ਮੁੱਖ ਖਬਰਾਂ

ਬਿਕਰਮ ਮਜੀਠੀਆ ਨਾਲ ਕਿੜ ਕੱਢ ਰਹੇ ਡੀਜੀਪੀ ਜੇਲ੍ਹਾਂ ਤੇ ਕੇਜਰੀਵਾਲ : ਹਰਸਿਮਰਤ ਕੌਰ ਬਾਦਲ

By Ravinder Singh -- June 09, 2022 6:00 pm

ਪਟਿਆਲਾ : ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਜੇਲ੍ਹ ਵਿੱਚ ਬੰਦ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ। ਜਿਸਤੋਂ ਬਾਅਦ ਪੁੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਡੀਜੀਪੀ ਜੇਲ੍ਹਾਂ ਹਰਪ੍ਰੀਤ ਸਿੰਘ ਸਿੱਧੂ ਉਤੇ ਗੰਭੀਰ ਦੋਸ਼ ਲਗਾਏ ਹਨ।

ਬਿਕਰਮ ਮਜੀਠੀਆ ਨਾਲ ਕਿੜ ਕੱਢ ਰਹੇ ਡੀਜੀਪੀ ਜੇਲ੍ਹਾਂ ਤੇ ਕੇਜਰੀਵਾਲ : ਹਰਸਿਮਰਤ ਕੌਰ ਬਾਦਲਬੀਬੀ ਬਾਦਲ ਨੇ ਕਿਹਾ ਕਿ ਬਿਕਰਮ ਮਜੀਠੀਆ ਅੰਡਰ ਟਰਾਇਲ ਹਨ ਤੇ ਉਸਨੂੰ ਅੱਠ ਬਾਏ ਅੱਠ ਦੇ ਛੋਟੇ ਜਿਹੇ ਕਮਰੇ ਵਿਚ ਕੈਦ ਕਰਕੇ ਤਸ਼ੱਦਦ ਢਾਹਿਆ ਜਾ ਰਿਹਾ ਹੈ ਜਦੋਂਕਿ ਕਾਂਗਰਸ ਆਗੂ ਨੂੰ ਇਲਾਜ ਦੇ ਬਹਾਨੇ ਹਸਪਤਾਲ ਦੇ ਏਅਰ ਕੰਡੀਸ਼ਨਰ ਕਮਰਿਆਂ ਵਿਚ ਰੱਖਿਆ ਜਾ ਰਿਹਾ ਹੈ। ਹਰਸਿਮਰਤ ਕੌਰ ਬਾਦਲ ਨੇ ਅੱਗੇ ਕਿਹਾ ਕਿ ਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਪਰਿਵਾਰਕ ਝਗੜੇ ਦੇ ਰੰਜਿਸ਼ ਦੇ ਚੱਲਦਿਆਂ ਬਿਕਰਮ ਨਾਲ ਕਿੱੜ ਕੱਢ ਰਹੇ ਹਨ। ਹਰਸਿਮਰਤ ਕੌਰ ਨੇ ਕਿਹਾ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਹਰਪ੍ਰੀਤ ਸਿੱਧੂ ਨੂੰ ਐਸਟੀਐਫ ਮੁਖੀ ਬਣਾਈ ਰੱਖਿਆ।

ਬਿਕਰਮ ਮਜੀਠੀਆ ਨਾਲ ਕਿੜ ਕੱਢ ਰਹੇ ਡੀਜੀਪੀ ਜੇਲ੍ਹਾਂ ਤੇ ਕੇਜਰੀਵਾਲ : ਹਰਸਿਮਰਤ ਕੌਰ ਬਾਦਲਨਸ਼ਿਆਂ ਉਤੇ ਤਾਂ ਠੱਲ ਪਈ ਨਹੀਂ ਪਰ ਇਕੱਲੇ ਬਿਕਰਮ ਮਜੀਠੀਆ ਨੂੰ ਘੇਰਨ ਦੀ ਤਿਆਰੀ ਕਰਦੇ ਰਹੇ। ਕੈਪਟਨ ਤੋਂ ਬਾਅਦ ਚੰਨੀ ਸਰਕਾਰ ਸਮੇਂ ਸੀਨੀਅਰ ਅਕਾਲੀ ਆਗੂ ਉਤੇ ਝੂਠਾ ਪਰਚਾ ਪਾ ਦਿੱਤਾ ਗਿਆ ਤੇ ਬਿਕਰਮ ਤੋਂ ਮਾਫੀ ਮੰਗਣ ਵਾਲਾ ਅਰਵਿੰਦ ਕੇਜਰੀਵਾਲ ਵੀ ਆਪਣੀ ਖੁੰਦਕ ਕੱਢ ਰਿਹਾ ਹੈ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜੇਲ੍ਹ ਵਿਚ ਬਿਕਰਮ ਉਬ ਅਣਮਨੁੱਖੀ ਤਸ਼ੱਦਦ ਢਾਉਣ ਦੇ ਨਾਲ ਜਾਨ ਦਾ ਵੀ ਖਤਰਾ ਬਣਿਆ ਹੋਇਆ ਹੈ ਤੇ ਹੁਣ ਸਿਰਫ ਅਦਾਲਤ ਤੋਂ ਉਮੀਦ ਬਾਕੀ ਹੈ।

ਬਿਕਰਮ ਮਜੀਠੀਆ ਨਾਲ ਕਿੜ ਕੱਢ ਰਹੇ ਡੀਜੀਪੀ ਜੇਲ੍ਹਾਂ ਤੇ ਕੇਜਰੀਵਾਲ : ਹਰਸਿਮਰਤ ਕੌਰ ਬਾਦਲਜ਼ਿਕਰਯੋਗ ਹੈ ਕਿ ਵਿਧਾਨ ਸਭਾ ਹਲਕਾ ਮਜੀਠਾ ਤੋਂ ਵਿਧਾਇਕ ਗਨੀਵ ਕੌਰ ਮਜੀਠੀਆ ਨੇ ਜੇਲ੍ਹ ਵਿਚ ਬੰਦ ਆਪਣੇ ਪਤੀ, ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਖਤਰਾ ਦੱਸਿਆ ਸੀ। ਗਨੀਵ ਕੌਰ ਵੱਲੋਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਡੀਜੀਪੀ ਪੰਜਾਬ ਦੇ ਨਾਂ ਲਿਖੇ 7 ਪੰਨਿਆ ਦੇ ਪੱਤਰ ਵਿਚ ਬਿਕਰਮ ਮਜੀਠੀਆ ਦੀ ਜਾਨ ਨੂੰ ਜੇਲ੍ਹ ਖਤਰਾ ਹੋਣ ਦੀ ਗੱਲ ਆਖੀ ਸੀ। ਉਨ੍ਹਾਂ ਇਸ ਪੱਤਰ ਰਾਹੀਂ ਏਡੀਜੀਪੀ ਜੇਲ੍ਹ ਹਰਪ੍ਰੀਤ ਸਿੱਧੂ ਨੂੰ ਹਟਾਉਣ ਦੀ ਮੰਗ ਵੀ ਪੰਜਾਬ ਸਰਕਾਰ ਕੋਲੋਂ ਕੀਤੀ ਸੀ। ਗਨੀਵ ਨੇ ਆਪਣੇ ਪੱਤਰ ਵਿੱਚ ਸਪੱਸ਼ਟ ਕੀਤਾ ਸੀ ਕਿ ਹਰਪ੍ਰੀਤ ਸਿੱਧੂ ਅਤੇ ਬਿਕਰਮ ਮਜੀਠੀਆ ਦੇ ਪਰਿਵਾਰਾਂ ਵਿਚ ਪੁਰਾਣੀ ਰੰਜ਼ਿਸ਼ ਹੈ, ਜਿਸ ਦੇ ਚਲਦਿਆਂ ਉਹ ਜੇਲ੍ਹ ਅੰਦਰ ਬਿਕਰਮ ਮਜੀਠੀਆ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਉਹ ਬਿਕਰਮ ਮਜੀਠੀਆ ਨੂੰ ਕਿਸੇ ਹੋਰ ਨਵੇਂ ਝੂਠੇ ਕੇਸ ਵਿਚ ਵੀ ਫਸਾ ਸਕਦੇ ਹਨ।

ਇਹ ਵੀ ਪੜ੍ਹੋ : ਜਬਰ ਜਨਾਹ ਦੇ ਦੋ ਮੁਲਜ਼ਮਾਂ ਨੂੰ ਲੋਕਾਂ ਨੇ ਜਿਉਂਦਾ ਸਾੜਿਆ, ਇਕ ਦੀ ਮੌਤ

 

  • Share