Fri, Apr 26, 2024
Whatsapp

ਜ਼ਿਮਨੀ ਚੋਣਾਂ 2019 : ਬਿਕਰਮ ਮਜੀਠੀਆ ਨੇ ਦਾਖਾ ਹਲਕੇ ‘ਚ ਮਨਪ੍ਰੀਤ ਇਆਲੀ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ

Written by  Shanker Badra -- October 16th 2019 01:42 PM
ਜ਼ਿਮਨੀ ਚੋਣਾਂ 2019 : ਬਿਕਰਮ ਮਜੀਠੀਆ ਨੇ ਦਾਖਾ ਹਲਕੇ ‘ਚ ਮਨਪ੍ਰੀਤ ਇਆਲੀ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ

ਜ਼ਿਮਨੀ ਚੋਣਾਂ 2019 : ਬਿਕਰਮ ਮਜੀਠੀਆ ਨੇ ਦਾਖਾ ਹਲਕੇ ‘ਚ ਮਨਪ੍ਰੀਤ ਇਆਲੀ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ

ਜ਼ਿਮਨੀ ਚੋਣਾਂ 2019 : ਬਿਕਰਮ ਮਜੀਠੀਆ ਨੇ ਦਾਖਾ ਹਲਕੇ ‘ਚ ਮਨਪ੍ਰੀਤ ਇਆਲੀ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ:ਦਾਖਾ : ਪੰਜਾਬ ’ਚ 21 ਅਕਤੂਬਰ ਨੂੰ 4 ਵਿਧਾਨ ਸਭਾ ਹਲਕਿਆਂ ’ਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਸਿਆਸੀ ਅਖਾੜਾ ਭਖ ਚੁੱਕਿਆ ਹੈ ਤੇ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਦਾਖਾ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਵੱਲੋਂ ਵੀ ਚੋਣ ਮੁਹਿੰਮ ਤੇਜ਼ ਕਰ ਦਿੱਤੀ ਹੈ। [caption id="attachment_350179" align="aligncenter" width="300"]Bikram Majithia Manpreet Singh Ayali Favor Election Rally In Dakha Constituency ਜ਼ਿਮਨੀ ਚੋਣਾਂ 2019 : ਬਿਕਰਮ ਮਜੀਠੀਆ ਨੇ ਦਾਖਾ ਹਲਕੇ ‘ਚ ਮਨਪ੍ਰੀਤ ਇਆਲੀ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ[/caption] ਇਸ ਦੌਰਾਨ ਦਾਖਾ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੇ ਹੱਕ ‘ਚ ਚੋਣ ਪ੍ਰਚਾਰ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆਅੱਜ ਹਲਕਾ ਦਾਖਾ ਦੇ ਪਿੰਡ ਲੋਹਗੜ ਵਿੱਚਅਤੇ ਹੋਰ ਕਈ ਪਿੰਡਾਂ ‘ਚ ਰੈਲੀਆਂ ਕਰਨ ਪਹੁੰਚੇ ਹਨ। [caption id="attachment_350180" align="aligncenter" width="300"]Bikram Majithia Manpreet Singh Ayali Favor Election Rally In Dakha Constituency ਜ਼ਿਮਨੀ ਚੋਣਾਂ 2019 : ਬਿਕਰਮ ਮਜੀਠੀਆ ਨੇ ਦਾਖਾ ਹਲਕੇ ‘ਚ ਮਨਪ੍ਰੀਤ ਇਆਲੀ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ[/caption] ਇਸ ਮੌਕੇ ਬਿਕਰਮ ਸਿੰਘ ਮਜੀਠੀਆ ਨੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮਨਪ੍ਰੀਤ ਸਿੰਘ ਇਆਲੀ ਨੂੰ ਵੋਟ ਦੇਣ ਦੀ ਅਪੀਲ ਕੀਤੀ ਹੈ।ਉਨ੍ਹਾਂ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਅਜਿਹਾ ਮੁੱਖ ਮੰਤਰੀ ਹੈ ,ਜਿਹੜਾ ਲੋਕਾਂ ਨੂੰ ਲੱਭਦਾ ਹੀ ਨਹੀਂ। ਉਨ੍ਹਾਂ ਕਿਹਾ ਕਿ ਕੈਪਟਨ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਭੱਜ ਗਿਆ ਹੈ। [caption id="attachment_350180" align="aligncenter" width="300"]Bikram Majithia Manpreet Singh Ayali Favor Election Rally In Dakha Constituency ਜ਼ਿਮਨੀ ਚੋਣਾਂ 2019 : ਬਿਕਰਮ ਮਜੀਠੀਆ ਨੇ ਦਾਖਾ ਹਲਕੇ ‘ਚ ਮਨਪ੍ਰੀਤ ਇਆਲੀ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ[/caption] ਜ਼ਿਕਰਯੋਗ ਹੈ ਕਿ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ‘ਚ 21 ਅਕਤੂਬਰ ਨੂੰ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ , ਜਿਨ੍ਹਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ। ਜਿਨ੍ਹਾਂ ‘ਚ ਜਲਾਲਾਬਾਦ, ਦਾਖਾ, ਫਗਵਾੜਾ ਅਤੇ ਮੁਕੇਰੀਆਂ ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਪੈਣੀਆਂ ਹਨ। ਇਨ੍ਹਾਂ ਚਾਰ ਵਿਧਾਨ ਸਭਾ ਹਲਕਿਆਂ ‘ਚ ਕੁੱਲ 33 ਉਮੀਦਵਾਰ ਚੋਣ ਮੈਦਾਨ ਵਿਚ ਹਨ। -PTCNews


Top News view more...

Latest News view more...