ਕੋਰੋਨਾ ਪੀੜਤ ਬੀਜੇਪੀ ਵਿਧਾਇਕ ਦੀ ਪਤਨੀ ਨੂੰ ਨਹੀਂ ਮਿਲਿਆ ਬੈੱਡ, ਸੋਸ਼ਲ ਮੀਡੀਆ ਰਾਹੀਂ ਮੰਗੀ ਮਦਦ

By Jagroop Kaur - May 10, 2021 6:05 pm

ਕੋਰੋਨਾ ਵਾਇਰਸ ਦੌਰਾਨ ਭਾਵੇਂ ਹੀ ਸਰਕਾਰਾਂ ਵੱਲੋਂ ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਲੱਖਾਂ ਦਾਅਵੇ ਕੀਤੇ ਜਾਂਦੇ ਹੋਣ ਪਰ ਸਚਾਈ ਇਹ ਹੀ ਹੈ ਕਿ ਦੇਸ਼ ਦੀ ਸਿਹਤ ਵਿਵਸਥਾ ਪੂਰੀ ਤਰ੍ਹਾਂ ਹਿੱਲ ਚੁੱਕੀ ਹੈ। ਨਾ ਹਸਪਤਾਲਾਂ ’ਚ ਖ਼ਾਲੀ ਬਿਸਤਰੇ ਮਿਲ ਰਹੇ ਹਨ ਤੇ ਨਾ ਹੀ ਮਰੀਜ਼ਾਂ ਨੂੰ ਆਕਸੀਜਨ ਮਿਲ ਰਹੀ ਹੈ। ਕਈ ਰਾਜਾਂ ਵਿੱਚ ਹਾਲਾਤ ਇੰਨੇ ਖ਼ਰਾਬ ਹਨ ਕਿ ਨੇਤਾਵਾਂ ਤੇ ਡਾਕਟਰਾਂ ਨੂੰ ਵੀ ਬਿਸਤਰੇ ਨਹੀਂ ਮਿਲ ਸਕ ਰਹੇ। ਉੱਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ ’ਚ ਵੀ ਅਜਿਹਾ ਕੁਝ ਵੇਖਣ ਨੂੰ ਮਿਲਿਆ ਹੈ।कोविड वार्ड में बेड के लिए कोरोना पॉजिटिव पत्नी को लेकर घंटों भटकते रहे भाजपा MLA, कहा- मन बहुत दुखी है - bjp mla wandering for hours in corvid ward for corona

Raed more : ਪੰਜਾਬ ‘ਚ ਨਹੀਂ ਘਟ ਰਿਹਾ ਕੋਰੋਨਾ ਕਹਿਰ, ਇਹਨਾਂ ਸੂਬਿਆਂ ‘ਚ ਆਏ…

ਇੱਥੇ ਭਾਜਾਪਾ ਵਿਧਾਇਕ ਆਪਣੀ ਕੋਰੋਨਾ ਪੀੜਤ ਪਤਨੀ ਨੂੰ ਹਸਪਤਾਲ ’ਚ ਬਿਸਤਰਾ ਤੱਕ ਨਹੀਂ ਦਿਵਾ ਸਕੇ। ਵਿਧਾਇਕ ਨੇ ਸੋਸ਼ਲ ਮੀਡੀਆ ਉੱਤੇ ਵਿਡੀਓ ਜਾਰੀ ਕਰ ਕੇ ਸਿਹਤ ਵਿਭਾਗ ਦੇ ਅਫ਼ਸਰਾਂ ਉੱਤੇ ਲਾਪਰਵਾਹੀ ਦਾ ਦੋਸ਼ ਲਾਇਆ ਹੈ। ਫ਼ਿਰੋਜ਼ਾਬਾਦ ਜ਼ਿਲ੍ਹੇ ਦੇ ਜਸਰਾਨਾ ਤੋਂ ਵਿਧਾਇਕ ਰਾਮਗੋਪਾਲ ਉਰਫ਼ ਪੱਪੂ ਲੋਧੀ ਦੀ ਪਤਨੀ ਸੰਧਿਆ ਲੋਧੀ ਕੋਰੋਨਾ ਤੋਂ ਪੀੜਤ ਹੋ ਗਏ ਸਨ।

ਕੋਰੋਨਾ ਦੀ ਲਾਗ ਤੋਂ ਗ੍ਰਸਤ ਹੋਣ ਪਿੱਛੋਂ ਉਨ੍ਹਾਂ ਨੂੰ ਫ਼ਿਰੋਜ਼ਾਬਾਦ ਦੇ ਇੱਕ ਨਿਜੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਪਰ ਜਦੋਂ ਤਬੀਅਤ ਵੱਧ ਖ਼ਰਾਬ ਹੋਣ ਲੱਗੀ, ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਆਗਰਾ ਦੇ ਐੱਸਐੱਨ ਮੈਡੀਕਲ ਕਾਲਜ ਵਿੱਚ ਰੈਫ਼ਰ ਕਰ ਦਿੱਤਾ ਗਿਆ। ਪਰ ਇੱਥੇ ਉਨ੍ਹਾਂ ਨੂੰ ਕੋਈ ਬੈੱਡ ਹੀ ਨਹੀਂ ਮਿਲਿਆ।

Watch Breaking News BJP Firozabad MLA Pappu Lodhi covid infected wife did not get bed in hospital | ZEE5 Latest Newsਪੱਪੂ ਲੋਧੀ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਕਹਾਣੀ ਦਸਦੇ ਹੋਏ , ਮਦਦ ਦੀ ਅਪੀਲ ਕੀਤੀ ਹੈ ਕਿ ਉਸ ਦੀ ਪਤਨੀ ਦੇ ਇਲਾਜ ਲਈ ਮਦਦ ਕੀਤੀ ਜਾਵੇ ਤੇ ਉਹਨਾਂ ਉਹ ਵੀ ਕਿਹਾ ਕਿ ਇਸ ਵੇਲੇ ਉਹਨਾਂ ਦੀ ਪਤਨੀ ਕੀਤੇ ਹੈ ਇਸ ਦਾ ਵੀ ਉਹਨਾਂ ਨੂੰ ਕੁਝ ਪਤਾ ਨਹੀਂ ਹੈ , ਉਹਨਾਂ ਨੂੰ ਡਾਕਟਰਾਂ ਵੱਲੋਂ ਰੈਫਰ ਕੀਤਾ ਗਿਆ ਸੀ |

 ਵਿਡੀਓ ’ਚ ਦੱਸਿਆ ਕਿ ਆਗਰਾ ਮੈਡੀਕਲ ਕਾਲਜ ਵਿੱਚ ਉਨ੍ਹਾਂ ਦੀ ਪਤਨੀ ਨੂੰ ਫ਼ਰਸ਼ ’ਤੇ ਲਿਟਾ ਦਿੱਤਾ ਗਿਆ। ਉਹ ਲਗਭਗ 3 ਘੰਟਿਆਂ ਤੱਕ ਜ਼ਮੀਨ ਉੱਤੇ ਹੀ ਪਏ ਰਹੇ। ਪਰ ਉੱਥੋਂ ਦੇ ਡਾਕਟਰਾਂ ਨੇ ਕੋਈ ਧਿਆਨ ਹੀ ਨਹੀਂ ਦਿੱਤਾ। ਕਾਫ਼ੀ ਦੇਰ ਭਟਕਣ ਤੋਂ ਬਾਅਦ ਕੋਵਿਡ ਵਾਰਡ ਦੇ ਸੁਰੱਖਿਆ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਭਜਾ ਦਿੱਤਾ।

Click here to follow PTC News on Twitter

adv-img
adv-img