ਮੁੱਖ ਖਬਰਾਂ

ਜੇਕਰ ਸਰਕਾਰ ਕੁੱਝ ਨਹੀਂ ਕਰ ਸਕਦੀ ਤਾਂ ਸਾਰੇ ਵਿਧਾਇਕ ਬੱਚਿਆਂ ਦੀਆਂ ਵਰਦੀਆਂ ਲਈ 1 ਮਹੀਨੇ ਦੀ ਦੇਣ ਤਨਖ਼ਾਹ :ਬਿਕਰਮ ਮਜੀਠੀਆ

By Shanker Badra -- February 22, 2019 12:02 pm -- Updated:Feb 15, 2021

ਜੇਕਰ ਸਰਕਾਰ ਕੁੱਝ ਨਹੀਂ ਕਰ ਸਕਦੀ ਤਾਂ ਸਾਰੇ ਵਿਧਾਇਕ ਬੱਚਿਆਂ ਦੀਆਂ ਵਰਦੀਆਂ ਲਈ 1 ਮਹੀਨੇ ਦੀ ਦੇਣ ਤਨਖ਼ਾਹ :ਬਿਕਰਮ ਮਜੀਠੀਆ:ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਬਜਟ ਇਜਲਾਸ ਦੇ 8 ਵੇਂ ਦਿਨ ਸਵਾਲ ਜਵਾਬ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ।ਜਿਥੇ ਪੰਜਾਬ ਵਿਧਾਨ ਸਭਾ 'ਚ ਬਜਟ ਇਜਲਾਸ ਦੀ ਕਾਰਵਾਈ ਦੌਰਾਨ ਪੰਜਾਬ 'ਚ ਸਰਕਾਰ ਵੱਲੋਂ ਨਵੇਂ ਕਾਲਜ ਬਣਾਉਣ ਦੇ ਐਲਾਨ 'ਤੇ ਚਰਚਾ ਕੀਤੀ ਗਈ ਹੈ।ਓਥੇ ਹੀ ਬਜਟ ਇਜਲਾਸ ਦੀ ਕਾਰਵਾਈ ਦੌਰਾਨ ਵਿਰੋਧੀਆਂ ਨੇ ਵੀ ਕਈ ਮੁੱਦੇ ਚੁੱਕੇ ਹਨ।

Bikram Majithia Punjab Vidhan Sabha government schools Poor childrens Uniform Issue raised ਜੇਕਰ ਸਰਕਾਰ ਕੁੱਝ ਨਹੀਂ ਕਰ ਸਕਦੀ ਤਾਂ ਸਾਰੇ ਵਿਧਾਇਕ ਬੱਚਿਆਂ ਦੀਆਂ ਵਰਦੀਆਂ ਲਈ 1 ਮਹੀਨੇ ਦੀ ਦੇਣ ਤਨਖ਼ਾਹ : ਬਿਕਰਮ ਮਜੀਠੀਆ

ਪੰਜਾਬ ਵਿਧਾਨ ਸਭਾ 'ਚ ਬਜਟ ਇਜਲਾਸ ਦੀ ਕਾਰਵਾਈ ਦੌਰਾਨ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸਰਕਾਰੀ ਸਕੂਲਾਂ ਦੇ ਗਰੀਬ ਬੱਚਿਆਂ ਨੂੰ ਸਰਦੀਆਂ ਦੀ ਵਰਦੀ ਹੁਣ ਤੱਕ ਨਾ ਦਿੱਤੇ ਜਾਣ ਦਾ ਮੁੱਦਾ ਚੁੱਕਿਆ ਹੈ।ਇਸ ਦੌਰਾਨ ਮਜੀਠੀਆ ਨੇ ਕਿਹਾ ਕਿ ਸਾਰੀ ਸਰਦੀ ਲੰਘ ਗਈ ਹੈ ਪਰ ਅਜੇ ਤੱਕ ਗਰੀਬ ਬੱਚਿਆਂ ਨੂੰ ਸਰਦੀਆਂ ਦੀ ਵਰਦੀ ਨਹੀਂ ਮਿਲੀ।

Bikram Majithia Punjab Vidhan Sabha government schools Poor childrens Uniform Issue raised ਜੇਕਰ ਸਰਕਾਰ ਕੁੱਝ ਨਹੀਂ ਕਰ ਸਕਦੀ ਤਾਂ ਸਾਰੇ ਵਿਧਾਇਕ ਬੱਚਿਆਂ ਦੀਆਂ ਵਰਦੀਆਂ ਲਈ 1 ਮਹੀਨੇ ਦੀ ਦੇਣ ਤਨਖ਼ਾਹ : ਬਿਕਰਮ ਮਜੀਠੀਆ

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜੇਕਰ ਸਰਕਾਰ ਕੁੱਝ ਨਹੀਂ ਕਰ ਸਕਦੀ ਤਾਂ ਸਾਰੇ ਵਿਧਾਇਕ ਬੱਚਿਆ ਦੀਆਂ ਵਰਦੀਆਂ ਲਈ ਇਕ ਮਹੀਨੇ ਦੀ ਤਨਖ਼ਾਹ ਦੇਣ ਲਈ ਮਤਾ ਲਿਆਉਣ।ਇਸ ਦੌਰਾਨ ਆਮ ਆਦਮੀ ਪਾਰਟੀ ਨੇ ਮੋਡ ਮੰਡੀ ਬੰਬ ਧਮਾਕੇ 'ਤੇ ਬਹਿਸ ਕਰਨ ਦੀ ਮੰਗ ਨੂੰ ਲੈ ਕੇ ਸਦਨ 'ਚ ਨਾਅਰੇਬਾਜ਼ੀ ਕੀਤੀ ਅਤੇ ਸਦਨ 'ਚੋਂ ਵਾਕ ਆਊਟ ਕੀਤਾ ਹੈ।
-PTCNews