ਬੀ.ਜੇ.ਪੀ ਆਗੂ ਸੁਰਜੀਤ ਕੁਮਾਰ ਜਿਆਣੀ ਨੇ ਚੁੱਕਿਆ ਕਿਸਾਨਾਂ ਦੀ ਨੀਅਤ ‘ਤੇ ਸਵਾਲ

Amid farmers protest against farm laws 2020, farmers announced complete boycott of BJP Punjab leaders Harjit Grewal and Surjit Kumar Jyani.

ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਦਿੱਲੀ ਦੀਆਂ ਸਰਹੱਦਾਂ ’ਤੇ ਬੀਤੇ 43 ਦਿਨਾਂ ਤੋਂ ਕਿਸਾਨ ਡਟੇ ਹੋਏ ਹਨ। 8 ਜਨਵਰੀ ਨੂੰ ਸਰਕਾਰ ਅਤੇ ਕਿਸਾਨਾਂ ਦੇ ਵਿਚਾਲੇ 8ਵੇਂ ਦੌਰ ਦੀ ਗੱਲਬਾਤ ਹੋਵੇਗੀ ਪਰ ਇਸ ਤੋਂ ਪਹਿਲਾਂ ਬੀ.ਜੇ.ਪੀ ਆਗੂ ਸੁਰਜੀਤ ਕੁਮਾਰ ਜਿਆਣੀ ਨੇ ਕਿਸਾਨਾਂ ’ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੀ ਨੀਅਤ ਸਾਫ਼ ਨਹੀਂ ਹੈ। ਉਹ ਫ਼ੈਸਲਾ ਕਰਨ ਦੀ ਨੀਅਤ ਨਾਲ ਧਰਨੇ ’ਤੇ ਨਹੀਂ ਬੈਠੀਆਂ। Supreme Court on Farmers ProtestAmid farmers protest against farm laws 2020, the Central government sent a proposal to farmers to end the deadlock in between them.

ਹੋਰ ਪੜ੍ਹੋ :ਮੀਂਹ ਤੇ ਠੰਡ ‘ਚ ਠਰਦੇ ਕਿਸਾਨਾਂ ਲਈ DSGMC ਨੇ ਬੱਸਾਂ ਨੂੰ ਇੰਝ ਬਣਾਇਆ ‘ਰੈਨ ਬਸੇਰਾ’

ਉਹ ਧਰਨਾ ਖ਼ਤਮ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਹ ਚੋਣਾਂ ਲੜਨਾ ਚਾਹੁੰਦੇ ਹਨ। ਜੇਕਰ ਕਿਸਾਨ ਨੀਤੀ ਦੀ ਗੱਲ ਕਰੀਏ ਤਾਂ ਫ਼ੈਸਲਾ 2 ਮਿੰਟ ਹੋ ਜਾਣਾ ਸੀ ਪਰ ਉਹ ਤਾਂ ਖੁਆਬ ਹੀ ਕੁਝ ਹੋਰ ਪਾਲੀ ਬੈਠੇ ਹਨ | ਉਨ੍ਹਾਂ ਨੂੰ ਲੱਗਦਾ ਹੈ ਕਿ ਜਦੋਂ ਵੀ ਕੋਈ ਇੰਨੇ ਵੱਡੇ ਪੱਧਰ ਤੇ ਅੰਦੋਲਨ ਹੋਇਆ ਤਾਂ ਉਸ ’ਚੋਂ ਇਕ ਪਾਰਟੀ ਜਨਮ ਲੈਂਦੀ ਹੈ। ਉਹ ਚਾਹੁੰਦੇ ਹਨ ਕਿ ਬੀਜੇਪੀ ਸਰਕਾਰ ਉਨ੍ਹਾਂ ਨੂੰ ਫੜ੍ਹ ਕੇ ਅੰਦਰ ਕਰੇ ਤੇ ਬਦਨਾਮ ਹੋ ਜਾਵੇ। Days after meeting PM Narendra Modi, BJP leader Surjit Kumar Jyani met Amit Shah to discuss farmers protest against farm laws 2020.

ਹੋਰ ਪੜ੍ਹੋ :ਕਿਸਾਨੀ ਸੰਘਰਸ਼ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦਾ ਫ਼ੈਸਲਾ ,ਮਾਘੀ ਮੌਕੇ ਨਹੀਂ ਹੋਣਗੀਆਂ ਸਿਆਸੀ ਕਾਨਫਰੰਸਾਂ

ਇਸ ਤੋਂ ਬਾਅਦ ਜਦੋਂ ਉਹ ਵਾਪਸ ਜਾਣ ਤਾਂ ਲੋਕ ਉਨ੍ਹਾਂ ਦਾ ਫੁੱਲਾਂ ਨਾਲ ਸਵਾਗਤ ਕਰਨ ਤੇ ਚੋਣਾਂ ਲੜਨ।ਕਿਸਾਨ ਦੀ ਨੀਤੀ ਨਾਲ ਕਿਸਾਨ ਜਥੇਬੰਦੀਆਂ ਨਹੀਂ ਆਈਆਂ ਕਿਉਂਕਿ ਜੇਕਰ ਇਹ ਕਿਸਾਨ ਦੀ ਨੀਤੀ ਨਾਲ ਆਉਂਦੇ ਤਾਂ ਦੋ ਮਿੰਟ ’ਚ ਫ਼ੈਸਲਾ ਹੋ ਜਾਣਾ ਸੀ ਕਿਉਂਕਿ ਸਰਕਾਰ ਕਿਸਾਨਾਂ ਦੀ ਹੈ ਤੇ ਉਨ੍ਹਾਂ ਦੀ ਚਿੰਤਾ ਕਰਦੀ ਹੈ।Days after meeting PM Narendra Modi, BJP leader Surjit Kumar Jyani met Amit Shah to discuss farmers protest against farm laws 2020.ਇਥੇ ਇਹ ਵੀ ਦੱਸ ਦੇਈਏ ਕਿ ਬੀਜੇਪੀ ਆਗੂ ਆਗੂ ਸੁਰਜੀਤ ਕੁਮਾਰ ਜਿਆਨੀ ਅੱਜ ਸ਼ਾਮ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਕਰਨ ਜਾ ਰਹੇ ਹਨ। ਮੀਟਿੰਗ ਬਾਰ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਸਾਨਾਂ ਦੀ ਚਿੰਤਾ ਹੈ ਕਿ ਉਨ੍ਹਾਂ ਦਾ ਫ਼ੈਸਲਾ ਹੋਵੇ ਤਾਂ ਜੋ ਉਹ ਆਪਣੇ ਘਰਾਂ ਨੂੰ ਜਾਣ ਪਰ ਕਿਸਾਨ ਜਥੇਬੰਦੀਆਂ ਦੀਆਂ ਨੀਅਤ ਫ਼ੈਸਲਾ ਕਰਨ ਦੀ ਨਹੀਂ ਹੈ। ਜ਼ਿਕਰਯੋਗ ਹੈ ਕਿ ਕਿਸਾਨੀ ਅੰਦੋਲਨ ਦੇ ਚਲਦਿਆਂ ਅੱਜ ਦੇਸ਼ ਭਰ ‘ਚ ਟਰੈਕਟਰ ਟਰਾਲੀਆਂ ‘ਤੇ ਮਾਰਚ ਕੱਢੇ ਗਏ।