Advertisment

COVID 19 Medicine: ਬਾਇਓਕੋਨ ਕੋਰੋਨਾ ਮਰੀਜ਼ਾਂ ਲਈ ਲਾਂਚ ਕਰੇਗੀ ਦਵਾਈ, ਜਾਣੋਂ ਕਿੰਨੀ ਹੋਵੇਗੀ ਇਸਦੀ ਕੀਮਤ

author-image
Shanker Badra
Updated On
New Update
COVID 19 Medicine: ਬਾਇਓਕੋਨ ਕੋਰੋਨਾ ਮਰੀਜ਼ਾਂ ਲਈ ਲਾਂਚ ਕਰੇਗੀ ਦਵਾਈ, ਜਾਣੋਂ ਕਿੰਨੀ ਹੋਵੇਗੀ ਇਸਦੀ ਕੀਮਤ
Advertisment
COVID 19 Medicine: ਬਾਇਓਕੋਨ ਕੋਰੋਨਾ ਮਰੀਜ਼ਾਂ ਲਈ ਲਾਂਚ ਕਰੇਗੀ ਦਵਾਈ, ਜਾਣੋਂ ਕਿੰਨੀ ਹੋਵੇਗੀ ਇਸਦੀ ਕੀਮਤ:ਬੈਂਗਲੁਰੁ : ਦੇਸ਼ ਵਿਚ ਕੋਰੋਨਾ ਵਾਇਰਸ ਇਨਫੈਕਟਿਡ ਲੋਕਾਂ ਦੀ ਗਿਣਤੀ ਵਧਣ ਦੇ ਨਾਲ-ਨਾਲ ਮਰਨ ਵਾਲਿਆਂ ਦੀ ਗਰਾਫ ਵੀ ਤੇਜ਼ੀ ਨਾਲ ਵਧ ਰਿਹਾ ਹੈ। ਜਿਸ ਕਰਕੇ ਹਰ ਦੇਸ਼ ਦੇ ਵਿਗਿਆਨੀ ਕੋਰੋਨਾ ਵੈਕਸੀਨ ਲੱਭਣ ਲਈ ਲੱਗੇ ਹੋਏ ਹਨ। ਕੋਰੋਨਾ ਵਾਇਰਸ ਮਹਾਮਾਰੀ ਦੇ ਖ਼ਿਲਾਫ਼ ਭਾਰਤ ਆਪਣੀ ਵੈਕਸੀਨ ਬਣਾਉਣ ਦੀ ਕੋਸ਼ਿਸ਼ 'ਚ ਜੁੱਟਿਆ ਹੈ। ਇਸ ਦੌਰਾਨ ਕੋਰੋਨਾ ਵਾਇਰਸ ਇਨਫੈਕਟਿਡ ਮਰੀਜ਼ਾਂ ਲਈ ਇਕ ਰਾਹਤ ਭਰੀ ਖ਼ਬਰ ਹੈ। publive-image ਬਾਇਓਟੈਕਨਾਲੌਜੀ ਦੇ ਪ੍ਰਮੁੱਖ ਬਾਇਓਕੋਨ ਨੇ ਕਿਹਾ ਕਿ ਉਹ ਦਰਮਿਆਨੇ ਤੋਂ ਲੈ ਕੇ ਗੰਭੀਰ ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਬਾਇਓਲਾਜਿਕ ਦਵਾਈ Itolizumab ਪੇਸ਼ ਕਰੇਗੀ, ਜਿਸ ਦੀ ਕੀਮਤ ਲੱਗਭਗ 8000 ਰੁਪਏ ਪ੍ਰਤੀ ਸ਼ੀਸ਼ੀ ਹੋਵੇਗੀ। ਬਾਇਓਕੋਨ ਨੇ ਇਸ ਤੋਂ ਪਹਿਲਾਂ ਇਕ ਸੂਚਨਾ 'ਚ ਕਿਹਾ ਸੀ ਕਿ Itolizumab ਵਿਸ਼ਵ 'ਚ ਕਿਤੇ ਵੀ ਪ੍ਰਵਾਨਿਤ ਪਹਿਲਾ ਨੌਬਲ ਬਾਇਓਲਾਜੀਕਲ ਇਲਾਜ ਹੈ, ਜਿਸ ਨਾਲ ਕੋਵਿਡ-19 ਤੋਂ ਪੀੜਤ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ। publive-image COVID 19 Medicine: ਬਾਇਓਕੋਨ ਕੋਰੋਨਾ ਮਰੀਜ਼ਾਂ ਲਈ ਲਾਂਚ ਕਰੇਗੀ ਦਵਾਈ, ਜਾਣੋਂ ਕਿੰਨੀ ਹੋਵੇਗੀ ਇਸਦੀ ਕੀਮਤ ਬਾਇਓਕੋਨ ਦੇ ਕਾਰਜਕਾਰੀ ਚੇਅਰਮੈਨ ਕਿਰਨ ਮਜੂਮਦਾਰ ਸ਼ਾਅ ਨੇ ਕਿਹਾ ਕਿ ਜਦੋਂ ਤਕ ਵੈਕਸੀਨ ਨਹੀਂ ਆਉਂਦੀ, ਉਦੋਂ ਤਕ ਸਾਨੂੰ ਜ਼ਿੰਦਗੀ ਬਚਾਉਣ ਵਾਲੀਆਂ ਦਵਾਈਆਂ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਵਿਸ਼ਵ ਭਰ 'ਚ ਜੋ ਕਰ ਰਹੇ ਹਾਂ ਉਹ ਇਹ ਹੈ ਕਿ ਇਸ ਮਹਾਮਾਰੀ ਦੇ ਇਲਾਜ ਲਈ ਦਵਾਈਆਂ ਦੀ ਮੁੜ ਵਰਤੋਂ ਕਰ ਸਕਦੇ ਹਾਂ ਜਾਂ ਨਵੀਆਂ ਦਵਾਈਆਂ ਦਾ ਵਿਕਾਸ ਕਰ ਸਕਦੇ ਹਾਂ। publive-image ਉਨ੍ਹਾਂ ਇਹ ਵੀ ਕਿਹਾ ਕਿ ਇਸ ਸਾਲ ਦੇ ਅੰਤ ਤੱਕ ਜਾਂ ਅਗਲੇ ਸਾਲ ਦੀ ਸ਼ੁਰੂਆਤ 'ਚ ਕੋਈ ਟੀਕਾ ਮਿਲ ਜਾਵੇ ਪਰ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਦੁਬਾਰਾ ਇਨਫੈਕਸ਼ਨ ਨਹੀਂ ਹੋਵੇਗੀ। ਇਸ ਗੱਲ ਦੀ ਵੀ ਗਾਰੰਟੀ ਨਹੀਂ ਹੈ ਕਿ ਜਿਸ ਤਰ੍ਹਾਂ ਨਾਲ ਅਸੀਂ ਇਸ ਦੇ ਕੰਮ ਕਰਨ ਦੀ ਉਮੀਦ ਕਰ ਰਹੇ ਹਾਂ, ਇਹ ਉਸੇ ਤਰ੍ਹਾਂ ਕੰਮ ਕਰੇਗਾ। ਇਸ ਲਈ ਸਾਨੂੰ ਤਿਆਰ ਰਹਿਣ ਦੀ ਜ਼ਰੂਰਤ ਹੈ। -PTCNews-
biocon drug-for-covid-19
Advertisment

Stay updated with the latest news headlines.

Follow us:
Advertisment