ਲੁਧਿਆਣਾ : ਕਿਲ੍ਹਾ ਰਾਏਪੁਰ ਦੇ ਨੇੜਲੇ ਪਿੰਡ ਦੇ ਪੋਲਟਰੀ ਫਾਰਮ 'ਚ ਮਿਲਿਆ 'ਬਰਡ ਫਲੂ' ਦਾ ਕੇਸ

By Shanker Badra - May 08, 2021 2:05 pm

ਲੁਧਿਆਣਾ : ਪੰਜਾਬ 'ਚ ਜਿੱਥੇ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਕੋਰੋਨਾ ਵਾਇਰਸ ਨਾਲ ਲਗਾਤਾਰ ਹਾਲਾਤ ਵਿਗੜਦੇ ਜਾ ਰਹੇ ਹਨ, ਓਥੇ ਹੀ ਕਿਲਾ ਰਾਏਪੁਰ ਦੇ ਅਧੀਨ ਪੈਂਦੇ ਡੇਹਲੋਂ ਬਲਾਕ ਦੇ ਇਕ ਪੋਲਟਰੀ ਫਾਰਮ 'ਚ ਬਰਡ ਫਲੂ ਦਾ ਕੇਸ ਸਾਹਮਣੇ ਆਇਆ ਹੈ।

Bird flu cases found in Ludhiana, area in Kila Raipur village declared ‘infected zone’ ਲੁਧਿਆਣਾ : ਕਿਲ੍ਹਾ ਰਾਏਪੁਰ ਦੇ ਨੇੜਲੇ ਪਿੰਡ ਦੇ ਪੋਲਟਰੀ ਫਾਰਮ 'ਚ ਮਿਲਿਆ 'ਬਰਡ ਫਲੂ' ਦਾ ਕੇਸ

ਪੜ੍ਹੋ ਹੋਰ ਖ਼ਬਰਾਂ : ਪੰਜਾਬ ਦੇ ਕਿਸਾਨਾਂ ਵੱਲੋਂ 8 ਮਈ ਨੂੰ ਕੈਪਟਨ ਸਰਕਾਰ ਵੱਲੋਂ ਲਾਏ ਲੌਕਡਾਊਨ ਦਾ ਕੀਤਾ ਜਾਵੇਗਾ ਵਿਰੋਧ 

ਜਾਣਕਾਰੀ ਅਨੁਸਾਰ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਨੇ ਲੁਧਿਆਣਾ ਦੇ ਪਿੰਡ ਕਿਲਾ ਰਾਏਪੁਰ ਵਿੱਚ ਸੂਬਾ ਸਿੰਘ ਪੋਲਟਰੀ ਫਾਰਮ ਦੇ ਨੇੜੇ ਦੇ ਖੇਤਰ ਨੂੰ ਬਲਡ ਫਲੂ ਨਾਲ ਇਨਫੈਕਟਡ ਐਲਾਨ ਦਿੱਤਾ ਹੈ। ਇਹ ਪੋਲਟਰੀ ਫਾਰਮ ਸੂਬਾ ਸਿੰਘ ਨਾਂ ਦੇ ਵਿਅਕਤੀ ਦਾ ਹੈ।

Bird flu cases found in Ludhiana, area in Kila Raipur village declared ‘infected zone’ ਲੁਧਿਆਣਾ : ਕਿਲ੍ਹਾ ਰਾਏਪੁਰ ਦੇ ਨੇੜਲੇ ਪਿੰਡ ਦੇ ਪੋਲਟਰੀ ਫਾਰਮ 'ਚ ਮਿਲਿਆ 'ਬਰਡ ਫਲੂ' ਦਾ ਕੇਸ

ਦੱਸਿਆ ਜਾ ਰਿਹਾ ਹੈ ਕਿ ਭੋਪਾਲ ਲੈਬ ਵੱਲੋਂ ਜਾਂਚ ਕੀਤੀ ਗਈ ਜਿਸ ਵਿਚ ਏਵੀਅਨ ਇਨਫਲੂਐਲਜ਼ਾ (ਐਚ 5 ਐਨ 8) ਪਾਏ ਜਾਣ ਬਾਅਦ ਇਸ ਨੂੰ ਇਨਫੈਕਟਡ ਐਲਾਨਿਆ ਗਿਆ ਹੈ।ਇਸ ਨਾਲ ਸਬੰਧਿਤ ਵਿਭਾਗਾਂ ਵਿਚ ਹਫੜਾ-ਦਫੜੀ ਮਚ ਗਈ ਹੈ।

Bird flu cases found in Ludhiana, area in Kila Raipur village declared ‘infected zone’ ਲੁਧਿਆਣਾ : ਕਿਲ੍ਹਾ ਰਾਏਪੁਰ ਦੇ ਨੇੜਲੇ ਪਿੰਡ ਦੇ ਪੋਲਟਰੀ ਫਾਰਮ 'ਚ ਮਿਲਿਆ 'ਬਰਡ ਫਲੂ' ਦਾ ਕੇਸ

ਪੜ੍ਹੋ ਹੋਰ ਖ਼ਬਰਾਂ : ਲੁਧਿਆਣਾ 'ਚ ਹੁਣ ਸੋਮਵਾਰ ਤੋਂ ਰੋਜ਼ਾਨਾ ਦੁਪਹਿਰ 12 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ ਕਰਫ਼ਿਊ

ਇਸ ਕੇਸ ਸਬੰਧੀ ਸਰਕਾਰ ਦੇ ਹੁਕਮਾਂ ਤਹਿਤ ਇਕ ਉੱਚ ਪੱਧਰੀ ਕਮੇਟੀ ਬਣਾਈ ਗਈ ਹੈ। ਇਸ ਕਮੇਟੀ ਵਿਚ ਏ. ਡੀ. ਸੀ. ਖੰਨਾ ਚੇਅਰਮੈਨ, ਐੱਸ. ਡੀ. ਐੱਮ. ਪਾਇਲ, ਏ. ਡੀ. ਸੀ. ਪੀ.-2 ਜਸਕਿਰਨ ਸਿੰਘ ਤੇਜਾ, ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਬੀ. ਡੀ. ਪੀ. ਓ. ਡੇਹਲੋਂ, ਜ਼ਿਲ੍ਹਾ ਵਣ ਅਫ਼ਸਰ ਲੁਧਿਆਣਾ, ਸੀਨੀਅਰ ਮੈਡੀਕਲ ਅਫ਼ਸਰ ਡੇਹਲੋਂ, ਨਾਇਬ ਤਹਿਸੀਲਦਾਰ ਡੇਹਲੋਂ ਅਤੇ ਆਦੇਸ਼ ਗੁਪਤਾ ਕਾਰਜਕਾਰੀ ਅਧਿਕਾਰੀ ਲੋਕ ਨਿਰਮਾਣ ਵਿਭਾਗ ਨੂੰ ਮੈਂਬਰ ਵੱਜੋਂ ਸ਼ਾਮਲ ਕੀਤਾ ਗਿਆ ਹੈ।
-PTCNews

adv-img
adv-img