ਭੇਤਭਰੇ ਹਲਾਤਾਂ ‘ਚ ਹੋਈ ਭਾਜਪਾ ਆਗੂ ਦੇ ਗੰਨਮੈਨ ਦੀ ਮੌਤ

Punjab Cm Amarinder Singh celebrates holiday in Europe , People happening Murder

ਲੁਧਿਆਣਾ ਵਿਖੇ ਉਸ ਵੇਲੇ ਸਨਸਨੀ ਫੇਲ ਗਈ ਜਦ ਸਥਾਨਕ ਭਾਜਪਾ ਦੇ ਇਕ ਸੀਨੀਅਰ ਆਗੂ ਦੀ ਸੁਰੱਖਿਆ ਵਿਚ ਤਾਇਨਾਤ ਇਕ ਗੰਨਮੈਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਭਾਜਪਾ ਆਗੂ ਦਾ ਇਕ ਸੁਰੱਖਿਆ ਮੁਲਾਜ਼ਮ ਜਦੋਂ ਆਪਣੀ ਏ. ਕੇ.-47 ਬੰਦੂਕ ਸਾਫ਼ ਕਰ ਰਿਹਾ ਸੀ ਤਾਂ ਅਚਾਨਕ ਗ਼ੋਲੀ ਚੱਲਣ ਨਾਲ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ। ਉਹ ਭਾਜਪਾ ਆਗੂ ਅਨਿਲ ਸਰੀਨ ਦੇ ਨਾਲ ਬਤੌਰ ਗੰਨਮੈਨ ਤਾਇਨਾਤ ਸੀ|

READ MORE :ਬਾਲੀਵੁੱਡ ਅਦਾਕਾਰ ਸਤੀਸ਼ ਕੌਸ਼ਿਕ ਦੀ ਅਚਾਨਕ ਵਿਗੜੀ ਸਿਹਤ , ਹਸਪਤਾਲ ‘ਚ ਕਰਵਾਇਆ ਦਾਖਲ 
ਗ਼ੋਲੀ ਨਾਲ ਮਰੇ ਹੈੱਡ ਕਾਂਸਟੇਬਲ ਦੀ ਪਛਾਣ ਜੋਗਿੰਦਰ ਸਿੰਘ ਦੇ ਰੂਪ ਵਿਚ ਹੋਈ ਹੈ, ਜੋਕਿ ਰਾਏਕੋਟ ਵਿਧਾਨਸਭਾ ਹਲਕੇ ਦਾ ਰਹਿਣ ਵਾਲਾ ਸੀ। ਜਿਸ ਭਾਜਪਾ ਆਗੂ ਦੀ ਸੁਰੱਖਿਆ ਵਿਚ ਉਕਤ ਹੈੱਡ ਕਾਂਸਟੇਬਲ ਤਾਇਨਾਤ ਸੀ, ਉਸ ਦਾ ਨਾਂ ਅਨਿਲ ਸਰੀਨ ਹੈ। ਮੌਕੇ ਉਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਹੈ। 

ਪੜ੍ਹੋ ਹੋਰ ਖ਼ਬਰਾਂ : ਜੇਕਰ ਆਉਣ ਵਾਲੇ ਦੱਸ ਦਿਨਾਂ ‘ਚ ਹੈ ਬੈਂਕ ਸਬੰਧੀ ਕੰਮ ਤਾਂ ਤੁਹਾਡੇ ਲਈ ਅਹਿਮ ਹੈ ਇਹ ਖ਼ਬਰ

ਦੱਸਿਆ ਜਾ ਰਿਹਾ ਹੈ ਕਿ ਬੰਦੂਕ ਸਾਫ਼ ਕਰਦੇ ਸਮੇਂ ਅਚਾਨਕ ਚੱਲੀ ਗ਼ੋਲੀ ਉਸ ਦੀ ਠੋਢੀ ਵਿਚੋਂ ਹੁੰਦੀ ਹੋਈ ਸਿਰ ਵਿਚੋਂ ਪਾਰ ਹੋ ਗਈ। ਜੋਗਿੰਦਰ ਸਿੰਘ ਦੀਆਂ ਦੋ ਬੇਟੀਆਂ ਅਤੇ ਇਕ ਬੇਟਾ ਹੈ, ਜਦੋਂ ਕਿ ਮੌਕੇ ਉਤੇ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।

ਇਸ ਸਬੰਧੀ ਉਸ ਦੇ ਪਰਿਵਾਰ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ। ਚੌਕੀ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਬੀਤੇ 6 ਮਹੀਨਿਆ ਤੋਂ ਅਨਿਲ ਸਰੀਨ ਦੀ ਸੁਰੱਖਿਆ ਵਿਚ ਤਾਇਨਾਤ ਸੀ।