ਮੁੱਖ ਖਬਰਾਂ

ਭਾਜਪਾ ਵਿਧਾਇਕ 'ਤੇ ਹਮਲੇ ਦੇ ਵਿਰੋਧ 'ਚ ਆਗੂਆਂ ਨੇ ਘੇਰੀ ਕੈਪਟਨ ਸਰਕਾਰ

By Jagroop Kaur -- March 28, 2021 2:06 pm -- Updated:March 28, 2021 2:06 pm

ਸ਼ਨੀਵਾਰ ਨੂੰ ਭਾਜਪਾ ਵਿਧਾਇਕ ਅਰੁਨ ਨਾਰੰਗ ’ਤੇ ਹੋਏ ਕਾਤਲਾਨਾ ਹਮਲੇ ਦੇ ਵਿਰੋਧ ’ਚ ਅੱਜ ਮਲੋਟ ਭਾਜਪਾ ਅਤੇ ਯੂਵਾ ਮੋਰਚਾ ਵੱਲੋਂ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ। 7 ਨਾਮਜਦ ਵਿਅਕਤੀਆਂ ਸਣੇ 250-300 ਵਿਅਕਤੀਆਂ ਖਿਲਾਫ਼ ਥਾਣਾ ਸਿਟੀ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪਰ ਅਜੇ ਤੱਕ ਭਾਜਪਾ ਦਾ ਰੋਹ ਠੰਡਾ ਨਹੀਂ ਪਿਆ। ਉਧਰ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਦੇਖ ਰੇਖ ਹੇਠ ਭਾਰੀ ਪੁਲਿਸ ਤਾਇਨਾਤ ਰਹੀ।

ਭਾਜਪਾ ਆਗੂਆਂ ਦਾ ਦੋਸ਼ ਸੀ ਕਿ ਲੋਕਤੰਤਰ ’ਚ ਹਰ ਇਕ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ, ਪਰ ਕੱਲ ਜੋ ਕਿਸਾਨਾਂ ਦੀ ਆੜ ਹੇਠ ਕਾਂਗਰਸ ਅਤੇ ਵਿਰੋਧੀ ਪਾਰਟੀਆਂ ਵੱਲੋਂ ਜੋ ਸ਼ਰਮਨਾਕ ਘਟਨਾ ਭਾਜਪਾ ਵਿਧਾਇਕ ਨਾਰੰਗ ਨਾਲ ਕੀਤੀ ਗਈ ਹੈ ਉਹ ਬੇਹੱਦ ਸ਼ਰਮਨਾਕ ਹੈ। ਉਥੇ ਹੀ ਵਿਧਾਇਕ ਅਰੁਣ ਨਾਰੰਗ ਦੀ ਕੁੱਟਮਾਰ ਲਗਾਤਾਰ ਭਖਦਾ ਜਾ ਰਿਹਾ ਹੈ। ਪੁਲਿਸ ਵੱਲੋਂ ਵੀ ਇਸ ਮਾਮਲੇ ਵਿਚ ਸਖਤ ਕਾਰਵਾਈ ਕੀਤੀ ਜਾ ਰਹੀ ਹੈ।Punjab BJP leaders stage sit-in outside CM Amarinder's house to protest against attack on party MLA

READ MORE : ਪੁਲਿਸ ਮਹਿਕਮੇ ‘ਚ ਹੋਇਆ ਫੇਰਬਦਲ,10 ਸੀਨੀਅਰ ਅਧਿਕਾਰੀਆਂ ਦੇ ਹੋਏ ਤਬਾਦਲੇ

ਪੁਲਿਸ ਨੇ ਥਾਣਾ ਸਿਟੀ ਮਲੋਟ ਵਿਖੇ ਅਣਪਛਾਤਿਆਂ ਦੇ ਵਿਰੁੱਧ307,353,186,188,332,342,506,148,149 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਨ੍ਹਾਂ ਹੀ ਨਹੀਂ ਇਸ ਤੋਂ ਇਲਾਵਾ ਭਾਜਪਾ ਵੱਲੋਂ ਵੀ ਇਸ ਮੁੱਦੇ ਨੂੰ ਲੈ ਕੇ ਅੱਜ ਰਾਜਪਾਲ ਕੋਲ ਪਹੁੁੰਚ ਕੀਤੀ ਗਈ। ਭਾਜਪਾ ਵੱਲੋਂ ਅੱਜ ਉਤੇ ਮੁੱਦੇ ਉਤੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਤੋਂ ਇਲਾਵਾ ਕੈਪਟਨ ਦੇ ਸਰਕਾਰੀ ਘਰ ਦੇ ਬਾਹਰ ਅਰਧ ਨੰਗੇ ਹੋ ਕੇ ਰੋਸ ਜਤਾਇਆ।

READ MORE : ਛਾਪਾ ਮਾਰਨ ਘਰ ਆਈ ACB ਦੀ ਟੀਮ ਨੂੰ ਦੇਖ ਕੇ ਤਹਿਸੀਲਦਾਰ ਨੇ ਚੁੱਲ੍ਹੇ ‘ਚ ਸਾੜ ਦਿੱਤੇ 20 ਲੱਖ ਰੁਪਏ      

ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਨੇ ਮਲੋਟ ਦੇ ਭਾਜਪਾ ਦਫਤਰ ’ਚ ਮੀਟਿੰਗ ਕਰਨ ਆਏ ਅਬੋਹਰ ਤੋਂ ਭਾਜਪਾ ਵਿਧਾਇਕ ਅਰੁਣ ਨਾਰੰਗ ਦਾ ਸਖਤ ਵਿਰੋਧ ਕੀਤਾ ਅਤੇ ਉਨ੍ਹਾਂ ਦੇ ਚਿਹਰੇ ਤੇ ਕਾਰ ’ਤੇ ਕਾਲਖ਼ ਮਲ ਦਿੱਤੀ। ਸੁਰੱਖਿਆ ਕਰਮੀ ਉਨ੍ਹਾਂ ਨੂੰ ਕਿਸੇ ਤਰ੍ਹਾਂ ਭੀੜ ਵਿਚੋਂ ਸੁਰੱਖਿਅਤ ਕੱਢ ਲਿਆਏ ਪਰ ਜਦ ਉਨ੍ਹਾਂ ਨੂੰ ਕਿਸੇ ਅਗਲੀ ਥਾਂ ਤਬਦੀਲ ਕੀਤਾ ਜਾਣਾ ਸੀ ਤਾਂ ਕਿਸਾਨ ਤੇ ਹੋਰ ਭਰਾਤਰੀ ਜਥੇਬੰਦੀਆਂ ਉਨ੍ਹਾਂ ਦੇ ਮਗਰ ਪੈ ਗਈਆਂ ਅਤੇ ਵਿਰੋਧ ਲਗਾਤਾਰ ਜਾਰੀ ਰਿਹਾ। ਇਸ ਖਿੱਚ-ਧੂਹ ’ਚ ਵਿਧਾਇਕ ਨਾਰੰਗ ਦੇ ਸਾਰੇ ਕੱਪੜੇ ਵੀ ਪਾੜ ਗਏ।
ਇਸ ਦੌਰਾਨ ਸੁਰੱਖਿਆ ਕਰਮੀਆਂ ਨੇ ਭਾਰੀ ਮੁਸ਼ੱਕਤ ਨਾਲ ਉਨ੍ਹਾਂ ਨੂੰ ਉਥੋਂ ਕੱਢ ਕੇ ਇਕ ਹੋਰ ਨੇੜਲੇ ਵਰਕਰ ਦੀ ਦੁਕਾਨ ਵਿੱਚ ਸੁਰੱਖਿਅਤ ਕੀਤਾ। ਵਿਧਾਇਕ ਅਰੁਣ ਨਾਰੰਗ ਨੇ ਦੱਸਿਆ ਕਿ ਉਸ ਨੂੰ ਕੁਝ ਲੋਕਾਂ ਨੇ ਘਸੁੰਨ ਮਾਰੇ। ਉਨ੍ਹਾਂ ਦੋਸ਼ ਲਾਇਆ ਕਿ ਲੋਕਾਂ ਨੇ ਉਸ ਨੂੰ ਘੇਰ ਕੇ ਕੁੱਟਿਆ ਤੇ ਉਸ ਦੇ ਕੱਪੜੇ ਪਾੜ ਦਿੱਤੇ।
  • Share