ਭਾਜਪਾ MLA ਦੀ ਵੀਡੀਓ ਵਾਇਰਲ ,ਕਿਹਾ - ਗਊ ਮੂਤਰ ਪੀਣ ਨਾਲ ਨਹੀਂ ਹੁੰਦਾ ਕੋਰੋਨਾ 

By Shanker Badra - May 08, 2021 5:05 pm

ਬਲੀਆ : ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਨਾਲ ਹਾਲਾਤ ਕਾਫ਼ੀ ਵਿਗੜ ਚੁੱਕੇ ਹਨ। ਪਿੰਡਾਂ ਅਤੇ ਕਸਬਿਆਂ ਵਿਚ ਦਵਾਈਆਂ ਦੀ ਘਾਟ ਹੈ। ਇਸ ਸਭ ਦੇ ਵਿਚਾਲੇ ਬਾਲੀਆਂ ਦੇ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਵਿਧਾਇਕ ਸੁਰੇਂਦਰ ਸਿੰਘ ਨੇ ਕੋਰੋਨਾ ਤੋਂ ਬਚਣ ਲਈ ਲੋਕਾਂ ਨੂੰਗਊ ਮੂਤਰ ਪੀਣ ਦੀ ਸਲਾਹ ਦਿੱਤੀ ਹੈ। ਇੰਨਾ ਹੀ ਨਹੀਂ ਉਸਨੇ ਗਊ ਮੂਤਰ ਪੀਣ ਵਾਲੀ ਆਪਣੀ ਵੀਡੀਓ ਵੀ ਜਾਰੀ ਕੀਤੀ ਹੈ।

BJP MLA Surendra Singh gives a demonstration of drinking cow urine to keep away COVID-19 ਭਾਜਪਾ MLA ਦੀ ਵੀਡੀਓ ਵਾਇਰਲ ,ਕਿਹਾ - ਗਊ ਮੂਤਰ ਪੀਣ ਨਾਲ ਨਹੀਂ ਹੁੰਦਾ ਕੋਰੋਨਾ

ਪੜ੍ਹੋ ਹੋਰ ਖ਼ਬਰਾਂ : ਪੰਜਾਬ ਦੇ ਕਿਸਾਨਾਂ ਵੱਲੋਂ 8 ਮਈ ਨੂੰ ਕੈਪਟਨ ਸਰਕਾਰ ਵੱਲੋਂ ਲਾਏ ਲੌਕਡਾਊਨ ਦਾ ਕੀਤਾ ਜਾਵੇਗਾ ਵਿਰੋਧ

ਲਖਨਊ ਦੇ ਬਲੀਆ (Ballia) ਤੋਂ ਭਾਜਪਾ ਵਿਧਾਇਕ ਸੁਰੇਂਦਰ ਸਿੰਘ ਆਪਣੇ ਅਜ਼ੀਬੋ- ਗਰੀਬ ਬਿਆਨਾਂ  ਅਤੇ ਕਾਰਨਾਮਿਆਂ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਸ਼ੁੱਕਰਵਾਰ ਸਵੇਰੇ ਆਪਣੀ ਰਿਹਾਇਸ਼ 'ਤੇ ਇੱਕ ਵੀਡੀਓ ਬਣਾਇਆ। ਜਿਸ ਵਿਚ ਉਹ ਜਨਤਾ ਨੂੰ ਗਊ ਮੂਤਰ ਪੀਣ ਦੀ ਸਲਾਹ ਦੇ ਰਹੇ ਹਨ। ਵਿਧਾਇਕ ਸੁਰੇਂਦਰ ਸਿੰਘ ਨੇ ਕਿਹਾ ਕਿ ਮੈਂ ਖ਼ੁਦ ਗਊ ਮੂਤਰ ਪੀਣ ਪੀ ਕੇ ਤੰਦਰੁਸਤ ਹਾਂ।

BJP MLA Surendra Singh gives a demonstration of drinking cow urine to keep away COVID-19 ਭਾਜਪਾ MLA ਦੀ ਵੀਡੀਓ ਵਾਇਰਲ ,ਕਿਹਾ - ਗਊ ਮੂਤਰ ਪੀਣ ਨਾਲ ਨਹੀਂ ਹੁੰਦਾ ਕੋਰੋਨਾ

ਸੁਰੇਂਦਰ ਸਿੰਘ ਦੇ ਅਨੁਸਾਰ ਸਵੇਰੇ ਖਾਲੀ ਪੇਟ ਬੁਰਸ਼ ਕਰਨ ਤੋਂ ਬਾਅਦ ਠੰਡੇ ਪਾਣੀ ਵਿੱਚ ਗਊ ਮੂਤਰ ਮਿਲਾ ਕੇ ਪੀਣ ਤੋਂ ਬਾਅਦ ਅੱਧੇ ਘੰਟੇ ਲਈ ਕੁਝ ਨਾ ਖਾਣ ਦੀ ਸਲਾਹ ਦਿੱਤੀ ਹੈ। ਸੁਰੇਂਦਰ ਸਿੰਘ ਦਾ ਦਾਅਵਾ ਹੈ ਕਿ ਨਿਯਮਤ ਰੂਪ ਵਿੱਚ ਗਊ ਮੂਤਰ ਪੀਣ ਕਾਰਨ ਉਸਨੂੰ ਅਜੇ ਤੱਕ ਕੋਰੋਨਾ ਨਹੀਂ ਹੋਇਆ।

BJP MLA Surendra Singh gives a demonstration of drinking cow urine to keep away COVID-19 ਭਾਜਪਾ MLA ਦੀ ਵੀਡੀਓ ਵਾਇਰਲ ,ਕਿਹਾ - ਗਊ ਮੂਤਰ ਪੀਣ ਨਾਲ ਨਹੀਂ ਹੁੰਦਾ ਕੋਰੋਨਾ

ਉਨ੍ਹਾਂ ਕਿਹਾ ਕਿ ਵਿਸ਼ਵ ਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਗਊ ਮੂਤਰ ਦੇ ਸੇਵਨ ਨਾਲ ਕੋਰੋਨਾ 'ਤੇ ਕਾਬੂ ਪਾਇਆ ਜਾ ਸਕਦਾ ਹੈ। ਸਿਰਫ ਇਹ ਹੀ ਨਹੀਂ ਉਸਨੇ ਕਿਹਾ ਕਿ ਜ਼ਿਆਦਾਤਰ ਲੋਕ ਕੋਰੋਨਾ ਵਿੱਚ ਦਿਲ ਦੇ ਦੌਰੇ ਨਾਲ ਮਰਦੇ ਹਨ ,ਇਸ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਗਊ ਮੂਤਰ ਦੇ ਸੇਵਨ ਨਾਲ ਨਾ ਸਿਰਫ ਕੋਰੋਨਾ ਹੀ ਸਗੋਂ ਕਿਸੇ ਵੀ ਬਿਮਾਰੀ ਨਾਲ ਨਜਿੱਠਿਆ ਜਾ ਸਕਦਾ ਹੈ।

BJP MLA Surendra Singh gives a demonstration of drinking cow urine to keep away COVID-19 ਭਾਜਪਾ MLA ਦੀ ਵੀਡੀਓ ਵਾਇਰਲ ,ਕਿਹਾ - ਗਊ ਮੂਤਰ ਪੀਣ ਨਾਲ ਨਹੀਂ ਹੁੰਦਾ ਕੋਰੋਨਾ

ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਮਰੀਜ਼ ਨੂੰ ਦਿੱਲੀ ਤੋਂ ਪੰਜਾਬ ਲਿਆਉਣ ਲਈ ਐਂਬੂਲੈਂਸ ਡਰਾਈਵਰ ਨੇ ਲਏ 1,20,000 ਰੁਪਏ 

ਸੁਰੇਂਦਰ ਸਿੰਘ ਨੇ ਦੱਸਿਆ ਕਿ ਖੰਘ -ਬੁਖਾਰ ਤੋਂ ਬਚਾਅ ਲਈ ਉਹ ਗਊ ਦੇ ਘਿਓ ਵਿਚ ਹਲਦੀ ਦਾ ਚੂਰਨ ਭੁੰਨ ਕੇ ਰੱਖਦੇ ਹਨ। ਜਦੋਂ ਉਹ ਪਿੰਡ ਆਦਿ ਦੇ ਦੌਰੇ 'ਤੇ ਜਾਂਦਾ ਹੈ ਤਾਂ ਕਿਤੇ ਫਿਲਟਰ ਪਾਣੀ ਤਾਂ ਨਹੀਂ ਇਸੇ ਹੀ ਪਾਣੀ ਮਿਲਦਾ ਹੈ। ਪਾਣੀ ਪੀਣ ਤੋਂ ਬਾਅਦ ਮੂੰਹ ਵਿਚ ਇਕ ਚੁਟਕੀ ਹਲਦੀ ਦਾ ਚੂਰਨ ਪਾ ਲੈਣਾ ਹੈ। ਜਿਸ ਨਾਲ ਮੈਂ ਅਜੇ ਤੱਕ ਤੰਦਰੁਸਤ ਹਾਂ।
-PTCNews

adv-img
adv-img