ਜਨਮ ਦਿਨ ਵਿਸ਼ੇਸ਼:ਬਾਲੀਵੁੱਡ ਕਿੰਗ ਸ਼ਾਹਰੁਖ ਖਾਨ ਬਾਰੇ ਕੁੱਝ ਦਿਲਚਸਪ ਕਿੱਸੇ

Birthday special Bollywood King Shahrukh Khan few interesting episodes about Him

ਜਨਮ ਦਿਨ ਵਿਸ਼ੇਸ਼:ਬਾਲੀਵੁੱਡ ਕਿੰਗ ਸ਼ਾਹਰੁਖ ਖਾਨ ਬਾਰੇ ਕੁੱਝ ਦਿਲਚਸਪ ਕਿੱਸੇ:ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਅੱਜ ਆਪਣਾ 53ਵਾਂ ਜਨਮ ਦਿਨ ਮਨਾ ਰਹੇ ਰਹੇ ਹਨ।ਸ਼ਾਹਰੁਖ ਦਾ ਜਨਮ 2 ਨਵੰਬਰ 1965 ‘ਚ ਦਿੱਲੀ ‘ਚ ਹੋਇਆ ਸੀ।ਸ਼ਾਹਰੁਖ ਖਾਨ ਨੂੰ ਬਾਲੀਵੁੱਡ ਕਿੰਗ ਖ਼ਾਨ , ‘ਬਾਦਸ਼ਾਹ ਖ਼ਾਨ, ‘ਕਿੰਗ ਆਫ਼ ਰੋਮਾਂਸ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।ਉਨ੍ਹਾਂ ਨੇ ਆਪਣੀ ਪੜ੍ਹਾਈ ਦਿੱਲੀ ਦੇ ਸੇਂਟ ਕੋਲੰਬਸ ਸਕੂਲ ‘ਚ ਕੀਤੀ।ਜਿਸ ਤੋਂ ਬਾਅਦ ਉਨ੍ਹਾਂ ਨੇ ਗ੍ਰੈਜੂਏਸ਼ਨ ਹੰਸਰਾਜ ਕਾਲਜ ‘ਚ ਕੀਤੀ, ਜਿੱਥੇ ਉਨ੍ਹਾਂ ਨੇ ਪੜਾਈ ਦੇ ਨਾਲ ਥਿਏਟਰ ਵੀ ਕੀਤਾ ਫ਼ਿਰ ਆਪਣੇ ਐਕਟਿੰਗ ਕਰੀਅਰ ਲਈ ਉਨ੍ਹਾਂ ਨੂੰ ਆਪਣੀ ਪੜ੍ਹਾਈ ਛੱਡ ਦਿੱਤੀ ਸੀ।

ਉਨ੍ਹਾਂ ਦੇ ਜਨਮ ਦਿਨ ਮੌਕੇ ਉਨ੍ਹਾਂ ਨਾਲ ਜੁੜੀਆਂ ਕੁੱਝ ਖ਼ਾਸ ਗੱਲਾਂ ਤੁਹਾਨੂੰ ਦੱਸਦੇ ਹਾਂ।

ਉਨ੍ਹਾਂ ‘ਚੋਂ ਇੱਕ ਕਿੱਸਾ ਇਹ ਵੀ ਹੈ।ਸ਼ਾਹਰੁਖ ਦੇ ਜਨਮ ਦਿਨ ਮੌਕੇ ਪੀਟੀਸੀ ਨੈੱਟਵਰਕ ਦੇ ਪ੍ਰਧਾਨ ਰਬਿੰਦਰ ਨਰਾਇਣ ਜੀ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਪਾ ਕੇ ਕੁੱਝ ਖ਼ਾਸ ਗੱਲਾਂ ਦੱਸੀਆਂ ਹਨ।ਉਨ੍ਹਾਂ ਨੇ ਆਪਣੀ ਪੋਸਟ ਵਿੱਚ ਲਿਖਿਆ ਦੱਸਿਆ ਕਿ ਉਨ੍ਹਾਂ ਦੇ ਜਨਮ ਵਾਲਾ ਦਿਨ ਮੈਨੂੰ ਹੰਸਰਾਜ ਕਾਲਜ ਵਿੱਚ ਇਕ ਕੋਮਲ ਤੇ ਨਰਮ ਬੋਲਣ ਵਾਲੇ ਜੂਨੀਅਰ ਸ਼ਾਹਰੁਖ ਖਾਨ ਦੀ ਯਾਦ ਦਿਵਾਉਂਦਾ ਹੈ।ਉਸ ਸਮੇਂ ਮੈਂ 1987 ਵਿਚ ਇੱਕ ਪੱਤਰਕਾਰ ਸੀ ਅਤੇ ਇੱਕ ਰਾਸ਼ਟਰੀ ਮੈਗਜ਼ੀਨ ਲਈ ਇੱਕ ਲੇਖ ਲਿਖਣਾ ਸੀ ਕਿ ਦਿੱਲੀ ਯੂਨੀਵਰਸਿਟੀ ਦੇ ਉਹ ਦਸ ਵਿਅਕਤੀ ਕੌਣ ਹੋ ਸਕਦੇ ਹਨ ,ਜੋ ਆਪਣੀ ਜ਼ਿੰਦਗੀ ‘ਚ ਬੁਲੰਦੀਆਂ ਨੂੰ ਛੂ ਸਕਦੇ ਹਨ।ਸ਼ਾਹਰੁਖ ਉਨ੍ਹਾਂ ਵਿਚੋਂ ਇਕ ਸੀ ,ਜਿਨ੍ਹਾਂ ਬਾਰੇ ਮੈਂ ਸੋਚਿਆ ਸੀ ਕਿ ਉਹ ਜ਼ਿੰਦਗੀ ਵਿਚ ਕੋਈ ਖ਼ਾਸ ਮੁਕਾਮ ਹਾਸਿਲ ਕਰ ਸਕਦੇ ਹਨ।ਰਬਿੰਦਰ ਨਰਾਇਣ ਜੀ ਨੇ ਦੱਸਿਆ ਕਿ ਜਦੋਂ ਸ਼ਾਹਰੁਖ ਨਾਲ ਮੁਲਾਕਾਤ ਹੋਈ ਤਾਂ ਉਨ੍ਹਾਂ ਨੇ ਆਪਣੀ ਜ਼ਿੰਦਗੀ ਬਾਰੇ ਹੱਥ ਨਾਲ ਲਿਖਿਆ ਇੱਕ ਪੱਤਰ ਮੈਨੂੰ ਦੇ ਦਿੱਤਾ ਸੀ ,ਜੋ ਅੱਜ ਕਾਫ਼ੀ ਸਮੇਂ ਮੈਨੂੰ ਮਿਲਿਆ ਹੈ। ਉਨ੍ਹਾਂ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਮੈਂ ਇਹ ਪੱਤਰ ਤੁਹਾਡੇ ਸਾਰਿਆਂ ਨਾਲ ਸਾਂਝਾ ਕਰ ਰਿਹਾ ਹਾਂ।

ਬਾਲੀਵੁੱਡ ਇੰਡਸਟਰੀ ‘ਚ ਸ਼ਾਹਰੁਖ ਖਾਨ ਨੇ ਜਿੰਨੀ ਇੱਜ਼ਤ ਤੇ ਸ਼ੌਹਰਤ ਕਮਾਈ ਹੈ, ਉਸ ਤੋਂ ਕਿਤੇ ਜ਼ਿਆਦਾ ਸ਼ਾਹਰੁਖ ਖਾਨ ਨੇ ਆਪਣੇ ਫੈਨਜ਼ ਦਾ ਪਿਆਰ ਕਮਾਇਆ ਹੈ।ਸ਼ਾਹਰੁਖ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸੀਰੀਅਲ ਦੇ ਨਾਲ ਕੀਤੀ ਪਰ ਉਨ੍ਹਾਂ ਨੇ ਸ਼ੁਰੂਆਤੀ ਕੁਝ ਸਮਾਂ ਸੜਕਾਂ ‘ਤੇ ਵੀ ਗੁਜ਼ਾਰਿਆ ਹੈ।ਉਸ ਸਮੇਂ ਸ਼ਾਹਰੁਖ ਦੀ ਕਮਾਈ 50 ਰੁਪਏ ਹੁੰਦੀ ਸੀ।ਇਨ੍ਹਾਂ ਪਾਸਿਆਂ ਨਾਲ ਉਹ ਟ੍ਰੇਨ ਦਾ ਟਿਕਟ ਖਰੀਦਦੇ ਸਨ।

ਹੁਣ ਸ਼ਾਹਰੁਖ ਖਾਨ ਦੇ ਪਿਆਰ ਬਾਰੇ ਵੀ ਤੁਹਾਨੂੰ ਦੱਸਦੇ ਹਾਂ।ਸ਼ਾਹਰੁਖ ਦੀ ਮੁਲਾਕਾਤ ਗੌਰੀ ਖ਼ਾਨ ਨਾਲ ਸਕੂਲ ਵਿੱਚ ਹੋਈ ਸੀ।ਇਸ ਦੌਰਾਨ ਸ਼ਾਹਰੁਖ ਨੂੰ ਗੌਰੀ ਨਾਲ ਪਹਿਲੀ ਨਜ਼ਰ ‘ਚ ਹੀ ਪਿਆਰ ਹੋ ਗਿਆ ਸੀ।ਜਦੋਂ ਗੌਰੀ ਆਪਣੀ ਸਹੇਲੀਆਂ ਨਾਲ ਮੁੰਬਈ ਗਈ ਤਾਂ ਸ਼ਾਹਰੁਖ ਵੀ ਮੁੰਬਈ ਪਹੁੰਚ ਗਏ ਜਦਕਿ ਗੌਰੀ ਬਾਰੇ ਉਸ ਕੋਲ ਕੋਈ ਅਤਾ ਪਤਾ ਨਹੀਂ ਸੀ।ਸ਼ਾਹਰੁਖ ਜਾਣਦੇ ਸੀ ਕਿ ਗੌਰੀ ਨੂੰ ਤੈਰਾਕੀ ਦਾ ਸ਼ੌਕ ਹੈ, ਉਹ ਜ਼ਰੁਰ ਸਮੁੰਦਰ ਕਿਨਾਰੇ ‘ਤੇ ਹੋਵੇਗੀ ਤਾਂ ਸ਼ਾਹਰੁਖ ਵੀ ਸਮੁੰਦਰੀ ਕਿਨਾਰਿਆਂ ‘ਤੇ ਪਹੁੰਚੇ ਗਏ ਆਖ਼ਰ ਉਨ੍ਹਾਂ ਨੇ ਗੌਰੀ ਨੂੰ ਲੱਭ ਲਿਆ।ਸ਼ਾਹਰੁਖ ਨੇ ਦੋਸਤੀ ਤੋਂ ਬਾਅਦ ਗੌਰੀ ਦੇ ਮਾਤਾ-ਪਿਤਾ ਨੂੰ ਵੀ ਇੰਪ੍ਰੈਸ ਕੀਤਾ ਅਤੇ ਦੋਵਾਂ ਨੇ 25 ਅਕਤੂਬਰ 1991 ‘ਚ ਅੰਤਰ-ਧਰਮ ਵਿਆਹ ਕਰਵਾ ਲਿਆ।

ਸ਼ਾਹਰੁਖ ਖਾਨ ਨੂੰ ਕਈ ਫਿਲਮਾਂ ਵਿੱਚ ਬਾਹਾਂ ਫੈਲਾਉਂਦੇ ਹੋਏ ਦੇਖਿਆ ਗਿਆ ਹੈ ਪਰ ਸ਼ਾਹਰੁਖ ਖਾਨ ਨੇ ਕਈ ਇੰਟਰਵਿਊ ਵਿੱਚ ਕਿਹਾ ਹੈ ਕਿ ਉਨ੍ਹਾਂ ਨੂੰ ਡਰ ਹੈ ਕਿ ਕੋਈ ਇੱਕ ਦਿਨ ਉਨ੍ਹਾਂ ਦੀਆਂ ਬਾਹਾਂ ਵੱਢ ਦੇਵੇਗਾ।ਫਰਾਂਸ ਸਰਕਾਰ ਸ਼ਾਹਰੁਖ ਨੂੰ ਦੋ ਵੱਡੇ ਨਾਗਰਿਕ ਐਵਾਰਡਸ ਨਾਲ ਸਨਮਾਨਿਤ ਕਰ ਚੁੱਕੀ ਹੈ।

ਹੁਣ ਉਨ੍ਹਾਂ ਦਾ ਜਨਮ ਦਿਨ ਅੱਜ ਹੋਰ ਵੀ ਖਾਸ ਹੋਣ ਜਾ ਰਿਹਾ ਹੈ ਕਿਉਂਕਿ ਅੱਜ ਹੀ ਉਨ੍ਹਾਂ ਦੀ ਫਿਲਮ ਜ਼ੀਰੋ ਦਾ ਟ੍ਰੇਲਰ ਰਿਲੀਜ਼ ਹੋਣ ਜਾ ਰਿਹਾ ਹੈ।ਸ਼ਾਹਰੁਖ ਖਾਨ ਦੀ ਇਹ ਫਿਲਮ 21 ਦਸੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।ਸ਼ਾਹਰੁਖ ਖਾਨ ਨੂੰ ਉਸਦੇ ਫੈਨਸ ਵੱਲੋਂ ਜਨਮ ਦਿਨ ਦੀਆਂ ਵਧਾਈ ਦੇਣ ਦਾ ਸਿਲਲਿਸਾ ਦੇਰ ਰਾਤ ਬਾਰਾਂ ਵਜੇ ਤੋਂ ਹੀ ਸ਼ੁਰੂ ਹੋ ਗਿਆ ਸੀ।ਸ਼ਾਹਰੁਖ ਖਾਨ ਨੇ ਵੀ ਆਪਣੇ ਫੈਨਸ ਨੂੰ ਨਿਰਾਸ਼ ਨਹੀਂ ਕੀਤਾ ਅਤੇ ਉਨ੍ਹਾਂ ਦੀ ਵਧਾਈ ਕਬੂਲਣ ਲਈ ਉਹ ਆਪਣੀ ਛਤ ‘ਤੇ ਆਏ ਅਤੇ ਲੋਕਾਂ ਦਾ ਸ਼ੁਕਰੀਆ ਅਦਾ ਕੀਤਾ ।ਸ਼ਾਹਰੁਖ ਖਾਨ ਨੂੰ ਦੇਖਣ ਲਈ ਉਸਦੇ ਕਰੀਬ 500 ਤੋਂ ਜ਼ਿਆਦਾ ਫੈਨਜ਼ ਓਥੇ ਪਹੁੰਚੇ ਸਨ।ਇਸ ਦੌਰਾਨ ਸ਼ਾਹਰੁਖ ਦੇ ਫੈਨਜ਼ ਲਗਾਤਾਰ ਹੈਪੀ ਬਰਥਡੇ ਸ਼ਾਹਰੁਖ ਖਾਨ ਆਖ ਰਹੇ ਸਨ।ਉਨ੍ਹਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ।ਸ਼ਾਹਰੁਖ ਨੇ ਇਸ ਦੌਰਾਨ ਬਲਿਊ ਰੰਗ ਦੀ ਸ਼ਰਟ ਤੇ ਗ੍ਰੇਅ ਟਰਾਊਜ਼ਰ ਪਾਇਆ ਸੀ।
-PTC News