Fri, Apr 19, 2024
Whatsapp

ਬਿਲ ਗੇਟਸ ਅਤੇ ਮੇਲਿੰਡਾ ਗੇਟਸ ਵੱਲੋਂ ਵਿਆਹ ਦੇ 27 ਸਾਲ ਬਾਅਦ ਤਲਾਕ ਲੈਣ ਦਾ ਐਲਾਨ   

Written by  Shanker Badra -- May 04th 2021 03:54 PM
ਬਿਲ ਗੇਟਸ ਅਤੇ ਮੇਲਿੰਡਾ ਗੇਟਸ ਵੱਲੋਂ ਵਿਆਹ ਦੇ 27 ਸਾਲ ਬਾਅਦ ਤਲਾਕ ਲੈਣ ਦਾ ਐਲਾਨ   

ਬਿਲ ਗੇਟਸ ਅਤੇ ਮੇਲਿੰਡਾ ਗੇਟਸ ਵੱਲੋਂ ਵਿਆਹ ਦੇ 27 ਸਾਲ ਬਾਅਦ ਤਲਾਕ ਲੈਣ ਦਾ ਐਲਾਨ   

ਨਵੀਂ ਦਿੱਲੀ : ਵਾਸ਼ਿੰਗਟਨ : ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਅਤੇ ਉਨ੍ਹਾਂ ਦੀ ਪਤਨੀ ਮੇਲਿੰਡਾ ਗੇਟਸ ਨੇ ਹੁਣ ਇੱਕ-ਦੂਜੇ ਤੋਂ ਵੱਖ ਹੋਣ ਦਾ ਫ਼ੈਸਲਾ ਕੀਤਾ ਹੈ। ਦੋਵਾਂ ਨੇ ਵਿਆਹ ਦੇ 27 ਸਾਲਾਂ ਬਾਅਦ ਤਲਾਕ ਲੈਣ ਦਾ ਐਲਾਨ ਕਰ ਦਿੱਤਾ ਹੈ।ਦੋਨਾਂ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ - ਅਸੀਂ ਆਪਣੇ ਵਿਆਹੁਤਾ ਰਿਸ਼ਤੇ ਨੂੰ ਖਤਮ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਜ਼ਿੰਦਗੀ ਦੇ ਅਗਲੇ ਪੜਾਅ ਵਿੱਚ ਅਸੀਂ ਹੁਣ ਇਕੱਠੇ ਅੱਗੇ ਨਹੀਂ ਵੱਧ ਸਕਦੇ। ਪੜ੍ਹੋ ਹੋਰ ਖ਼ਬਰਾਂ : ਪੰਜਾਬ 'ਚ ਫ਼ਿਲਹਾਲ ਨਹੀਂ ਲੱਗੇਗਾ ਮੁਕੰਮਲ ਲੌਕਡਾਊਨ , ਇਸ ਮੰਤਰੀ ਨੇ ਕੀਤਾ ਐਲਾਨ  [caption id="attachment_494833" align="aligncenter" width="300"]Bill Gates and Melinda Gates head for divorce after 27 years ਬਿਲ ਗੇਟਸ ਅਤੇ ਮੇਲਿੰਡਾ ਗੇਟਸ ਵੱਲੋਂ ਵਿਆਹ ਦੇ 27 ਸਾਲ ਬਾਅਦਤਲਾਕ ਲੈਣ ਦਾ ਐਲਾਨ[/caption] ਇੱਕ ਸਾਂਝੇ ਬਿਆਨ ਵਿੱਚ ਬਿਲ ਗੇਟਸਅਤੇ ਮੇਲਿੰਡਾ ਨੇ ਕਿਹਾ ਕਿ ਕਾਫ਼ੀ ਵਿਚਾਰ-ਵਟਾਂਦਰੇ ਅਤੇ ਆਪਸੀ ਗੱਲਬਾਤ ਤੋਂ ਬਾਅਦ ਅਸੀਂ ਆਪਣੇ ਰਿਸ਼ਤੇ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਪਿਛਲੇ 27 ਸਾਲਾਂ ਵਿੱਚ ਅਸੀਂ ਤਿੰਨ ਸ਼ਾਨਦਾਰ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਹੈ। ਅਸੀਂ ਇੱਕ ਫਾਊਂਡੇਸ਼ਨ ਵੀ ਬਣਾਈ ਹੈ ਜੋ ਪੂਰੀ ਦੁਨੀਆ ਦੇ ਲੋਕਾਂ ਦੀ ਸਿਹਤ ਅਤੇ ਬਿਹਤਰ ਜ਼ਿੰਦਗੀ ਲਈ ਕੰਮ ਕਰਦੀ ਹੈ। [caption id="attachment_494832" align="aligncenter" width="300"]Bill Gates and Melinda Gates head for divorce after 27 years ਬਿਲ ਗੇਟਸ ਅਤੇ ਮੇਲਿੰਡਾ ਗੇਟਸ ਵੱਲੋਂ ਵਿਆਹ ਦੇ 27 ਸਾਲ ਬਾਅਦਤਲਾਕ ਲੈਣ ਦਾ ਐਲਾਨ[/caption] ਉਨ੍ਹਾਂ ਕਿਹਾ ਕਿ ਅਸੀਂ ਇਸ ਮਿਸ਼ਨ ਲਈ ਹੁਣ ਵੀ ਉਹੀ ਸੋਚ ਰੱਖਾਂਗੇ ਅਤੇ ਮਿਲ ਕੇ ਕੰਮ ਕਰਾਂਗੇ। ਹਾਲਾਂਕਿ, ਹੁਣ ਸਾਨੂੰ ਲੱਗਦਾ ਹੈ ਕਿ ਅਸੀਂ ਜ਼ਿੰਦਗੀ ਦੇ ਆਉਣ ਵਾਲੇ ਸਮੇਂ ਵਿੱਚ ਬਤੌਰ ਪਤੀ-ਪਤਨੀ ਇਕੱਠੇ ਨਹੀਂ ਰਹਿ ਸਕਾਂਗੇ। ਅਸੀਂ ਨਵੇਂ ਸਿਰੇ ਤੋਂ ਸ਼ੁਰੂਆਤ ਕਰਨ ਜਾ ਰਹੇ ਹਾਂ। ਅਜਿਹੀ ਸਥਿਤੀ ਵਿੱਚ ਲੋਕਾਂ ਤੋਂ ਸਾਡੇ ਪਰਿਵਾਰ ਲਈ ਸਪੇਸ ਅਤੇ ਗੋਪਨੀਯਤਾ ਦੀ ਉਮੀਦ ਹੈ। [caption id="attachment_494831" align="aligncenter" width="300"]Bill Gates and Melinda Gates head for divorce after 27 years ਬਿਲ ਗੇਟਸ ਅਤੇ ਮੇਲਿੰਡਾ ਗੇਟਸ ਵੱਲੋਂ ਵਿਆਹ ਦੇ 27 ਸਾਲ ਬਾਅਦਤਲਾਕ ਲੈਣ ਦਾ ਐਲਾਨ[/caption] ਪੜ੍ਹੋ ਹੋਰ ਖ਼ਬਰਾਂ : ਪੜ੍ਹੋ ਕਿਨ੍ਹਾਂ ਲੋਕਾਂ ਨੂੰ ਨਹੀਂ ਲਗਵਾਉਣੀ ਚਾਹੀਦੀ ਵੈਕਸੀਨ Covaxin ਅਤੇ Covishield ਦੱਸ ਦੇਈਏ ਕਿ ਬਿਲ ਗੇਟਸ ਅਤੇ ਮੇਲਿੰਡਾ ਦੀ ਮੁਲਾਕਾਤ 1987 ਵਿੱਚ ਨਿਊਯਾਰਕ ਦੇ ਐਕਸਪੋ-ਟਰੇਡ ਫੇਅਰ ਵਿੱਚ ਹੋਈ ਸੀ। ਇੱਥੇ ਹੀ ਦੋਵਾਂ ਵਿਚਾਲੇ ਗੱਲਬਾਤ ਸ਼ੁਰੂ ਹੋਈ ਸੀ। ਬਿਲ ਗੇਟਸ ਨੇ ਉਸ ਨੂੰ ਕਾਰ ਪਾਰਕਿੰਗ ਵਿੱਚ ਬਾਹਰ ਘੁੰਮਣ ਲਈ ਪੁੱਛਿਆ ਸੀ। ਬਿਲ ਨੇ ਪੁੱਛਿਆ ਸੀ ਕਿ "ਹੁਣ ਤੋਂ ਦੋ ਹਫ਼ਤੇ, ਕੀ ਤੁਸੀਂ ਫ੍ਰੀ ਹੋ?" ਪਰ ਮੇਲਿੰਡਾ ਨੇ ਉਨ੍ਹਾਂ ਦਾ ਪ੍ਰਸਤਾਵ ਠੁਕਰਾ ਦਿੱਤਾ ਅਤੇ ਕਿਹਾ ਸੀ ਕਿ ਸਮਾਂ ਆਉਣ 'ਤੇ ਮੈਨੂੰ ਇਹ ਪ੍ਰਸ਼ਨ ਪੁੱਛੋ। [caption id="attachment_494830" align="aligncenter" width="300"]Bill Gates and Melinda Gates head for divorce after 27 years ਬਿਲ ਗੇਟਸ ਅਤੇ ਮੇਲਿੰਡਾ ਗੇਟਸ ਵੱਲੋਂ ਵਿਆਹ ਦੇ 27 ਸਾਲ ਬਾਅਦਤਲਾਕ ਲੈਣ ਦਾ ਐਲਾਨ[/caption] ਇਸਦੇ ਬਾਅਦ ਵੀ ਬਿਲ ਗੇਟਸ ਨੇ ਹਾਰ ਨਹੀਂ ਮੰਨੀ ਅਤੇ ਹੌਲੀ ਹੌਲੀ ਦੋਨਾਂ ਦੀ ਗੱਲ ਅਗੇ ਵਧੀ। ਕੁਝ ਮਹੀਨਿਆਂ ਬਾਅਦ ਦੋਹਾਂ ਨੇ ਅਸਲ ਵਿੱਚ ਆਪਣੇ ਰਿਸ਼ਤੇ ਨੂੰ ਸਫਲ ਬਣਾਇਆ। 1993 ਵਿੱਚ ਉਨ੍ਹਾਂ ਨੇ ਮੰਗਣੀ ਕੀਤੀ ਅਤੇ ਨਵੇਂ ਸਾਲ ਦੇ ਦਿਨ ਦੋਵਾਂ ਨੇ 1994 ਵਿੱਚ ਵਿਆਹ ਕਰਵਾ ਲਿਆ ਸੀ। ਜ਼ਿਕਰਯੋਗ ਹੈ ਕਿ ਬਿਲ ਗੇਟਸ ਪਹਿਲਾਂ ਵਿਸ਼ਵ ਦੇ ਸਭ ਤੋਂ ਅਮੀਰ ਆਦਮੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੀ ਦੌਲਤ 100 ਬਿਲੀਅਨ ਡਾਲਰ ਤੋਂ ਵੀ ਵੱਧ ਹੋਣ ਦਾ ਅਨੁਮਾਨ ਹੈ । -PTCNews


Top News view more...

Latest News view more...