Thu, Apr 25, 2024
Whatsapp

ਹਿਮਾਚਲ 'ਚ ਬਰਡ ਫਲੂ ਨੇ ਦਿੱਤੀ ਦਸਤਕ, 1700 ਪਰਵਾਸੀ ਪੰਛੀਆਂ ਦੀ ਮੌਤ ਤੋਂ ਬਾਅਦ ਅਲਰਟ ਜਾਰੀ

Written by  Jagroop Kaur -- January 04th 2021 09:09 PM
ਹਿਮਾਚਲ 'ਚ ਬਰਡ ਫਲੂ ਨੇ ਦਿੱਤੀ ਦਸਤਕ, 1700 ਪਰਵਾਸੀ ਪੰਛੀਆਂ ਦੀ ਮੌਤ ਤੋਂ ਬਾਅਦ ਅਲਰਟ ਜਾਰੀ

ਹਿਮਾਚਲ 'ਚ ਬਰਡ ਫਲੂ ਨੇ ਦਿੱਤੀ ਦਸਤਕ, 1700 ਪਰਵਾਸੀ ਪੰਛੀਆਂ ਦੀ ਮੌਤ ਤੋਂ ਬਾਅਦ ਅਲਰਟ ਜਾਰੀ

ਦੇਸ਼ 'ਤੇ ਕੋਰੋਨਾ ਵਾਇਰਸ ਤੋਂ ਬਾਅਦ ਹੁਣ ਬਰਡ ਫਲੂ ਦਾ ਖ਼ਤਰਾ ਮੰਡਰਾ ਰਿਹਾ ਹੈ। ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਕੇਰਲ ਵਿੱਚ ਬਰਡ ਫਲੂ ਦੀ ਪੁਸ਼ਟੀ ਹੋਈ ਹੈ। ਉਥੇ ਹੀ ਹੁਣ ਇਹ ਬਰਾੜ ਫਲੂ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿੱਚ ਵੀ ਦਸਤਕ ਦੇ ਚੁੱਕਿਆ ਹੈ , ਜਿਥੇ ਪੋਂਗ ਡੈਮ ਖੇਤਰ ਵਿੱਚ ਬਰਡ ਫਲੂ ਨੇ ਦਸਤਕ ਦਿੱਤੀ ਹੈ। ਡੈਮ ਖੇਤਰ ਵਿੱਚ ਪ੍ਰਵਾਸੀ ਪੰਛੀਆਂ ਦੀ ਮੌਤ ਤੋਂ ਬਾਅਦ ਜਾਂਚ ਲਈ ਭੇਜੇ ਗਏ ਸੈਂਪਲਾਂ ਦੀ ਰਿਪੋਰਟ ਵਿੱਚ ਬਰਡ ਫਲੂ ਦੀ ਪੁਸ਼ਟੀ ਹੋਈ ਹੈ। ਹੋਰ ਪੜ੍ਹੋ : ਖ਼ੁਸ਼ਖ਼ਬਰੀ, ਭਾਰਤ ਨੂੰ ਮਿਲੀ ਕੋਰੋਨਾ ਵੈਕਸੀਨ ਦੀ ਮਨਜ਼ੂਰੀ ਇਸ ਨ੍ਹੂੰ ਵੇਖਦੇ ਹੋਏ ਕਾਂਗੜਾ ਜ਼ਿਲ੍ਹਾ ਪ੍ਰਸ਼ਾਸਨ ਨੇ ਦੇਹਰਾ, ਜਵਾਲੀ, ਇੰਦੌਰਾ ਅਤੇ ਫਤਿਹਪੁਰ ਸਬ-ਡਵੀਜਨਾਂ ਵਿੱਚ ਮੀਟ, ਮੱਛੀ ਅਤੇ ਪੋਲਟਰੀ ਉਤਪਾਦ ਵੇਚਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਪੋਂਗ ਡੈਮ ਦੇ ਦਾਇਰੇ ਵਿੱਚ ਆਉਣ ਵਾਲੇ ਖੇਤਰ ਨੂੰ ਅਲਰਟ ਜ਼ੋਨ ਐਲਾਨ ਕਰ ਦਿੱਤਾ ਗਿਆ ਹੈ। ਬਰਡ ਫਲੂ ਨੂੰ ਫੈਲਣ ਤੋਂ ਰੋਕਣ ਲਈ 9 ਕਿਲੋਮੀਟਰ ਖੇਤਰ ਨੂੰ ਨਿਗਰਾਨੀ ਜ਼ੋਨ ਵਿੱਚ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਖੇਤਰ 'ਚ ਸੈਰ-ਸਪਾਟਾ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ।

 ਬਰਡ ਫਲੂ ਨੇ ਦਿੱਤੀ ਦਸਤਕ: ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰਾਕੇਸ਼ ਪ੍ਰਜਾਪਤੀ ਨੇ ਸੋਮਵਾਰ ਨੂੰ ਜੰਗਲੀ ਜੀਵ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਆਯੋਜਿਤ ਅਹਿਮ ਬੈਠਕ ਤੋਂ ਬਾਅਦ ਦਿੱਤੀ। ਦੱਸਣਯੋਗ ਹੈ ਕਿ ਰਾਜਸਥਾਨ ਅਤੇ ਗੁਜਰਾਤ ਵਿੱਚ ਪੰਛੀਆਂ ਦੀ ਮੌਤ ਹੋਈ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਅਲਰਟ ਹੈ। ਪਿਛਲੇ ਕੁੱਝ ਦਿਨਾਂ ਵਿੱਚ ਹਿਮਾਚਲ ਵਿੱਚ 1700 ਅਤੇ MP ਵਿੱਚ 300 ਤੋਂ ਜ਼ਿਆਦਾ ਪੰਛੀਆਂ ਦੀ ਮੌਤ ਹੋਈ ਹੈ। ਉਥੇ ਹੀ, ਰਾਜਸਥਾਨ ਵਿੱਚ 250 ਅਤੇ ਗੁਜਰਾਤ ਵਿੱਚ 50 ਤੋਂ ਜ਼ਿਆਦਾ ਪੰਛੀਆਂ ਦੀ ਮੌਤ ਹੋ ਚੁੱਕੀ ਹੈ।
  ਜ਼ਿਕਰਯੋਗ ਹੈ ਕਿ ਬਰਾੜ ਫਲੂ ਨੂੰ ਦੇਖਦੇ ਹੋਏ ਲਾਗੂ ਕੀਤੇ ਗਏ ਹੁਕਮਾਂ ਦੀ ਉਲੰਘਣਾ 'ਤੇ 50 ਹਜ਼ਾਰ ਰੁਪਏ ਦਾ ਜੁਰਮਾਨਾ ਹੋਵੇਗਾ। ਚਾਰਾਂ ਸਬ-ਡਵੀਜਨਾਂ ਦੇ ਨਿੱਜੀ ਪੋਲਟਰੀ ਸੰਚਾਲਕ ਅਤੇ ਮੀਟ ਵਿਕਰੇਤਾ, ਪਸ਼ੂਆਂ, ਪੰਛੀਆਂ ਆਦਿ ਨੂੰ ਬਾਹਰੀ ਖੇਤਰਾਂ ਵਿੱਚ ਵੀ ਨਹੀਂ ਵੇਚ ਸਕਣਗੇ। ਪਿਛਲੇ ਇੱਕ ਹਫਤੇ ਦੇ ਅੰਦਰ 1800 ਦੇ ਕਰੀਬ ਪ੍ਰਵਾਸੀ ਪੰਛੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਅਰੰਭ ਦਾ ਤੌਰ 'ਤੇ ਪਾਲਮਪੁਰ ਵਿੱਚ ਇਸ ਪੰਛੀਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਸਨ।

Top News view more...

Latest News view more...