ਮੁੱਖ ਖਬਰਾਂ

ਭਾਜਪਾ ਉਮੀਦਵਾਰ ਸੰਨੀ ਦਿਓਲ ਪਹੁੰਚੇ ਡੇਰਾ ਬਾਬਾ ਨਾਨਕ ,ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

By Shanker Badra -- May 02, 2019 9:05 am -- Updated:Feb 15, 2021

ਭਾਜਪਾ ਉਮੀਦਵਾਰ ਸੰਨੀ ਦਿਓਲ ਪਹੁੰਚੇ ਡੇਰਾ ਬਾਬਾ ਨਾਨਕ ,ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ:ਡੇਰਾ ਬਾਬਾ ਨਾਨਕ : ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਤੇ ਫਿਲਮ ਸਟਾਰ ਸੰਨੀ ਦਿਓਲ ਅੱਜ ਡੇਰਾ ਬਾਬਾ ਨਾਨਕ ਪਹੁੰਚੇ ਹਨ।ਓਥੇ ਉਨ੍ਹਾਂ ਨੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ ਹੈ।ਸ੍ਰੀ ਦਰਬਾਰ ਸਾਹਿਬ, ਡੇਰਾ ਬਾਬਾ ਨਾਨਕ, ਗੁਰੂ ਨਾਨਕ ਸਾਹਿਬ ਜੀ ਦੀ ਜੀਵਨ ਯਾਤਰਾ ਦੇ ਆਖ਼ਰੀ ਪੜਾਅ ਦੀ ਯਾਦਗਾਰ ਵਜੋਂ ਸੁਭਾਇਮਾਨ ਹੈ।ਇਸ ਦੌਰਾਨ ਵੱਡੀ ਗਿਣਤੀ ਵਿੱਚ ਭਾਜਪਾ ਦੇ ਆਗੂ ਮੌਜੂਦ ਸਨ।

BJP candidate Sunny Deol Arrived Dera Baba Nanak ਭਾਜਪਾ ਉਮੀਦਵਾਰ ਸੰਨੀ ਦਿਓਲ ਪਹੁੰਚੇ ਡੇਰਾ ਬਾਬਾ ਨਾਨਕ , ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

ਇਸ ਮਗਰੋਂ ਭਾਜਪਾ ਉਮੀਦਵਾਰ ਸੰਨੀ ਦਿਓਲ 10 ਵਜੇ ਗੁਰਦਾਸਪੁਰ ਦੇ ਕਲਾਨੌਰ ਸ਼ਿਵ ਮੰਦਿਰ ਵਿਚ ਮੱਥਾ ਟੇਕਣਗੇ ਅਤੇ ਆਪਣੀ ਚੋਣ ਮੁਹਿੰਮ ਨੂੰ ਜਾਰੀ ਰੱਖਦਿਆਂ 11 ਵਜੇ ਪੰਡੋਰੀ ਧਾਮ, 12 ਵਜੇ ਕਾਹਨੂੰਵਾਨ ਚੌਕ, 2 ਵਜੇ ਦੀਨਾਨਗਰ ਪਹੁੰਚਣਗੇ।ਇਸ ਮਗਰੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਆਪਣੇ ਹਜ਼ਾਰਾ ਸਮਰਥਕਾਂ ਸਮੇਤ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ।

BJP candidate Sunny Deol Arrived Dera Baba Nanak ਭਾਜਪਾ ਉਮੀਦਵਾਰ ਸੰਨੀ ਦਿਓਲ ਪਹੁੰਚੇ ਡੇਰਾ ਬਾਬਾ ਨਾਨਕ , ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

ਜਾਣਕਾਰੀ ਅਨੁਸਾਰ ਭਾਜਪਾ ਉਮੀਦਵਾਰ ਸੰਨੀ ਦਿਓਲ ਵਿਧਾਨ ਸਭਾ ਹਲਕਾ ਭੋਆ ਵਿੱਚ 3 ਵਜੇ ਪਰਮਾਨੰਦ, 3.20 ਵਜੇ ਕਾਨਵਾ, 3.40 ‘ਤੇ ਸਰਨਾ ਅਤੇ 4 ਵਜੇ ਮਲਿਕਪੁਰ ਚੌਕ ਵਿਚ ਰੋਡ ਸ਼ੋਅ ਰਾਹੀਂ ਆਪਣੀ ਚੋਣ ਮੁਹਿੰਮ ਮਘਾਉਣਗੇ।ਭਾਜਪਾ ਬੁਲਾਰੇ ਅਨੁਸਾਰ ਸ਼ਾਮ 5 ਵਜੇ ਪਠਾਨਕੋਟ ਵਿਚ ਆਪਣਾ ਰੋਡ ਸ਼ੋਅ ਸ਼ੁਰੂ ਕਰਕੇ ਸ਼ਹੀਦ ਭਗਤ ਸਿੰਘ ਚੌਂਕ, 5.20 ਵਜੇ ਸਲਾਰੀਆ (ਲਾਈਟਾਂ ਵਾਲਾ) ਚੌਕ, 5.40 ਵਜੇ ਗਾੜੀਹੱਤਾ ਚੌਕ, 6 ਵਜੇ ਡਾਕਖਾਨਾ ਚੌਕ, 6.20 ਵਜੇ ਗਾਂਧੀ ਚੌਕ, 6.40 ‘ਤੇ ਭਗਵਾਨ ਵਾਲਮੀਕਿ ਚੌਕ ਰਾਹੀਂ ਹੁੰਦੇ ਹੋਏ 7 ਵਜੇ ਯੂ-ਨਾਈਟ ‘ਤੇ ਆਪਣਾ ਰੋਡ ਸ਼ੋਅ ਸਮਾਪਤ ਕਰਨਗੇ।

BJP candidate Sunny Deol Arrived Dera Baba Nanak ਭਾਜਪਾ ਉਮੀਦਵਾਰ ਸੰਨੀ ਦਿਓਲ ਪਹੁੰਚੇ ਡੇਰਾ ਬਾਬਾ ਨਾਨਕ ,ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਨਹੀਂ ਰੁਕ ਰਿਹਾ ਨਕਸਲੀਆਂ ਦਾ ਕਹਿਰ , ਬਿਹਾਰ ਦੇ ਗਯਾ ਵਿੱਚ 4 ਵਾਹਨਾਂ ਨੂੰ ਲਗਾਈ ਅੱਗ

ਦੱਸ ਦੇਈਏ ਕਿ ਗੁਰਦਾਸਪੁਰ ਲੋਕ ਸਭਾ ਸੀਟ 'ਤੇ ਕਾਂਗਰਸ ਵੱਲੋਂ ਸੁਨੀਲ ਜਾਖੜ ਅਤੇ ਆਮ ਆਦਮੀ ਪਾਰਟੀ ਵੱਲੋਂ ਪੀਟਰ ਮਸੀਹ ਨੂੰ ਉਮੀਦਵਾਰ ਐਲਾਨਿਆ ਹੈ।ਇਸ ਸੀਟ 'ਤੇ ਹੁਣ ਭਾਜਪਾ ਉਮੀਦਵਾਰ ਸੰਨੀ ਦਿਓਲ ਅਤੇ ਕਾਂਗਰਸ ਦੇ ਸੁਨੀਲ ਜਾਖੜ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਵੇਗਾ ਕਿਉਂਕਿ ਸੰਨੀ ਦਿਓਲ ਦੇ ਆਉਣ ਨਾਲ ਮੁਕਾਬਲਾ ਕਾਫ਼ੀ ਫਸਵਾਂ ਹੋ ਗਿਆ ਹੈ।ਸੰਨੀ ਦਿਓਲ ਨੇ ਸੋਮਵਾਰ ਨੂੰ ਆਪਣੇ ਹਜ਼ਾਰਾ ਸਮਰਥਕਾਂ ਸਮੇਤ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ਸੀ।
-PTCNews
ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ