ਕਾਂਗਰਸ ਨੂੰ ਵੋਟ ਦਾ ਭਾਵ ਸ੍ਰੀ ਦਰਬਾਰ ਸਾਹਿਬ ‘ਤੇ ਕੀਤੇ ਹਮਲੇ ਅਤੇ ਦਿੱਲੀ ਕਤਲੇਆਮ ਨੂੰ ਜਾਇਜ਼ ਠਹਿਰਾਉਣਾ ਹੋਵੇਗਾ :ਮਜੀਠੀਆ

Bikram Singh Majithia Dr. Dalbir Singh Verka Home Press conference
ਕਾਂਗਰਸ ਨੂੰ ਵੋਟ ਦਾ ਭਾਵ ਸ੍ਰੀ ਦਰਬਾਰ ਸਾਹਿਬ 'ਤੇ ਕੀਤੇ ਹਮਲੇ ਅਤੇ ਦਿੱਲੀ ਕਤਲੇਆਮ ਨੂੰ ਜਾਇਜ਼ ਠਹਿਰਾਉਣਾ ਹੋਵੇਗਾ :ਮਜੀਠੀਆ

ਕਾਂਗਰਸ ਨੂੰ ਵੋਟ ਦਾ ਭਾਵ ਸ੍ਰੀ ਦਰਬਾਰ ਸਾਹਿਬ ‘ਤੇ ਕੀਤੇ ਹਮਲੇ ਅਤੇ ਦਿੱਲੀ ਕਤਲੇਆਮ ਨੂੰ ਜਾਇਜ਼ ਠਹਿਰਾਉਣਾ ਹੋਵੇਗਾ :ਮਜੀਠੀਆ:ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕਤਰ ਬਿਕਰਮ ਸਿੰਘ ਮਜੀਠੀਆ ਨੇ ਸਖਤ ਲਹਿਜੇ ‘ਚ ਕਿਹਾ ਕਿ ਕਾਂਗਰਸ ਨੂੰ ਵੋਟ ਪਾਉਣਾ ਉਸ ਵਲੋਂ ਸ੍ਰੀ ਦਰਬਾਰ ਸਾਹਿਬ ‘ਤੇ ਤੋਪਾਂ ਟੈਕਾਂ ਨਾਲ ਹਮਲਾ ਕਰਨ ਅਤੇ ਦਿੱਲੀ ਦੇ ਸਿਖ ਕਤਲੇਆਮ ਨੂੰ ਜ਼ਾਇਜ ਠਹਿਰਾਉਣ ਤੁਲ ਹੈ, ਇਸ ਲਈ ਪੰਜਾਬੀ ਕਾਂਗਰਸ ਨੂੰ ਵੋਟ ਨਹੀਂ ਦੇਣਗੇ।ਮਜੀਠੀਆ ਜੰਡਿਆਲਾ ਗੁਰੂ ਹਲਕੇ ਦੇ ਇੰਚਾਰਜ ਸਾਬਕਾ ਵਿਧਾਇਕ ਡਾ: ਦਲਬੀਰ ਸਿੰਘ ਵੇਰਕਾ ਦੇ ਗ੍ਰਹਿ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ ਨੇ ਕਿਹਾ ਕਿ ਗੁਟਕਾ ਸਾਹਿਬ ਹੱਥ ‘ਚ ਲੈ ਕੇ ਝੂਠੀ ਸੂੰਹ ਖਾਣ ਵਾਲੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਕਿ ਗੁਰੂ ਸਾਹਿਬ ਦਾ ਨਹੀਂ ਬਣ ਸਕਿਆ ਉਹ ਪੰਜਾਬ ਦੇ ਵਾਸੀਆਂ ਦਾ ਕੀ ਬਣੇਗਾ ?

Bikram Singh Majithia Dr. Dalbir Singh Verka Home Press conference

ਕਾਂਗਰਸ ਨੂੰ ਵੋਟ ਦਾ ਭਾਵ ਸ੍ਰੀ ਦਰਬਾਰ ਸਾਹਿਬ ‘ਤੇ ਕੀਤੇ ਹਮਲੇ ਅਤੇ ਦਿੱਲੀ ਕਤਲੇਆਮ ਨੂੰ ਜਾਇਜ਼ ਠਹਿਰਾਉਣਾ ਹੋਵੇਗਾ :ਮਜੀਠੀਆ

ਕੈਪਟਨ ਅਮਰਿੰਦਰ ਪੰਜਾਬ ਦਾ ਅਜਿਹਾ ਪਹਿਲਾਂ ਮੁੱਖ ਮੰਤਰੀ ਹੈ,ਜਿਸ ਨੂੰ ਬਠਿੰਡਾ ਵਿਖੇ ਲੋਕਾਂ ਵਲੋਂ ਦੁਕਾਨਾਂ ਬੰਦ ਕਰ ਕੇ ਕੀਤੇ ਗਏ ਰੋਸ ਪ੍ਰਗਟਾਵੇ ਦੀ ਨਮੋਸ਼ੀ ਕਾਰਨ ਰੋਡ ਸ਼ੋਅ ਵਿਚਾਲੇ ਛੱਡ ਕੇ ਜਾਣਾ ਪਿਆ। ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ, ਦਲਿਤ ਭਰਾਵਾਂ, ਮੁਲਾਜਮਾਂ, ਵਪਾਰੀ ਅਤੇ ਨੌਜਵਾਨਾਂ ਨਾਲ ਧੋਖਾ ਕਰਨ ਬਦਲੇ ਕਾਂਗਰਸ ਨੂੰ ਸਬਕ ਸਿਖਾਉਣ ਲਈ ਮਾਹੌਲ ਤਿਆਰ ਹੋ ਚੁਕਿਆ ਹੈ।ਮਜੀਠੀਆ ਨੇ ਕਿਹਾ ਕਿ ਕਾਂਗਰਸੀ ਵਜੀਰਾਂ ਨੂੰ ਸੀਟਾਂ ਜਿਤਾਉਣ ਲਈ ਦਿਤੀ ਗਈ ਚਿਤਾਵਨੀ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਬੁਖਲਾਹਟ ਜਗ ਜਾਹਰ ਹੋਈ ਹੈ।ਉਹਨਾਂ ਕਿਹਾ ਕਿ ਮਿਸ਼ਨ 13 ਕਾਂਗਰਸ ਦਾ ਨਾ ਹੋ ਕੇ ਅਕਾਲੀ ਦਲ ਦਾ ਰਹੇਗਾ।ਉਹਨਾਂ ਕਿਹਾ ਕਿ ਫਿਰੋਜ਼ਪੁਰ ਤੋਂ ਦੌੜਿਆ ਸੁਨੀਲ ਜਾਖੜ ਹੁਣ ਗੁਰਦਾਸਪੁਰ ਤੋਂ ਵੀ ਦੌੜਣ ਦੀਆਂ ਕੋਸ਼ਿਸ਼ਾਂ ‘ਚ ਹਨ ਪਰ ਉਸ ਨੂੰ 23 ਮਈ ਤੋਂ ਪਹਿਲਾਂ ਤਾਰਾਂ ਤੋਂ ਪਾਰ ਵੀ ਭਜਣ ਨਹੀਂ ਦਿਆਂਗੇ।

Bikram Singh Majithia Dr. Dalbir Singh Verka Home Press conference

ਕਾਂਗਰਸ ਨੂੰ ਵੋਟ ਦਾ ਭਾਵ ਸ੍ਰੀ ਦਰਬਾਰ ਸਾਹਿਬ ‘ਤੇ ਕੀਤੇ ਹਮਲੇ ਅਤੇ ਦਿੱਲੀ ਕਤਲੇਆਮ ਨੂੰ ਜਾਇਜ਼ ਠਹਿਰਾਉਣਾ ਹੋਵੇਗਾ :ਮਜੀਠੀਆ

ਉਹਨਾਂ ‘ਆਪ’ ਅਤੇ ‘ਖਹਿਰਾ ਗੁੱਟ’ ਦੇ ਨੁਮਾਇੰਦਿਆਂ ਵਲੋਂ ਕਾਂਗਰਸ ‘ਚ ਸ਼ਾਮਿਲ ਹੋਣ ‘ਤੇ ਟਿਪਣੀ ਕਰਦਿਆਂ ਕਿਹਾ ਅਜਿਹਾ ਹੋਣ ਨਾਲ ਜਿਥੇ ਬਿੱਲੀ ਥੈਲਿਓ ਬਾਹਰ ਆਗਈ ਹੈ, ਉਥੇ ਹੀ ਲੋਕਾਂ ਨੂੰ ‘ਆਪ ਅਤੇ ਪਾਪ’ ਆਦਿ ਦਾ ਕਾਂਗਰਸ ਦੀ ਬੀ ਟਾਮ ਹੋਣ ਪ੍ਰਤੀ ਕੋਈ ਭੁਲੇਖਾ ਨਹੀਂ ਰਿਹਾ। ਆਪ’ ਦੇ ਬਾਗੀ ਅਤੇ ਅਸਤੀਫੇ ਦੇ ਚੁਕੇ ਵਿਧਾਇਕਾਂ ਨੂੰ ਵਿਧਾਨ ਸਭਾ ਤੋਂ ਬਾਹਰ ਦਾ ਰਸਤਾ ਨਾ ਦਿਖਾ ਕੇ ਕਾਂਗਰਸ ਸਰਕਾਰ ਵਲੋਂ ਕਾਨੂਨ ਦੀਆਂ ਧਜੀਆਂ ਉਡਾਈਆਂ ਗਈਆਂ ਅਤੇ ਤਨਖਾਹਾਂ ਅਤੇ ਸਹੂਲਤਾਂ ਦੇ ਕੇ ਖਜਾਨੇ ਨੂੰ ਚੂਨਾ ਲਾਇਆ ਜਾ ਰਿਹਾ ਹੈ।

Bikram Singh Majithia Dr. Dalbir Singh Verka Home Press conference

ਕਾਂਗਰਸ ਨੂੰ ਵੋਟ ਦਾ ਭਾਵ ਸ੍ਰੀ ਦਰਬਾਰ ਸਾਹਿਬ ‘ਤੇ ਕੀਤੇ ਹਮਲੇ ਅਤੇ ਦਿੱਲੀ ਕਤਲੇਆਮ ਨੂੰ ਜਾਇਜ਼ ਠਹਿਰਾਉਣਾ ਹੋਵੇਗਾ :ਮਜੀਠੀਆ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਲੋਕ ਸਭਾ ਚੋਣਾਂ 2019 : ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ ਪਟਿਆਲਾ ਲੋਕ ਸਭਾ ਸੀਟ ਤੋਂ ਭਰਿਆ ਨਾਮਜ਼ਦਗੀ ਪੱਤਰ

ਉਹਨਾਂ ਸੁਖਪਾਲ ਖਹਿਰਾ ਨੂੰ ਕਾਂਗਰਸੀ ਏਜੰਟ ਗਰਦਾਨਦਿਆਂ ਕਿਹਾ ਕਿ ਉਸ ਦਾ ਅਸਤੀਫਾ ਰੂਲਾਂ ਅਨੁਸਾਰ ਨਾ ਹੋ ਕੇ ਲੋਕਾਂ ਦੇ ਅਖੀਂ ਕੇਵਲ ਘਟਾ ਪਾਉਣ ਦੀ ਡਰਾਮੇਬਾਜ਼ੀ ਹੈ।ਖਹਿਰਾ ਨੇ ਕਾਂਗਰਸ ‘ਚ 22 ਸਾਲ ਲਾ ਕੇ ਬੇਅੰਤ ਸਿੰਘ ਦੀ ਸੋਚ ‘ਤੇ ਪਹਿਰਾ ਦਿੱਤਾ , ਜਿਸ ਪ੍ਰਤੀ ਅੱਜ ਪੰਥ ਨੂੰ ਸੁਚੇਤ ਹੋਣ ਦੀ ਲੋੜ ਹੈ।ਇਸ ਮੌਕੇ ਉਹਨਾਂ ਅਮ੍ਰਿਤਸਰ ਲੋਕ ਸਭ ਤੋਂ ਭਾਜਪਾ ਉਮੀਦਵਾਰ ਕੇਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੀ ਤਾਰੀਫ ਕਰਦਿਆਂ ਉਹਨਾਂ ਨੂੰ ਪੂਰਨ ਗੁਰਸਿੱਖ ਅਤੇ ਇਕ ਪੜਿਆ ਲਿਖਿਆ ਸੂਝਵਾਨ ਸਿਆਸੀ ਆਗੂ ਦਸਿਆ।ਉਨਾਂ ਕਿਹਾ ਕਿ ਸ: ਪੁਰੀ ਨੇ ਜਿਥੇ ਕਰਤਾਰਪੁਰ ਕੋਰੀਡੋਰ ਖੁਲਵਾਉਣ ਵਿਚ ਅਹਿਮ ਰੋਲ ਅਦਾ ਕੀਤਾ ਹੈ ਉਥੇ ਹੀ ਉਸ ਨੇ ਅਮਰੀਕਾ ਦੀ ਧਰਤੀ ‘ਤੇ ਪੱਗ ਦੀ ਸਲਾਮਤੀ ਤੇ ਸ਼ਾਨ ਲਈ ਲੜਾਈ ਲੜੀ।ਉਹਨਾਂ ਕਿਹਾ ਕਿ ਅਮ੍ਰਿਤਸਰ ਦੇ ਲੋਕ ਪਿਛਲੀ ਗਲਤੀ ਨਹੀਂ ਦੁਹਰਾਉਣਗੇ ਅਤੇ ਗੁਰੂ ਨਗਰੀ ਦੇ ਵਿਕਾਸ ਲਈ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਆਪਣਾ ਪੂਰਾ ਸਹਿਯੋਗ ਦੇ ਕੇ ਸ਼ਾਨਦਾਰ ਜਿੱਤ ਦਵਾਉਗੇ।ਇਸ ਮੌਕੇ ਉਨਾਂ ਨਾਲ ਡਾ ਦਲਬੀਰ ਸਿੰਘ ਵੇਰਕਾ, ਬਿਕਰਮਜੀਤ ਸਿੰਘ ਕੋਟਲਾ, ਰਵਿੰਦਰ ਪਾਲ ਸਿੰਘ ਕੁਕੂ ਪ੍ਰਧਾਨ ਆਦਿ ਮੌਜੂਦ ਸਨ।
-PTCNews