Sat, Apr 20, 2024
Whatsapp

ਮਜੀਠਾ ਵਿਖੇ 'ਸੈਨੇਟਾਈਜ਼ੇਸ਼ਨ' ਮੁਹਿੰਮ ਦੀ ਸ਼ੁਰੂਆਤ , ਸ. ਬਿਕਰਮ ਸਿੰਘ ਮਜੀਠੀਆ ਦੀ ਅਗਵਾਈ 'ਚ ਮਜੀਠਾ ਹਲਕੇ ਦੇ ਪਿੰਡਾਂ ਨੂੰ ਕਰਵਾਇਆ ਜਾ ਰਿਹਾ ਹੈ "ਸੈਨੇਟਾਈਜ਼"

Written by  Kaveri Joshi -- April 20th 2020 03:34 PM
ਮਜੀਠਾ ਵਿਖੇ 'ਸੈਨੇਟਾਈਜ਼ੇਸ਼ਨ' ਮੁਹਿੰਮ ਦੀ ਸ਼ੁਰੂਆਤ , ਸ. ਬਿਕਰਮ ਸਿੰਘ ਮਜੀਠੀਆ ਦੀ ਅਗਵਾਈ 'ਚ ਮਜੀਠਾ ਹਲਕੇ ਦੇ ਪਿੰਡਾਂ ਨੂੰ ਕਰਵਾਇਆ ਜਾ ਰਿਹਾ ਹੈ

ਮਜੀਠਾ ਵਿਖੇ 'ਸੈਨੇਟਾਈਜ਼ੇਸ਼ਨ' ਮੁਹਿੰਮ ਦੀ ਸ਼ੁਰੂਆਤ , ਸ. ਬਿਕਰਮ ਸਿੰਘ ਮਜੀਠੀਆ ਦੀ ਅਗਵਾਈ 'ਚ ਮਜੀਠਾ ਹਲਕੇ ਦੇ ਪਿੰਡਾਂ ਨੂੰ ਕਰਵਾਇਆ ਜਾ ਰਿਹਾ ਹੈ "ਸੈਨੇਟਾਈਜ਼"

ਮਜੀਠਾ: ਮਜੀਠਾ ਵਿਖੇ 'ਸੈਨੇਟਾਈਜ਼ੇਸ਼ਨ' ਮੁਹਿੰਮ ਦੀ ਸ਼ੁਰੂਆਤ , ਸ. ਬਿਕਰਮ ਸਿੰਘ ਮਜੀਠੀਆ ਦੀ ਅਗਵਾਈ 'ਚ ਮਜੀਠਾ ਹਲਕੇ ਦੇ ਪਿੰਡਾਂ ਨੂੰ ਕਰਵਾਇਆ ਜਾ ਰਿਹਾ ਹੈ "ਸੈਨੇਟਾਈਜ਼":  ਕੋਵਿਡ19 ਦੀ ਮਹਾਂਮਾਰੀ ਕਾਰਨ ਸੂਬੇ ਦੇ ਲੋਕਾਂ ਦੀ ਸਿਹਤ ਪ੍ਰਤੀ ਧਿਆਨ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਵਲੋਂ ਲੋਕਾਂ ਦੀ ਲਗਾਤਾਰ ਮਦਦ ਕੀਤੀ ਜਾ ਰਹੀ ਹੈ । ਕੋਰੋਨਾਵਾਇਰਸ ਦੇ ਵੱਧਦੇ ਪ੍ਰਭਾਵ ਦੇ ਮੱਦੇਨਜ਼ਰ ਅੱਜ ਮਜੀਠਾ ਵਿਖੇ 'ਸੈਨੇਟਾਈਜ਼ੇਸ਼ਨ' ਮੁਹਿੰਮ ਦੀ ਸ਼ੁਰੂਆਤ ਕੀਤੀ ਗਈ । ਸ. ਮਜੀਠੀਆ ਦੀ ਅਗਵਾਈ ਹੇਠ ਮਜੀਠੇ ਦੇ ਪਿੰਡਾਂ ਨੂੰ ਰੋਗਾਣੂ-ਮੁਕਤ ਕੀਤਾ ਗਿਆ । ਜਿੱਥੇ ਪਾਰਟੀ ਮੈਂਬਰਾਂ ਨੇ ਇਸ ਕੰਮ 'ਚ ਅਗਾਂਹ ਹੋ ਕੇ ਹਿੱਸਾ ਪਾਇਆ ਉੱਥੇ ਸ. ਮਜੀਠੀਆ ਖੁਦ ਵੀ ਪਿੰਡਾਂ ਦੀਆਂ ਗਲੀਆਂ ਨੂੰ "ਸੈਨੇਟਾਈਜ਼" ਕਰਦੇ ਨਜ਼ਰ ਆਏ । https://media.ptcnews.tv/wp-content/uploads/2020/04/2487dd3b-bfe3-4f9f-8e1b-292ab036fcc5.jpg ਦੱਸ ਦੇਈਏ ਕਿ "ਸੈਨੇਟਾਈਜ਼" ਮਸ਼ੀਨ ਨਾਲ ਆਸ-ਪਾਸ ਦੇ ਇਲਾਕਿਆਂ 'ਚ ਸਪਰੇਅ ਕੀਤੀ ਗਈ । ਸ. ਮਜੀਠੀਆ ਵਲੋਂ ਪਹਿਲਾਂ ਵੀ ਕਈ ਦਫ਼ਾ ਇਹ ਗੱਲ ਆਖੀ ਗਈ ਹੈ ਕਿ ਅਜਿਹੀ ਗੰਭੀਰ ਸਥਿਤੀ 'ਚ ਸੂਬੇ ਦੇ ਸਾਰੇ ਖੇਤਰਾਂ ਨੂੰ "ਸੈਨੇਟਾਈਜ਼" ਕਰਵਾਉਣਾ ਬਹੁਤ ਲਾਜ਼ਮੀ ਹੈ । ਅੱਜ ਉਹਨਾਂ ਵਲੋਂ ਇਸ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਮਜੀਠਾ ਦੇ ਆਸ-ਪਾਸ ਦੇ ਇਲਾਕਿਆਂ ਨੂੰ ਰੋਗਾਣੂ-ਮੁਕਤ ਕੀਤਾ ਗਿਆ । https://media.ptcnews.tv/wp-content/uploads/2020/04/f2f17c7c-03f4-4054-8078-44633776d258.jpg ਜ਼ਿਕਰਯੋਗ ਹੈ ਕਿ ਸੂਬੇ 'ਚ ਰੋਜ਼ ਕੋਵਿਡ19 ਦੇ ਕੇਸਾਂ 'ਚ ਵਾਧਾ ਹੋ ਰਿਹਾ ਹੈ ਅਤੇ ਪਾਜ਼ਿਟਿਵ ਕੇਸਾਂ ਦੀ ਗਿਣਤੀ 230 ਤੋਂ ਪਾਰ ਹੋ ਗਈ ਹੈ , ਜਿਸਨੂੰ ਦੇਖਦੇ ਹੋਏ ਅਤੇ ਕੋਵਿਡ 19 ਜਿਹੇ ਨਾਮੁਰਾਦ ਵਾਇਰਸ ਤੋਂ ਨਜਿੱਠਣ ਲਈ ਅਜਿਹੇ ਕਦਮ ਪੁੱਟਣੇ ਜ਼ਰੂਰੀ ਹੋ ਗਏ ਹਨ ।


Top News view more...

Latest News view more...