ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਨੂੰ ਜਿਤਾਉਣ ਲਈ ਪਿਤਾ ਧਰਮਿੰਦਰ ਨੇ ਕੀਤੀ ਅਪੀਲ, ਕੀਤਾ ਇਹ ਟਵੀਟ

BJP candidate Sunny Deol win Father Dharmendra Deol Tweet
ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਨੂੰ ਜਿਤਾਉਣ ਲਈ ਪਿਤਾ ਧਰਮਿੰਦਰ ਨੇ ਕੀਤੀ ਅਪੀਲ, ਕੀਤਾ ਇਹ ਟਵੀਟ

ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਨੂੰ ਜਿਤਾਉਣ ਲਈ ਪਿਤਾ ਧਰਮਿੰਦਰ ਨੇ ਕੀਤੀ ਅਪੀਲ, ਕੀਤਾ ਇਹ ਟਵੀਟ:ਮੁੰਬਈ : ਇਸ ਵੇਲੇ ਦੇਸ਼ ਭਰ ‘ਚ ਲੋਕ ਸਭਾ ਚੋਣਾਂ ਨੂੰ ਲੈ ਕੇ ਮਹੌਲ ਗਰਮਾਇਆ ਹੋਇਆ ਹੈ।ਚੋਣ ਪ੍ਰਚਾਰ ਦਾ ਸਿਲਸਿਲਾ ਵੀ ਜਾਰੀ ਹੈ।ਉਥੇ ਹੀ ਪੰਜਾਬ ‘ਚ ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਮਹੌਲ ਭੱਖਿਆ ਹੋਇਆ ਹੈ। ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿੱਚ ਗੁਰਦਾਸਪੁਰ ਸੀਟ ਤੋਂ ਸਨੀ ਦਿਓਲ ਚੋਣ ਲੜਨ ਜਾ ਰਹੇ ਹਨ।ਬਾਲੀਵੁੱਡ ਅਦਾਕਾਰ ਤੇ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਵੀ ਅੱਜ ਲੋਕ ਸਭਾ ਸੀਟ ਗੁਰਦਾਸਪੁਰ ਤੋਂ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਨਗੇ।

BJP candidate Sunny Deol win Father Dharmendra Deol Tweet
ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਨੂੰ ਜਿਤਾਉਣ ਲਈ ਪਿਤਾ ਧਰਮਿੰਦਰ ਨੇ ਕੀਤੀ ਅਪੀਲ, ਕੀਤਾ ਇਹ ਟਵੀਟ

ਹੁਣ ਇਸ ਦੰਗਲ ‘ਚ ਉਨ੍ਹਾਂ ਦੇ ਪਿਤਾ ਤੇ ਬਾਲੀਵੁੱਡ ਅਦਾਕਾਰ ਧਰਮਿੰਦਰ ਵੀ ਆ ਗਏ ਹਨ। ਉਨ੍ਹਾਂ ਨੇ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਨੂੰ ਜਿਤਾਉਣ ਲਈ ਅਪੀਲ ਕੀਤੀ ਹੈ।ਇਸ ਦੌਰਾਨ ਨਾਮਜ਼ਦਗੀ ਪੇਪਰ ਦਾਖਲ ਕਰਨ ਤੋਂ ਪਹਿਲਾ ਧਰਮਿੰਦਰ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਆਪਣੀ ਪੁਰਾਣੀ ਇੱਕ ਤਸਵੀਰ ਸ਼ੇਅਰ ਕਰਦਿਆਂ ਸੰਨੀ ਦਿਓਲ ਲਈ ਲੋਕਾਂ ਕੋਲੋਂ ਸਹਿਯੋਗ ਮੰਗਿਆ ਹੈ।ਉਨ੍ਹਾਂ ਨੇ ਲਿਖਿਆ ਹੈ ਕਿ ਹਮ ਅਪਕਾ ਸਹਿਯੋਗ ਮੰਗਦੇ ਹਾਂ ,ਹਮਾਰਾ ਸਾਥ ਦੋ ,ਇਹ ਜਿੱਤ ਆਪ ਕੀ ਹੋਵੇਗੀ, ਮੇਰੇ ਪੰਜਾਬ ਦੇ ਭਾਈ ਭੈਣੋ ਕੀ ਹੋਵੇਗੀ। ਭਾਰਤ ਮਾਂ ਦੇ ਇੱਕ ਖ਼ੂਬਸੂਰਤ ਅੰਗ ਗੁਰਦਾਸਪੁਰ ਦੀ ਹੋਵੇਗੀ।

BJP candidate Sunny Deol win Father Dharmendra Deol Tweet
ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਨੂੰ ਜਿਤਾਉਣ ਲਈ ਪਿਤਾ ਧਰਮਿੰਦਰ ਨੇ ਕੀਤੀ ਅਪੀਲ, ਕੀਤਾ ਇਹ ਟਵੀਟ

ਇਸ ਦੌਰਾਨ ਲੋਕ ਸਭਾ ਹਲਕਾ ਗੁਰਦਾਸਪੁਰ ਵਿਖੇ ਚੋਣ ਅਖਾੜਾ ਤਿਆਰ ਹੋ ਚੁੱਕਾ ਹੈ।ਜਿਥੇ ਸ਼ੁੱਕਰਵਾਰ ਨੂੰ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਨੇ ਨਾਮਜ਼ਦਗੀ ਭਰੀ ਸੀ ਤੇ ਹੁਣ ਅੱਜ ਸੰਨੀ ਦਿਓਲ ਨਾਮਜ਼ਦਗੀ ਲਈ ਪਹੁੰਚ ਰਹੇ ਹਨ।ਇਸ ਦੌਰਾਨ ਅੰਮ੍ਰਿਤਸਰ ਤੋਂ ਲੈ ਕੇ ਗੁਰਦਾਸਪੁਰ ਤੱਕ ਰੋਡ ਸ਼ੋਅ ਕੀਤਾ ਜਾਵੇਗਾ।ਇਸ ਰੈਲੀ ਦੀ ਖ਼ਾਸ ਗੱਲ ਇਹ ਹੈ ਕਿ ਸੰਨੀ ਦਿਓਲ ਨਾਲ ਉਨ੍ਹਾਂ ਦੇ ਭਰਾ ਤੇ ਅਦਾਕਾਰ ਬੌਬੀ ਦਿਓਲ ਹੋਣਗੇ।ਇਸ ਦੇ ਲਈ ਬੋਬੀ ਦਿਓਲ ਵੀ ਅਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚੇ ਹਨ।ਉਨ੍ਹਾਂ ਦੇ ਪਹੁੰਚਣ ਦੀ ਖਬਰ ਜਦੋਂ ਸ਼ਹਿਰ ਦੇ ਲੋਕਾਂ ਨੂੰ ਪਤਾ ਲੱਗੀ ਤਾਂ ਲੋਕ ਦੋਵਾਂ ਭਰਾਵਾਂ ਦੀ ਝਲਕ ਪਾਉਣ ਲਈ ਉਤਾਵਲੇ ਹੋ ਰਹੇ ਹਨ।

BJP candidate Sunny Deol win Father Dharmendra Deol Tweet
ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਨੂੰ ਜਿਤਾਉਣ ਲਈ ਪਿਤਾ ਧਰਮਿੰਦਰ ਨੇ ਕੀਤੀ ਅਪੀਲ, ਕੀਤਾ ਇਹ ਟਵੀਟ

ਜ਼ਿਕਰਯੋਗ ਹੈ ਕਿ ਪੰਜਾਬ ਭਰ ‘ਚ ਲੋਕ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ।ਜਿਸ ਦੌਰਾਨ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਜਾ ਰਹੇ ਹਨ।ਇਸ ਦੇ ਤਹਿਤ ਅੱਜ ਸੰਨੀ ਦਿਓਲ ਵੀ ਗੁਰਦਾਸਪੁਰ ਪਹੁੰਚ ਕੇ ਕਰੀਬ 11 ਵਜੇ ਆਪਣੇ ਨਾਮਜ਼ਦਗੀ ਕਾਗਜ ਦਾਖਲ ਕਰਵਾਉਣਗੇ।

-PTCNews