Thu, Apr 25, 2024
Whatsapp

ਪੰਜਾਬ ਦਾ ਮਾਹੌਲ ਖਰਾਬ ਕਰਨ ਲਈ 'ਸਰਕਾਰੀ ਬਾਬਿਆਂ' ਨੂੰ 10 ਜਨਪਥ ਤੋਂ ਫੰਡਿੰਗ ਅਤੇ ਪਲੈਨਿੰਗ : ਮਜੀਠੀਆ

Written by  Shanker Badra -- May 18th 2019 05:39 PM
ਪੰਜਾਬ ਦਾ ਮਾਹੌਲ ਖਰਾਬ ਕਰਨ ਲਈ 'ਸਰਕਾਰੀ ਬਾਬਿਆਂ' ਨੂੰ 10 ਜਨਪਥ ਤੋਂ ਫੰਡਿੰਗ ਅਤੇ ਪਲੈਨਿੰਗ : ਮਜੀਠੀਆ

ਪੰਜਾਬ ਦਾ ਮਾਹੌਲ ਖਰਾਬ ਕਰਨ ਲਈ 'ਸਰਕਾਰੀ ਬਾਬਿਆਂ' ਨੂੰ 10 ਜਨਪਥ ਤੋਂ ਫੰਡਿੰਗ ਅਤੇ ਪਲੈਨਿੰਗ : ਮਜੀਠੀਆ

ਪੰਜਾਬ ਦਾ ਮਾਹੌਲ ਖਰਾਬ ਕਰਨ ਲਈ 'ਸਰਕਾਰੀ ਬਾਬਿਆਂ' ਨੂੰ 10 ਜਨਪਥ ਤੋਂ ਫੰਡਿੰਗ ਅਤੇ ਪਲੈਨਿੰਗ : ਮਜੀਠੀਆ:ਅਮ੍ਰਿਤਸਰ : ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸੱਕਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ 'ਸਰਕਾਰੀ ਬਾਬਿਆਂ' 'ਆਪ' ਪਾਪ ਤੇ ਅਖੌਤੀ ਟਕਸਾਲੀਆਂ ਰਾਹੀਂ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਕਾਂਗਰਸ ਵਲੋਂ 10 ਜਨਪਥ, ਦਿੱਲੀ ਤੋਂ ਫੰਡਿੰਗ ਅਤੇ ਪਲੈਨਿੰਗ ਕੀਤੀ ਜਾ ਰਹੀ ਹੈ, ਜਿਸ ਪ੍ਰਤੀ ਪੰਜਾਬ ਵਾਸੀਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ।ਮਜੀਠੀਆ ਵਲੋਂ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਦੇ ਰੂਬਰੂ ਕੀਤੇ ਗਏ ਕਾਂਗਰਸ ਦੇ ਸਰਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੇ ਪਿੰਡ ਸੈਦੇ ਕੇ ਰੋਹੇਲਾ ਤੋਂ ਉਨਾਂ ਦੇ ਨਜਦੀਕੀ ਅਤੇ ਬਚਪਨ ਦੇ ਸਾਥੀ ਭਾਈ ਗੁਰਨਾਮ ਸਿੰਘ ਅਤੇ ਸਰਪੰਚ ਸਵਰਨ ਸਿੰਘ ਨੇ ਬਰਗਾੜੀ ਮੋਰਚੇ ਦਾ ਪ੍ਰਦਾਫਾਸ਼ ਕਰਦਿਆਂ ਕਿਹਾ ਕਿ ਉਹ ਜ਼ਮੀਰ ਦੀ ਅਵਾਜ਼ ਸੁਣ ਕੇ ਬਰਗਾੜੀ ਮੋਰਚੇ ਵਾਲਿਆਂ ਦਾ ਸਾਥ ਛੱਡ ਕੇ ਆਏ ਹਨ। [caption id="attachment_296743" align="aligncenter" width="300"]Bikram Singh Majithia And Bhai Gurnam Singh Amritsar Press conference ਪੰਜਾਬ ਦਾ ਮਾਹੌਲ ਖਰਾਬ ਕਰਨ ਲਈ 'ਸਰਕਾਰੀ ਬਾਬਿਆਂ' ਨੂੰ 10 ਜਨਪਥ ਤੋਂ ਫੰਡਿੰਗ ਅਤੇ ਪਲੈਨਿੰਗ : ਮਜੀਠੀਆ[/caption] ਉਹਨਾਂ ਕਿਹਾ ਕਿ ਭਾਈ ਮੰਡ ਅਤੇ ਬਲਜੀਤ ਸਿੰਘ ਦਾਦੂਵਾਲ ਕਾਂਗਰਸ ਦੀ ਫੰਡਿੰਗ ਨਾਲ ਰਾਜ ਵਿਚ ਸਹਿਮ ਅਤੇ ਭੈਅ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ 'ਚ ਹਨ। ਦੋਹਾਂ ਨੇ ਹੀ ਪੰਥ ਦੀ ਸੇਵਾ ਘੱਟ ਪਰ ਸੰਵੇਦਨਸ਼ੀਲ ਮੁਦਿਆਂ 'ਤੇ ਕਾਂਗਰਸ ਨਾਲ ਮਿਲ ਕੇ ਸਿਆਸਤ ਵੱਧ ਕੀਤੀ ਹੈ।ਰਲ ਕੇ ਖੇਡਣ ਦੀ ਵਜ਼ਾ ਕਾਰਨ ਬਰਗਾੜੀ ਮੋਰਚੇ ਨੂੰ ਕਾਂਗਰਸੀ ਆਗੂਆਂ ਵਲੋਂ ਫੰਡਿੰਗ ਤੋਂ ਇਲਾਵਾ ਪੂਰਾ ਪੂਰਾ ਸਹਿਯੋਗ ਰਿਹਾ, ਇਥੋਂ ਤਕ ਕਿ ਮੋਰਚਾ ਲਵਾਇਆ ਵੀ ਕਾਂਗਰਸ ਨੇ ਤੇ ਚੁਕਵਾਇਆ ਵੀ ਕਾਂਗਰਸ ਨੇ ਹੀ ਹੈ। ਵਿਦੇਸ਼ਾਂ ਤੋਂ ਆਏ ਪੈਸਿਆਂ ਦਾ ਹਿਸਾਬ ਕਿਤਾਬ ਮੰਡ ਅਤੇ ਦਾਦੂਵਾਲ 'ਚ ਝਗੜੇ ਦੀ ਇਕ ਵਜਾ ਰਿਹਾ। ਉਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਹੀ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ ਅਤੇ ਪੰਥ ਪੰਜਾਬ ਦੇ ਹਿਤੈਸ਼ੀ ਹਨ। ਉਹਨਾਂ ਕਿਹਾ ਕਿ ਉਹ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬੇਅਦਬੀਆਂ ਦੇ ਦੋਸ਼ੀਆਂ ਪ੍ਰਤੀ ਕੀਤੀ ਗਈ ਟਿੱਪਣੀ ਤੋਂ ਬਹੁਤ ਪ੍ਰਭਾਵਿਤ ਹਨ। ਉਹਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਹਮਲੇ ਦੌਰਾਨ 2500 ਪਾਵਨ ਸਰੂਪਾਂ ਨੂੰ ਅਗਨੀ ਭੇਟ ਕਰਨ ਵਾਲੇ, ਸ੍ਰੀ ਅਕਾਲ ਤਖਤ ਢਹਿ ਢੇਰੀ ਕਰਨ ਵਾਲੇ ਅਤੇ ਹਜਾਰਾਂ ਸਿੱਖਾਂ ਦੇ ਕਤਲੇਆਮ ਲਈ ਦੋਸ਼ੀ ਕਾਂਗਰਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਪ੍ਰਤੀ ਕੀ ਇਨਸਾਫ ਦਿਵਾਏਗਾ। ਉਹਨਾਂ ਕਿਹਾ ਕਿ ਸੱਚ 'ਚ ਵਿਸ਼ਵਾਸ ਰਖਣ ਵਾਲੇ ਅਤੇ ਜਾਗਦੀ ਜਮੀਰਾਂ ਵਾਲੇ ਲੋਕ ਅਖੌਤੀ ਮੋਰਚੇ ਨੂੰ ਛੱਡ ਕੇ ਆਪ ਆ ਜਾਣਗੇ। [caption id="attachment_296741" align="aligncenter" width="300"]Bikram Singh Majithia And Bhai Gurnam Singh Amritsar Press conference ਪੰਜਾਬ ਦਾ ਮਾਹੌਲ ਖਰਾਬ ਕਰਨ ਲਈ 'ਸਰਕਾਰੀ ਬਾਬਿਆਂ' ਨੂੰ 10 ਜਨਪਥ ਤੋਂ ਫੰਡਿੰਗ ਅਤੇ ਪਲੈਨਿੰਗ : ਮਜੀਠੀਆ[/caption] ਮਜੀਠੀਆ ਨੇ ਕਿਹਾ ਕਿ ਕਾਂਗਰਸ ਵਲੋਂ ਭਾਈਚਾਰਕ ਸਾਂਝ ਪ੍ਰਤੀ ਖਤਰਾ ਪੈਦਾ ਕਰਦਿਆਂ ਕਾਲੇ ਦਿਨਾਂ ਦੀ ਵਾਪਸੀ ਦੀ ਕੋਸ਼ਿਸ਼ ਨੂੰ ਪੰਜਾਬ ਦੇ ਅਮਨ ਪਸੰਦ ਲੋਕ ਅਤੇ ਅਕਾਲੀ ਦਲ ਸਫਲ ਨਹੀਂ ਹੋਣ ਦੇਵਾਗਾ ਭਾਵੇਂ ਉਸ ਲਈ ਸਾਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ।ਉਹਨਾਂ ਜੋਰ ਦੇ ਕੇ ਕਿਹਾ ਕਿ 'ਸਰਕਾਰੀ ਬਾਬੇ' ਧਿਆਨ ਸਿੰਘ ਮੰਡ ਅਤੇ ਦਾਦੂਵਾਲ ਦੀਆਂ ਤਾਰਾਂ ਗਾਂਧੀ ਪਰਿਵਾਰ ਨਾਲ ਜੁੜੀਆਂ ਹੋਈਆਂ ਹਨ।ਜੁਬਾਨ 'ਤੇ ਪੰਥ ਦੀ ਗਲ ਪਰ ਦਿਲੋਂ ਰਾਹੁਲ ਗਾਂਧੀ ਦੇ ਹਮਦਰਦ ਤੇ ਪਿਠੂ ਅੱਜ ਸੰਗਤ ਦੀ ਕਚਹਿਰੀ 'ਚ ਬੇਨਕਾਬ ਹੋ ਰਹੇ ਹਨ।ਕਾਂਗਰਸ ਅਤੇ ਉਸ ਦੇ ਪਿਠੂ 'ਸਰਕਾਰੀ ਬਾਬੇ' ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡਦਿਆਂ ਨੀਵੇਂ ਪੱਧਰ ਦੀ ਸਿਆਸਤ ਕਰ ਰਹੇ ਹਨ।ਅਕਾਲੀ ਦਲ ਖਿਲਾਫ ਇਸ਼ਤਿਹਾਰਬਾਜ਼ੀ ਹੋਵੇ ਜਾਂ ਅਕਾਲੀ ਆਗੂਆਂ ਨੂੰ ਕਾਲੀਆਂ ਝੰਡੀਆਂ ਦਿਖਾਉਣੀਆਂ ਹੋਣ ਖਰਚਾ 'ਪੇਮੈੰਟ' ਕਾਂਗਰਸ ਵਲੋਂ ਕੀਤੀ ਜਾਂਦੀ ਹੈ।ਉਹਨਾਂ ਦਸਿਆ ਕਿ ਕਾਂਗਰਸ ਦੇ ਹੱਕ 'ਚ ਕੁਝ ਅਖਬਾਰਾਂ 'ਚ ਇਸ਼ਤਿਹਾਰ ਛਪਵਾਉਣ ਵਾਲੇ ਬਾਬਾ ਸੁਖਦੇਵ ਸਿੰਘ ਜੋਗਾਨੰਦ ਅਤੇ ਗੁਰਦੀਪ ਸਿੰਘ ਬਠਿੰਡਾ ਦਾ ਕਾਂਗਰਸੀ ਆਗੂ ਤੇ ਕੈਪਟਨ ਅਮਰਿੰਦਰ ਸਿੰਘ ਦੇ ਨਜਦੀਕੀ ਭਰਤਇੰਦਰ ਸਿੰਘ ਚਹਿਲ ਨਾਲ ਸਿੱਧਾ ਰਾਬਤਾ ਹੈ ਅਤੇ ਇਸ਼ਤਿਹਾਰ ਦੀ ਦੀ ਫੰਡਿੰਗ ਵੀ ਚਹਿਲ ਵਲੋਂ ਕੀਤੀ ਗਈ ਹੈ।ਉਹਨਾਂ ਕਿਹਾ ਕਿ ਜ਼ਮੀਰ ਦੀ ਅਵਾਜ਼ ਸੁਣਨ ਵਾਲੇ ਲੋਕ ਅਜਿਹੀ ਨਕਾਰਾਤਮਕ ਸਿਆਸਤ ਕਰਨ ਵਾਲਿਆਂ ਦਾ ਸਾਥ ਛੱਡ ਰਹੇ ਹਨ। [caption id="attachment_296740" align="aligncenter" width="300"]Bikram Singh Majithia And Bhai Gurnam Singh Amritsar Press conference ਪੰਜਾਬ ਦਾ ਮਾਹੌਲ ਖਰਾਬ ਕਰਨ ਲਈ 'ਸਰਕਾਰੀ ਬਾਬਿਆਂ' ਨੂੰ 10 ਜਨਪਥ ਤੋਂ ਫੰਡਿੰਗ ਅਤੇ ਪਲੈਨਿੰਗ : ਮਜੀਠੀਆ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੰਜਾਬ ‘ਚ ਪੋਲਿੰਗ ਪਾਰਟੀਆਂ ਵੱਖ-ਵੱਖ ਥਾਵਾਂ ਤੋਂ ਹੋਈਆਂ ਰਵਾਨਾ , 2.8 ਕਰੋੜ ਵੋਟਰ ਭਲਕੇ ਕਰਨਗੇ 278 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਸ਼ਬਦ ਗੁਰੂ ਦੀ ਸਹੁੰ ਖਾ ਕੇ ਅਤੇ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰ ਗਈ ਹੈ।ਉਹਨਾਂ ਕਿਹਾ ਕਿ ਕਿਸਾਨਾਂ ਦਾ ਕਰਜਾ ਮੁਆਫ ਨਹੀਂ ਕੀਤਾ ਗਿਆ, ਘਰ ਘਰ ਨੌਕਰੀ, ਪੈਨਸ਼ਨਾਂ, ਸ਼ਗਨ ਸਕੀਮਾਂ, ਰੁਜਗਾਰ ਭੱਤਾ, ਮੋਬਾਇਲ ਫੋਨ ਆਦਿ ਜਿਨਾਂ ਲਈ ਕਾਂਗਰਸ ਨੇ ਫਾਰਮ ਭਰਵਾਏ ਸਭ ਹਵਾ ਹੋ ਚੁਕੇ ਹਨ।ਉਤੋਂ 800 ਸਕੂਲ ਬੰਦ ਕਰ ਦਿਤੇ ਗਏ, ਅਧਿਆਪਕਾਂ ਦੀਆਂ ਤਨਖਾਹਾਂ 'ਚ ਘਟਾਉਟੀ ਕਰਦਿਤੀ ਗਈ ਅਤੇ ਮੁਲਾਜਮਾਂ ਦੀਆਂ ਜੇਬਾਂ 'ਤੇ ਟੈਕਸ ਲਾ ਕੇ ਡਾਕਾ ਮਾਰਿਆ ਜਾ ਰਿਹਾ ਹੈ।ਇਸ ਮੌਕੇ ਉਹਨਾਂ ਸਰਕਾਰੀ ਬਾਬਿਆਂ ਦੀ ਸਚਾਈ ਸਾਹਮਣੇ ਲਿਆਉਣ ਲਈ ਭਾਈ ਗੁਰਨਾਮ ਸਿੰਘ ਅਤੇ ਸਰਪੰਚ ਸਵਰਨ ਸਿੰਘ ਸੈਦੇ ਕੇ ਰੋਹੇਲਾ ਤੇ ਸਾਥੀਆਂ ਨੂੰ ਸਨਮਾਨਿਤ ਕੀਤਾ। -PTCNews


Top News view more...

Latest News view more...