Wed, Apr 24, 2024
Whatsapp

ਬਿਕਰਮ ਮਜੀਠੀਆ ਨੇ ਬ੍ਰਹਮ ਮਹਿੰਦਰਾ ਦਾ ਪੁੱਛਿਆ ਹਾਲ

Written by  Jashan A -- November 25th 2019 08:49 PM
ਬਿਕਰਮ ਮਜੀਠੀਆ ਨੇ ਬ੍ਰਹਮ ਮਹਿੰਦਰਾ ਦਾ ਪੁੱਛਿਆ ਹਾਲ

ਬਿਕਰਮ ਮਜੀਠੀਆ ਨੇ ਬ੍ਰਹਮ ਮਹਿੰਦਰਾ ਦਾ ਪੁੱਛਿਆ ਹਾਲ

ਬਿਕਰਮ ਮਜੀਠੀਆ ਨੇ ਬ੍ਰਹਮ ਮਹਿੰਦਰਾ ਦਾ ਪੁੱਛਿਆ ਹਾਲ,ਚੰਡੀਗੜ੍ਹ: ਤਬੀਅਤ ਖਰਾਬ ਹੋਣ ਕਰਕੇ ਕਾਫੀ ਸਮਾਂ ਹਸਪਤਾਲ ਵਿਚ ਭਰਤੀ ਰਹੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦਾ ਹਾਲ-ਚਾਲ ਪੁੱਛਣ ਲਈ ਅੱਜ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਉਹਨਾਂ ਦੀ ਰਿਹਾਇਸ਼ ਉੱਪਰ ਗਏ। ਸਿਹਤ ਮੰਤਰੀ ਦੇ ਘਰ ਗਏ ਸਾਬਕਾ ਮੰਤਰੀ ਨੇ ਕਿਹਾ ਕਿ ਸ੍ਰੀ ਬ੍ਰਹਮ ਮਹਿੰਦਰਾ ਇੱਕ ਨੇਕ ਸਿਆਸਤਦਾਨ ਹਨ, ਜਿਹਨਾਂ ਦਾ ਹਰ ਪਾਰਟੀ ਦੇ ਆਗੂ ਸਤਿਕਾਰ ਕਰਦੇ ਹਨ। ਉਹਨਾਂ ਨੇ ਪ੍ਰਾਰਥਨਾ ਕੀਤੀ ਕਿ ਸਿਹਤ ਮੰਤਰੀ ਤੰਦਰੁਸਤ ਹੋ ਕੇ ਕਈ ਸਾਲ ਤਕ ਪੰਜਾਬ ਦੇ ਲੋਕਾਂ ਦੀ ਸੇਵਾ ਕਰਦੇ ਰਹਿਣ।ਮਜੀਠੀਆ ਵੱਲੋਂ ਕੀਤੀ ਇਸ ਮਿਜ਼ਾਜ਼-ਪੁਰਸੀ ਲਈ ਸ੍ਰੀ ਮਹਿੰਦਰਾ ਨੇ ਉਹਨਾਂ ਦਾ ਤਹਿਦਿਲੋਂ ਧੰਨਵਾਦ ਕੀਤਾ। -PTC News


Top News view more...

Latest News view more...