ਪੰਜਾਬ

ਬਿਕਰਮ ਸਿੰਘ ਮਜੀਠੀਆ ਦਰਬਾਰ ਸਾਹਿਬ ਹੋਏ ਨਤਮਸਤਕ, ਆਪ ਸਰਕਾਰ ਸਮੇਤ ਚੰਨੀ 'ਤੇ ਕਸਿਆ ਤਨਜ

By Riya Bawa -- September 03, 2022 12:42 pm -- Updated:September 03, 2022 12:44 pm

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ। ਗੁਰੂ ਘਰ ਦਾ ਅਸ਼ੀਰਵਾਦ ਲੈਣ ਤੋਂ ਬਾਅਦ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਇੱਕ ਪਰਿਵਾਰ ਇੱਕ ਉਮੀਦਵਾਰ ਦਾ ਫੈਸਲੇ ਦਾ ਉਹ ਸਵਾਗਤ ਕਰਦੇ ਹਨ। ਉਥੇ ਹੀ ਉਨ੍ਹਾਂ ਨੇ ਅੱਜ ਫਿਰ ਆਪਣੇ ਹੀ ਅੰਦਾਜ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਤੰਜ ਕਸਦੇ ਹੋਏ ਕਿਹਾ ਕਿ ਛੱਲਾ ਮੁੜਕੇ ਨਹੀਂ ਆਇਆ। ਉਹਨਾਂ ਕਿਹਾ ਕਿ ਜਦੋਂ ਵੀ ਚੰਨੀ ਵਾਪਿਸ ਆਏਗਾ ਤਾਂ ਵੀਡੀਓ ਜ਼ਰੂਰ ਜਨਤਕ ਕੀਤੀ ਜਾਵੇਗੀ।

Bikram majithia

ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਦਿੱਲੀ ਦੇ ਇਸ਼ਾਰੇ 'ਤੇ ਚਲਦੀ ਹੈ ਅਤੇ ਐਕਸਾਈਜ਼ ਪਾਲਿਸੀ ਇੱਕ ਵੱਡਾ ਘਪਲਾ ਹੈ ਜੇਕਰ ਦਿੱਲੀ ਵਿੱਚ ਐਕਸਾਈਜ਼ ਪਾਲਿਸੀ ਵਿੱਚ ਘਪਲਾ ਹੋਇਆ ਹੈ ਤਾਂ ਪੰਜਾਬ ਦੀ ਪਾਲਿਸੀ ਵੀ ਦਿੱਲੀ ਵਾਲਿਆਂ ਨੇ ਜਾਰੀ ਕੀਤੀ ਹੈ, ਇਸ ਘਪਲੇ ਦੀ ਵੀ ਜਾਂਚ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ: Asia Cup 2022 ਦੇ ਸੁਪਰ 4 ਪੜਾਅ ਦਾ ਆਖ਼ਰੀ ਸ਼ਡਿਊਲ ਜਾਰੀ, ਭਲਕੇ ਹੋਵੇਗਾ ਭਾਰਤ- ਪਾਕਿਸਤਾਨ ਦਾ ਮੈਚ

ਬਿਕਰਮ ਮਜੀਠੀਆ ਨੇ ਅੱਗੇ ਕਿਹਾ ਕਿ ਮਾਨ ਸਰਕਾਰ ਨੇ ਡਾਂਗਾਂ ਮਾਰ ਮਾਰ ਕੇ ਬੇਰੁਜ਼ਗਾਰਾਂ ਦਾ ਸਰੀਰ ਹੀ ਪੱਕਿਆਂ ਕਰਨਾ ਹੈ, ਨੌਕਰੀਆਂ ਪੱਕੀਆਂ ਨਹੀਂ ਦੇਣੀਆਂ। ਉਥੇ ਹੀ ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਪਹਿਲੇ ਪੰਜਾਬ ਦੇ ਲੋਕਾਂ ਨੂੰ ਕੀਤੇ ਵਾਅਦੇ ਕਦੇ ਪੂਰੇ ਫਿਰ ਹਿਮਾਚਲ 'ਚ ਜਾ ਕੇ ਵਾਅਦੇ ਕਰਨ। ਪੰਜਾਬ ਦੇ ਪੈਸੇ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਚੋਣਾਂ ਉੱਤੇ ਨਾ ਲਾਉਣ।

Bikrammajithia

ਇਸ ਦੇ ਨਾਲ ਹੀ ਤਰਨਤਾਰਨ ਵਿਚ ਪੱਟੀ ਵਿਖੇ ਚਰਚ ਵਿਚ ਹੋਈ ਘਟਨਾ ਤੇ ਮਜੀਠੀਆ ਨੇ ਕਿਹਾ ਕਿ ਅਮਨ ਸ਼ਾਂਤੀ ਬਹਾਲ ਰੱਖਣਾ ਭਗਵੰਤ ਮਾਨ ਸਰਕਾਰ ਦੀ ਜ਼ਿੰਮੇਵਾਰੀ ਹੈ, ਜੋ ਵੀ ਘਟਨਾਵਾਂ ਪੰਜਾਬ ਵਿਚ ਵਾਪਰ ਰਹੀਆਂ ਹਨ ਇਹ ਨਹੀਂ ਹੋਣੀਆ ਚਾਹੀਦੀਆਂ। ਹਰ ਘਟਗਿਣਤੀ ਵਰਗ ਨੂੰ ਸੁਰੱਖਿਅਤ ਰੱਖਣਾ ਪੰਜਾਬੀਆਂ ਦਾ ਫਰਜ਼ ਹੈ। ਅਸੀਂ ਹਰ ਵਰਗ ਨਾਲ ਖੜੇ ਹਾਂ। ਪੰਜਾਬ ਸਰਕਾਰ ਦਿਲੀ ਦੇ ਰਿਮੋਟ ਨਾਲ ਚੱਲ ਰਹੀ ਹੈ ।

(ਮਨਿੰਦਰ ਸਿੰਘ ਮੋਂਗਾ ਦੀ ਰਿਪੋਰਟ)

-PTC News

  • Share