Fri, Apr 19, 2024
Whatsapp

ਜਨਮਦਿਨ ਸਪੈਸ਼ਲ: ਜਾਣੋ, ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਬਾਰੇ ਕੁਝ ਅਹਿਮ ਗੱਲਾਂ

Written by  Jashan A -- February 02nd 2019 07:19 PM
ਜਨਮਦਿਨ ਸਪੈਸ਼ਲ: ਜਾਣੋ, ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਬਾਰੇ ਕੁਝ ਅਹਿਮ ਗੱਲਾਂ

ਜਨਮਦਿਨ ਸਪੈਸ਼ਲ: ਜਾਣੋ, ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਬਾਰੇ ਕੁਝ ਅਹਿਮ ਗੱਲਾਂ

ਜਨਮਦਿਨ ਸਪੈਸ਼ਲ: ਜਾਣੋ, ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਬਾਰੇ ਕੁਝ ਅਹਿਮ ਗੱਲਾਂ,ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬੇਹਤਰੀਨ ਕਲਾਕਾਰ ਕੁਲਵਿੰਦਰ ਬਿੱਲਾ ਨੇ ਅੱਜ ਆਪਣਾ 34ਵਾਂ ਜਨਮਦਿਨ ਸੈਲੀਬ੍ਰੇਟ ਕੀਤਾ। ਕੁਲਵਿੰਦਰ ਬਿੱਲਾ ਪੰਜਾਬੀ ਸੰਗੀਤ ਜਗਤ ਦੇ ਨਾਲ-ਨਾਲ ਫਿਲਮ ਇੰਡਸਟਰੀ 'ਚ ਮੱਲਾਂ ਮਾਰ ਚੁੱਕੇ ਹਨ। ਉਨ੍ਹਾਂ ਦਾ ਜਨਮ 2 ਫਰਵਰੀ 1984 ਨੂੰ ਮਾਨਸਾ 'ਚ ਹੋਇਆ ਸੀ। [caption id="attachment_250195" align="aligncenter" width="300"]billa ਜਨਮਦਿਨ ਸਪੈਸ਼ਲ: ਜਾਣੋ, ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਬਾਰੇ ਕੁਝ ਅਹਿਮ ਗੱਲਾਂ[/caption] ਉਨ੍ਹਾਂ ਦੇ ਹਰੇਕ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ।ਕੁਲਵਿੰਦਰ ਬਿੱਲਾ ਪੰਜਾਬੀ ਇੰਡਸਟਰੀ 'ਚ ਬਹੁਤ ਹੀ ਵੱਡਾ ਨਾਂ ਹੈ ਅਤੇ ਉਹ ਆਪਣੇ-ਆਪ 'ਚ ਇਕ ਬ੍ਰਾਂਡ ਬਣ ਚੁੱਕੇ ਹਨ।ਦੱਸ ਦੇਈਏ ਕਿ ਕੁਲਵਿੰਦਰ ਬਿੱਲਾ ਨੇ ਆਪਣੇ ਕਰੀਅਰ 'ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ ਤੇ ਲਗਾਤਾਰ ਮਿਹਤਨ ਦੇ ਰਾਹ ਚੱਲਦਿਆਂ ਅੱਜ ਵੱਡੀਆਂ ਬੁਲੰਦੀਆਂ ਨੂੰ ਛੁਹ ਰਹੇ ਹਨ। ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਇਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਕਿਹਾ ਕਿ ''ਮੈਂ ਕਾਫੀ ਸੰਘਰਸ਼ ਤੋਂ ਬਾਅਦ ਇਹ ਬੁਲੰਦੀਆਂ ਹਾਸਲ ਕੀਤੀਆਂ ਹਨ।ਮੇਰੀ ਜ਼ਿੰਦਗੀ 'ਚ ਕਈ ਉਤਰਾਅ ਚੜਾਅ ਆਏ ਸਨ।ਪਰ ਮੈਂ ਹਿੰਮਤ ਨਹੀਂ ਹਾਰੀ ਤੇ ਲਗਾਤਾਰ ਮਿਹਨਤ ਜਾਰੀ ਰੱਖੀ, ਜਿਸ ਦੇ ਸਦਕਾ ਅੱਜ ਮੈਂ ਇਸ ਮੰਜਲ 'ਤੇ ਹਾਂ। [caption id="attachment_250196" align="aligncenter" width="300"]billa ਜਨਮਦਿਨ ਸਪੈਸ਼ਲ: ਜਾਣੋ, ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਬਾਰੇ ਕੁਝ ਅਹਿਮ ਗੱਲਾਂ[/caption] ਜ਼ਿਕਰ ਏ ਖਾਸ ਹੈ ਕਿ ਪਿਛਲੇ ਸਾਲ ਕੁਲਵਿੰਦਰ ਬਿੱਲਾ ਦੀ 'ਪ੍ਰਾਹੁਣਾ' ਫਿਲਮ ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। -PTC News


Top News view more...

Latest News view more...