ਬਿਕਰਮ ਮਜੀਠੀਆ ਨੇ ਜਗਦੀਪ ਧਾਲੀਵਾਲ ਨੂੰ ਯੂਥ ਪ੍ਰਧਾਨ ਮੋਗਾ (ਦਿਹਾਤੀ) ਕੀਤਾ ਨਿਯੁਕਤ

Bikram Majithia Jagdeep Dhaliwal Youth President Moga (Rural) Appointed
ਬਿਕਰਮ ਮਜੀਠੀਆ ਨੇ ਜਗਦੀਪ ਧਾਲੀਵਾਲ ਨੂੰ ਯੂਥ ਪ੍ਰਧਾਨ ਮੋਗਾ (ਦਿਹਾਤੀ) ਕੀਤਾ ਨਿਯੁਕਤ

ਬਿਕਰਮ ਮਜੀਠੀਆ ਨੇ ਜਗਦੀਪ ਧਾਲੀਵਾਲ ਨੂੰ ਯੂਥ ਪ੍ਰਧਾਨ ਮੋਗਾ (ਦਿਹਾਤੀ) ਕੀਤਾ ਨਿਯੁਕਤ:ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਅਤੇ ਇੰਚਾਰਜ ਯੂਥ ਵਿੰਗ ਬਿਕਰਮ ਸਿੰਘ ਮਜੀਠੀਆ ਨੇ ਅੱਜ ਜਗਦੀਪ ਸਿੰਘ ਧਾਲੀਵਾਲ ਦੀ ਯੂਥ ਪ੍ਰਧਾਨ, ਮੋਗਾ (ਦਿਹਾਤੀ) ਵਜੋਂ ਨਿਯੁਕਤੀ ਕੀਤੀ ਹੈ।ਇਹ ਫੈਸਲਾ ਉਹਨਾਂ ਯੂਥ ਅਕਾਲੀ ਦਲ ਦੇ ਕੋਆਰਡੀਨੇਟਰ ਪਰਮਬੰਸ ਸਿੰਘ ਰੋਮਾਣਾ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਲਿਆ ਹੈ।

Bikram Majithia Jagdeep Dhaliwal Youth President Moga (Rural) Appointed
ਬਿਕਰਮ ਮਜੀਠੀਆ ਨੇ ਜਗਦੀਪ ਧਾਲੀਵਾਲ ਨੂੰ ਯੂਥ ਪ੍ਰਧਾਨ ਮੋਗਾ (ਦਿਹਾਤੀ) ਕੀਤਾ ਨਿਯੁਕਤ

ਨਵੇਂ ਨਿਯੁਕਤ ਕੀਤੇ ਯੂਥ ਆਗੂ ਦੀ ਇੱਕ ਤੇਜ਼ ਤਰਾਰ ਅਤੇ ਮਿਹਨਤੀ ਆਗੂ ਵਜੋਂ ਸ਼ਲਾਘਾ ਕਰਦਿਆਂ ਮਜੀਠੀਆ ਨੇ ਕਿਹਾ ਕਿ ਜਗਦੀਪ ਧਾਲੀਵਾਲ ਲੰਬੇ ਸਮੇਂ ਤੋਂ ਨੌਜਵਾਨਾਂ ਦੇ ਮਸਲਿਆਂ ਨੂੰ ਉਠਾਉਂਦਾ ਆ ਰਿਹਾ ਹੈ।

Bikram Majithia Jagdeep Dhaliwal Youth President Moga (Rural) Appointed
ਬਿਕਰਮ ਮਜੀਠੀਆ ਨੇ ਜਗਦੀਪ ਧਾਲੀਵਾਲ ਨੂੰ ਯੂਥ ਪ੍ਰਧਾਨ ਮੋਗਾ (ਦਿਹਾਤੀ) ਕੀਤਾ ਨਿਯੁਕਤ

ਉਹਨਾਂ ਕਿਹਾ ਕਿ ਧਾਲੀਵਾਲ ਨੂੰ ਇਹ ਨਵੀਂ ਜ਼ਿੰਮੇਵਾਰੀ ਕਾਂਗਰਸ ਸਰਕਾਰ ਵੱਲੋਂ ਘਰ -ਘਰ ਨੌਕਰੀ ਅਤੇ ਬੇਰੁਜ਼ਗਾਰੀ ਭੱਤੇ ਸਮੇਤ ਸਾਰੇ ਵਾਅਦਿਆਂ ਨੂੰ ਲੈ ਕੇ ਕੀਤੀ ਵਾਅਦਾ-ਖ਼ਿਲਾਫੀ ਵਿਰੁੱਧ ਨੌਜਵਾਨਾਂ ਨੂੰ ਲਾਮਬੰਦ ਕਰਨ ਲਈ ਸੌਂਪੀ ਗਈ ਹੈ।
-PTCNews