Sat, Apr 20, 2024
Whatsapp

ਨਗਰ ਕੌਂਸਲ ਦੇ 13 ਵਾਰਡਾਂ ਚੋਂ ਭਾਜਪਾ ਨੂੰ ਮਿਲੇ ਮਹਿਜ਼ 4 ਉਮੀਦਵਾਰ, ਉਹਨਾਂ ਵੀ ਕੀਤਾ ਟਿਕਟ ਲੈਣ ਤੋਂ ਇਨਕਾਰ

Written by  Jagroop Kaur -- January 31st 2021 11:24 AM
ਨਗਰ ਕੌਂਸਲ ਦੇ 13 ਵਾਰਡਾਂ ਚੋਂ ਭਾਜਪਾ ਨੂੰ ਮਿਲੇ ਮਹਿਜ਼ 4 ਉਮੀਦਵਾਰ, ਉਹਨਾਂ ਵੀ ਕੀਤਾ ਟਿਕਟ ਲੈਣ ਤੋਂ ਇਨਕਾਰ

ਨਗਰ ਕੌਂਸਲ ਦੇ 13 ਵਾਰਡਾਂ ਚੋਂ ਭਾਜਪਾ ਨੂੰ ਮਿਲੇ ਮਹਿਜ਼ 4 ਉਮੀਦਵਾਰ, ਉਹਨਾਂ ਵੀ ਕੀਤਾ ਟਿਕਟ ਲੈਣ ਤੋਂ ਇਨਕਾਰ

ਦੇਸ਼ ਦੀ ਹੀ ਨਹੀਂ ਬਲਕਿ ਵਿਸ਼ਵ ਦੀ ਸਭ ਤੋਂ ਵੱਡੀ ਰਾਜਨੀਤਕ ਪਾਰਟੀ ਅਖਵਾਉਣ ਦਾ ਦਾਅਵਾ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖ ਹੋਣ ਅਤੇ ਕਿਸਾਨੀ ਖਿਲਾਫ ਬਣਾਏ ਖੇਤੀ ਕਾਨੂੰਨ ਦੇ ਵਿਰੋਧ ਦਾ ਖਾਮਿਆਜ਼ਾ ਭੁਗਤਣਾ ਪੈ ਰਿਹਾ ਹੈ ਇਹੀ ਕਾਰਨ ਹੈ, ਕਿ ਬੀਤੇ ਕਈ ਦਹਾਕਿਆਂ ਤੋਂ ਸ੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਵਾਲੀ ਭਾਜਪਾ ਨੂੰ ਸਥਾਨਕ ਸਰਕਾਰਾਂ ਚੋਣਾਂ ਵਾਸਤੇ ਉਮੀਦਵਾਰ ਲੱਭਣ ਲਈ ਜਿੱਥੇ ਕਾਫੀ ਮਸ਼ੱਕਤ ਕਰਨੀ ਪਈ|

ਉਥੇ ਹੀ ਸ੍ਰੀ ਆਨੰਦਪੁਰ ਸਾਹਿਬ ਦੇ ਤੇਰਾਂ ਵਾਰਡਾਂ ਲਈ ਭਾਜਪਾ ਨੂੰ ਉਮੀਦਵਾਰ ਹੀ ਨਹੀਂ ਲੱਭੇ ਤੇ ਭਾਵੇ ਅੱਜ ਨੌਮੀਨੇਸ਼ਨ ਦਾ ਪਹਿਲਾ ਦਿਨ ਵੀ ਲੱਗ ਚੁੱਕਾ ਹੈ ਤੇ ਭਾਜਪਾ ਵੱਲੋਂ 13 ਵਾਰਡਾਂ ਵਿਚੋਂ ਮਹਿਜ਼ ਚਾਰ ਉਮੀਦਵਾਰਾਂ ਦੇ ਨਾਮ ਐਲਾਨੇ ਗਏ ਅਤੇ ਓਹਨਾ ਵਿਚੋਂ ਵੀ 3 ਨੇ ਟਿਕਟ ਲੈਣ ਤੋਂ ਮਨ੍ਹਾ ਕਰ ਦਿੱਤਾ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਦੇ ਦਸਤਖਤਾਂ ਹੇਠ ਅੱਜ ਐਲਾਨੀਆਂ ਗਈਆਂ ਟਿਕਟਾਂ ਵਿਚ ਨਗਰ ਕੌਂਸਲ ਸ੍ਰੀ ਆਨੰਦਪੁਰ ਸਾਹਿਬ ਦੇ ਤੇਰਾਂ ਵਾਰਡਾਂ ਵਿੱਚੋਂ ਮਹਿਜ਼ ਚਾਰ ਉਮੀਦਵਾਰ ਭਾਜਪਾ ਵੱਲੋਂ ਐਲਾਨੇ ਗਏ ਹਨ|
ਪੜ੍ਹੋ ਹੋਰ ਖ਼ਬਰਾਂ : ਸਿੰਘੂ, ਗਾਜੀਪੁਰ, ਟਿਕਰੀ ਬਾਰਡਰ ਤੇ ਆਸ -ਪਾਸ ਦੇ ਇਲਾਕਿਆਂ ‘ਚ 31 ਜਨਵਰੀ ਤੱਕ ਇੰਟਰਨੈੱਟ ਸੇਵਾਵਾਂ ਠੱਪ ਜਿਨ੍ਹਾਂ ਵਿੱਚ ਵਾਰਡ ਨੰਬਰ ਤਿੱਨ ਤੋਂ ਰਜਨੀ, ਵਾਰਡ ਨੰਬਰ ਪੰਜ ਤੋਂ ਪਰਵੀਨ ਕੌਸ਼ਲ, ਵਾਰਡ ਨੰਬਰ ਛੇ ਤੋਂ ਦਲਜੀਤ ਸਿੰਘ ਕੈਂਥ ਅਤੇ ਵਾਰਡ ਨੰਬਰ ਸੱਤ ਤੋਂ ਸੋਨਿਕਾ ਰਾਣੀ ਦਾ ਨਾਮ ਭਾਜਪਾ ਦੀ ਟਿਕਟ ਲਈ ਐਲਾਨਿਆ ਗਿਆ ਹੈ । ਜ਼ਿਕਰਯੋਗ ਹੈ ਕਿ ਭਾਜਪਾ ਦੇ ਆਗੂ ਮਦਨ ਮੋਹਨ ਮਿੱਤਲ ਵੱਲੋਂ ਬੇਸ਼ੱਕ ਸੂਬੇ ਅੰਦਰ ਇੱਕ ਸੌ ਸਤਾਰਾਂ ਸੀਟਾਂ ਤੋਂ ਚੋਣ ਲੜਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਅਤੇ ਸੂਬੇ ਅੰਦਰ ਭਾਜਪਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਭਰਾ ਵੀ ਦੱਸਿਆ ਗਿਆ ਸੀ। ਪੜ੍ਹੋ ਹੋਰ ਖ਼ਬਰਾਂ : ਅਸੀਂ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਾਂ , ਕੇਂਦਰ ਸਰਕਾਰ ਲੋਕਾਂ ਨੂੰ ਕਰ ਰਹੀ ਹੈ ਗੁੰਮਰਾਹ: ਰਾਜੇਵਾਲ
BJP workers thrash farm bill protesters - Telegraph Indiaਅੱਜ ਹੈਰਾਨੀ ਦੀ ਗੱਲ ਹੈ ਕਿ ਜਿਸ ਹਲਕੇ ਤੋਂ ਭਾਜਪਾ ਦਾ ਵਿਧਾਇਕ ਦੋ ਵਾਰ ਕੈਬਨਿਟ ਮੰਤਰੀ ਰਹਿ ਚੁੱਕਿਆ ਹੋਵੇ ਉਸ ਹਲਕੇ ਦੀਆਂ ਨਗਰ ਕੌਂਸਲਾਂ ਵਿਚ ਉਮੀਦਵਾਰ ਚੁਣਨ ਦੇ ਲਈ ਭਾਜਪਾ ਦੇ ਹੱਥ ਖੜ੍ਹੇ ਹੋ ਗਏ ਹਨ । ਇਸ ਸਬੰਧ ਵਿਚ ਜਦੋਂ ਜ਼ਿਲਾ ਭਾਜਪਾ ਦੇ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਦੇ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਇਹ ਉਹਨਾਂ ਦੀ ਵੱਲੋਂ ਉਮੀਦਵਾਰਾਂ ਦੀ ਜਾਰੀ ਕੀਤੀ ਗਈ | ਪਹਿਲੀ ਸੂਚੀ ਹੈ ਪਰ ਸ੍ਰੀ ਆਨੰਦਪੁਰ ਸਾਹਿਬ ਨਗਰ ਕੌਂਸਲ ਲਈ ਐਲਾਨੇ ਗਏ ਚਾਰੇ ਉਮੀਦਵਾਰ ਸ਼ਾਨਦਾਰ ਢੰਗ ਨਾਲ ਜਿੱਤ ਹੀ ਪ੍ਰਾਪਤ ਨਹੀਂ ਕਰਨਗੇ ਬਲਕਿ ਕੌਂਸਲ ਬਣਾਉਣ ਵਿਚ ਕਿੰਗਮੇਕਰ ਦੀ ਭੂਮਿਕਾ ਵਜੋਂ ਉਭਰ ਕੇ ਭਾਰਤੀ ਜਨਤਾ ਪਾਰਟੀ ਹੀ ਨਿਕਲ ਕੇ ਆਵੇਗੀ

Top News view more...

Latest News view more...