Fri, Apr 19, 2024
Whatsapp

ਗੋਰਾਇਆ ਰੈਲੀ : ਕੈਪਟਨ ਨੇ ਘਰ -ਘਰ ਨੌਕਰੀ ਦੇਣ ਦੇ ਨਾਂਅ 'ਤੇ ਲੋਕਾਂ ਨੂੰ ਕੀਤਾ ਗੁੰਮਰਾਹ : ਬਿਕਰਮ ਮਜੀਠੀਆ

Written by  Shanker Badra -- February 09th 2019 02:18 PM
ਗੋਰਾਇਆ ਰੈਲੀ : ਕੈਪਟਨ ਨੇ ਘਰ -ਘਰ ਨੌਕਰੀ ਦੇਣ ਦੇ ਨਾਂਅ 'ਤੇ ਲੋਕਾਂ ਨੂੰ ਕੀਤਾ ਗੁੰਮਰਾਹ : ਬਿਕਰਮ ਮਜੀਠੀਆ

ਗੋਰਾਇਆ ਰੈਲੀ : ਕੈਪਟਨ ਨੇ ਘਰ -ਘਰ ਨੌਕਰੀ ਦੇਣ ਦੇ ਨਾਂਅ 'ਤੇ ਲੋਕਾਂ ਨੂੰ ਕੀਤਾ ਗੁੰਮਰਾਹ : ਬਿਕਰਮ ਮਜੀਠੀਆ

ਗੋਰਾਇਆ ਰੈਲੀ : ਕੈਪਟਨ ਨੇ ਘਰ -ਘਰ ਨੌਕਰੀ ਦੇਣ ਦੇ ਨਾਂਅ 'ਤੇ ਲੋਕਾਂ ਨੂੰ ਕੀਤਾ ਗੁੰਮਰਾਹ : ਬਿਕਰਮ ਮਜੀਠੀਆ:ਗੋਰਾਇਆ : ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਵੱਲੋਂ ਅੱਜ ਗੋਰਾਇਆ 'ਚ ਵਿਸ਼ਾਲ ਰੈਲੀ ਕੀਤੀ ਗਈ ਹੈ।ਯੂਥ ਅਕਾਲੀ ਦਲ ਦੀ ਵਿਸ਼ਾਲ ਰੈਲੀ ਗੋਰਾਇਆ ਦੀ ਦਾਣਾ ਮੰਡੀ 'ਚ ਰੱਖੀ ਗਈ ਹੈ। [caption id="attachment_253684" align="aligncenter" width="300"]Bikram Singh Majithia Shiromani Akali Dal Youth Wing Goraya Rally ਗੋਰਾਇਆ ਰੈਲੀ : ਕੈਪਟਨ ਨੇ ਘਰ -ਘਰ ਨੌਕਰੀ ਦੇਣ ਦੇ ਨਾਂਅ 'ਤੇ ਲੋਕਾਂ ਨੂੰ ਕੀਤਾ ਗੁੰਮਰਾਹ : ਬਿਕਰਮ ਮਜੀਠੀਆ[/caption] ਇਸ ਰੈਲੀ 'ਚ ਸਾਬਕਾ ਕੈਬਨਿਟ ਮੰਤਰੀ ਅਤੇ ਯੂਥ ਵਿੰਗ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਵੀ ਸ਼ਿਰਕਤ ਕੀਤੀ ਹੈ।ਇਸ ਦੌਰਾਨ ਨੌਜਵਾਨਾਂ ਦਾ ਇਕੱਠ ਵੀ ਵੱਡੀ ਗਿਣਤੀ 'ਚ ਦੇਖਣ ਨੂੰ ਮਿਲਿਆ ਹੈ। [caption id="attachment_253683" align="aligncenter" width="300"]Bikram Singh Majithia Shiromani Akali Dal Youth Wing Goraya Rally ਗੋਰਾਇਆ ਰੈਲੀ : ਕੈਪਟਨ ਨੇ ਘਰ -ਘਰ ਨੌਕਰੀ ਦੇਣ ਦੇ ਨਾਂਅ 'ਤੇ ਲੋਕਾਂ ਨੂੰ ਕੀਤਾ ਗੁੰਮਰਾਹ : ਬਿਕਰਮ ਮਜੀਠੀਆ[/caption] ਇਸ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਕੈਪਟਨ ਸਰਕਾਰ 'ਤੇ ਨਿਸ਼ਾਨੇ ਸਾਧੇ ਹਨ।ਉਨ੍ਹਾਂ ਨੇ ਕਿਹਾ ਕਿ ਕੈਪਟਨ ਨੇ ਘਰ -ਘਰ ਨੌਕਰੀ ਦੇਣ ਦੇ ਨਾਂਅ 'ਤੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ।ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ 2 ਹਜ਼ਾਰ ਰੁਪਏ ਬੇਰੁਜ਼ਗਾਰੀ ਭੱਤਾ ਦੇਣ ਤੋਂ ਵੀ ਮੁੱਕਰ ਗਈ ਹੈ।ਕੈਪਟਨ ਨੇ ਪੰਜਾਬ ਦੇ ਨੌਜਵਾਨਾਂ ਨੂੰ ਸਮਾਰਟ ਫ਼ੋਨ ਦੇਣ ਦਾ ਵਾਅਦਾ ਕੀਤਾ ਸੀ ਪਰ ਉਹ ਵੀ ਅਜੇ ਤੱਕ ਪੂਰਾ ਨਹੀਂ ਕੀਤਾ। [caption id="attachment_253682" align="aligncenter" width="300"]Bikram Singh Majithia Shiromani Akali Dal Youth Wing Goraya Rally ਗੋਰਾਇਆ ਰੈਲੀ : ਕੈਪਟਨ ਨੇ ਘਰ -ਘਰ ਨੌਕਰੀ ਦੇਣ ਦੇ ਨਾਂਅ 'ਤੇ ਲੋਕਾਂ ਨੂੰ ਕੀਤਾ ਗੁੰਮਰਾਹ : ਬਿਕਰਮ ਮਜੀਠੀਆ[/caption] ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਨੇ ਲੋਕ ਭਲਾਈ ਦੀਆਂ ਸਕੀਮਾਂ ਨੂੰ ਵੀ ਬੰਦ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਕੈਪਟਨ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਜੋ ਵਾਧੇ ਕੀਤੇ ਸਨ ,ਉਨ੍ਹਾਂ ਤੋਂ ਇੱਕ ਵਾਧਾ ਵੀ ਪੂਰਾ ਨਹੀਂ ਕੀਤਾ।ਕੈਪਟਨ ਨੇ ਚੋਣਾਂ ਤੋਂ ਪਹਿਲਾਂ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ ਪਰ ਕਿਸਾਨ ਅਜੇ ਕਰਜ਼ਾ ਮੁਆਫੀ ਸਕੀਮ ਤੋਂ ਵਾਂਝੇ ਹਨ। -PTCNews


Top News view more...

Latest News view more...