ਬਿਕਰਮ ਸਿੰਘ ਮਜੀਠੀਆ ਵੱਲੋਂ ਯੂਥ ਵਿੰਗ ਦੀ ਕੋਰ ਕਮੇਟੀ 'ਚ ਵਾਧਾ
ਬਿਕਰਮ ਸਿੰਘ ਮਜੀਠੀਆ ਵੱਲੋਂ ਯੂਥ ਵਿੰਗ ਦੀ ਕੋਰ ਕਮੇਟੀ 'ਚ ਵਾਧਾ,ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਯੂਥ ਵਿੰਗ ਦੇ ਇੰਚਾਰਜ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਯੂਥ ਵਿੰਗ ਦੀ ਕੋਰ ਕਮੇਟੀ 'ਚ ਵਾਧਾ ਕਰਦਿਆਂ ਇਸ ਵਿੱਚ 15 ਹੋਰ ਮਿਹਨਤੀ ਨੌਂਜਵਾਨ ਆਗੂਆਂ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਕੋਰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਉਹਨਾਂ 'ਚ ਬਲਜਿੰਦਰ ਸਿੰਘ ਘੁੜੈਲਾ ਮੌੜ, ਗੁਰਦੀਪ ਸਿੰਘ ਜਟਾਣਾਂ ਖੰਨਾ, ਪਰਮਪ੍ਰੀਤ ਸਿੰਘ ਖੰਨਾ, ਕੰਵਰਪਾਲ ਸਿੰਘ ਲੋਹਸਿੰਬਲੀ ਘਨੌਰ, ਹੋਰ ਪੜ੍ਹੋ:ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸਦਮਾ, ਚਾਚਾ ਕੰਵਰ ਦੇਵਿੰਦਰ ਸਿੰਘ ਸਵਰਗਵਾਸ ਜਗਵਿੰਦਰ ਸਿੰਘ ਘਨੌਰ, ਬੂਟਾ ਸਿੰਘ ਭੁੱਲਰ ਸਤੀਏਵਾਲਾ, ਹਰਜਿੰਦਰ ਸਿੰਘ ਕੁੱਸਾ, ਤਜਿੰਦਰਪਾਲ ਸਿੰਘ ਲੁਧਿਆਣਾ ਵੈਸਟ, ਦਰਸ਼ਨ ਸਿੰਘ ਕੋਠੇ ਅਕਾਲਗੜ,ਗੁਰਪ੍ਰੀਤ ਸਿੰਘ ਜਟਾਣਾਂ ਧਨੌਲਾ, ਰਣਦੀਪ ਸਿੰਘ ਢਿੱਲੋਂ ਬਰਨਾਲਾ, ਭੁਪਿੰਦਰ ਸਿੰਘ ਮੌੜਾਂ ਸੁਨਾਮ, ਸੁਖਚੈਨ ਸਿੰਘ ਭੁਦਨ, ਸਵਰਨਜੀਤ ਸਿੰਘ ਹਰਚੰਦਪੁਰਾ ਅਤੇ ਯਾਦਵਿੰਦਰ ਸਿੰਘ ਦੀਵਾਨਾ ਦੇ ਨਾਮ ਸ਼ਾਮਲ ਹਨ। -PTC News