ ਹੈ ਤੇ ਜੇਲ ਮੰਤਰੀ ਰੰਧਾਵਾ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਪੁਸ਼ਤ ਪਨਾਹੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਲੀਡਰ ਗੈਂਗਸਟਰਾਂ ਨੂੰ ਚੋਣਾਂ ’ਚ ਆਪਣੇ ਵਿਰੋਧੀਆਂ ਖ਼ਿਲਾਫ ਵਰਤਣਗੇ,ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ’ਤੇ ਸਪੋਰਟਰਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। publive-image -PTC News-
punjabi-news bikram-majithia law-and-order press-confence
Advertisment

Stay updated with the latest news headlines.

Follow us:
Advertisment