ਭਾਜਪਾ ਦੀ ਸੰਸਦ ਮੈਂਬਰ ਡਾ. ਰੀਤਾ ਬਹੁਗੁਣਾ ਜੋਸ਼ੀ ਦੀ 6 ਸਾਲਾ ਪੋਤੀ ਪਟਾਕਿਆਂ ਨਾਲ ਝੁਲਸੀ, ਅੱਜ ਹੋਈ ਮੌਤ

By Shanker Badra - November 17, 2020 9:11 pm

ਭਾਜਪਾ ਦੀ ਸੰਸਦ ਮੈਂਬਰ ਡਾ. ਰੀਤਾ ਬਹੁਗੁਣਾ ਜੋਸ਼ੀ ਦੀ 6 ਸਾਲਾ ਪੋਤੀ ਪਟਾਕਿਆਂ ਨਾਲ ਝੁਲਸੀ, ਅੱਜ ਹੋਈ ਮੌਤ:ਯੂਪੀ :ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਲੋਕ ਸਭਾ ਸੀਟ ਤੋਂ ਭਾਜਪਾ ਦੀ ਸੰਸਦ ਮੈਂਬਰ (ਐਮਪੀ) ਡਾ. ਰੀਤਾ ਬਹੁਗੁਣਾ ਜੋਸ਼ੀ ਦੇ ਘਰ 'ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਗਿਆ, ਜਦੋਂ ਦਿਵਾਲੀ ਵਾਲੀ ਰਾਤ ਪਟਾਕੇ ਚਲਾਉਂਦੇ ਸਮੇਂ ਉਨਾਂ ਦੀ 6 ਸਾਲਾ ਪੋਤੀ ਕੀਆ ਬੁਰੀ ਤਰਾਂ ਝੁਲਸ ਗਈ, ਜਿਸ ਦੀ ਮੰਗਲਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ।

BJP MP Dr Rita Bahuguna Joshi's 6-year-old granddaughter burnt by firecrackers, treatment during dies ਭਾਜਪਾ ਦੀ ਸੰਸਦ ਮੈਂਬਰਡਾ. ਰੀਤਾ ਬਹੁਗੁਣਾ ਜੋਸ਼ੀਦੀ 6 ਸਾਲਾ ਪੋਤੀ ਪਟਾਕਿਆਂ ਨਾਲ ਝੁਲਸੀ, ਅੱਜ ਹੋਈ ਮੌਤ

ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਕੀਆ ਨੂੰ ਏਅਰ ਐਂਬੂਲੈਂਸ ਰਾਹੀਂ ਦਿੱਲੀ ਸ਼ਿਫਟ ਕੀਤਾ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਉਸ ਨੇ ਦਮ ਤੋੜ ਦਿੱਤਾ ਹੈ। ਸੰਸਦ ਮੈਂਬਰ ਰੀਤਾ ਜੋਸ਼ੀ ਨੇ ਹਾਦਸੇ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ, ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਅਤੇ ਸੀਐਮ ਯੋਗੀ ਨਾਲ ਬਿਹਤਰ ਇਲਾਜ ਲਈਗੱਲਬਾਤ ਕੀਤੀ। ਇਸ ਤੋਂ ਬਾਅਦ ਲੜਕੀ ਦਾ ਇਲਾਜ਼ ਦਿੱਲੀ ਦੇ ਮਿਲਟਰੀ ਹਸਪਤਾਲ ਵਿਖੇ ਹੋਣਾ ਸੀ।

BJP MP Dr Rita Bahuguna Joshi's 6-year-old granddaughter burnt by firecrackers, treatment during dies ਭਾਜਪਾ ਦੀ ਸੰਸਦ ਮੈਂਬਰਡਾ. ਰੀਤਾ ਬਹੁਗੁਣਾ ਜੋਸ਼ੀਦੀ 6 ਸਾਲਾ ਪੋਤੀ ਪਟਾਕਿਆਂ ਨਾਲ ਝੁਲਸੀ, ਅੱਜ ਹੋਈ ਮੌਤ

ਦਿਵਾਲੀ ਵਾਲੇ ਦਿਨ ਐਮਪੀ ਦੀ ਨੂੰਹ ਰਿਚਾ ਆਪਣੀ ਬੇਟੀ ਨੂੰ ਲੈ ਕੇ ਪੋਨੱਪਾ ਮਾਰਗ ਸਥਿਤ ਆਪਣੇ ਪੇਕੇ ਘਰ ਗਈ ਸੀ। ਰਾਤ ਨੂੰ ਬਹੁਤ ਸਾਰੇ ਬੱਚੇ ਘਰ ਦੀ ਛੱਤ 'ਤੇ ਖੇਡ ਰਹੇ ਸਨ। ਇਸ ਦੌਰਾਨ ਕਿਸੇ ਨੇ ਪਟਾਕਾ ਚਲਾਇਆ, ਜਿਸ ਨਾਲ ਕੀਆ ਬੁਰੀ ਤਰਾਂ ਝੁਲਸ ਗਈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

BJP MP Dr Rita Bahuguna Joshi's 6-year-old granddaughter burnt by firecrackers, treatment during dies ਭਾਜਪਾ ਦੀ ਸੰਸਦ ਮੈਂਬਰਡਾ. ਰੀਤਾ ਬਹੁਗੁਣਾ ਜੋਸ਼ੀਦੀ 6 ਸਾਲਾ ਪੋਤੀ ਪਟਾਕਿਆਂ ਨਾਲ ਝੁਲਸੀ, ਅੱਜ ਹੋਈ ਮੌਤ

ਦੱਸ ਦੇਈਏ ਕਿ ਅਜੇ ਕੁਝ ਹੀ ਦਿਨ ਪਹਿਲਾਂ  ਰੀਤਾ ਬਹੁਗੁਣਾ ਜੋਸ਼ੀ, ਉਸ ਦੀ ਨੂੰਹ ਰਿਚਾ ਅਤੇ ਉਸ ਦੀ ਧੀ ਕੀਆ ਨੂੰ ਕੋਰੋਨਾ ਹੋ ਗਿਆ ਸੀ। ਤਿੰਨਾਂ ਨੂੰ ਪੀਜੀਆਈ ਲਖਨਊ ਤੋਂ ਵੇਦਾਂਤਾ ਦਿੱਲੀ ਸ਼ਿਫਟ ਕੀਤਾ ਗਿਆ ਸੀ, ਜਿੱਥੇ ਰੀਤਾ ਦੇ ਪਤੀ ਪੀਸੀ ਜੋਸ਼ੀ ਪਹਿਲਾਂ ਹੀ ਦਾਖ਼ਲ ਸਨ। ਸਿਹਤ ਵਿਗੜਨ 'ਤੇ ਐਮਪੀ ਰੀਤਾ ਨੂੰ ਆਈਸੀਯੂ ਵਿੱਚ ਭਰਤੀ ਕਰਾਉਣਾ ਪਿਆ ਸੀ।

BJP MP Dr Rita Bahuguna Joshi's 6-year-old granddaughter burnt by firecrackers, treatment during dies ਭਾਜਪਾ ਦੀ ਸੰਸਦ ਮੈਂਬਰਡਾ. ਰੀਤਾ ਬਹੁਗੁਣਾ ਜੋਸ਼ੀਦੀ 6 ਸਾਲਾ ਪੋਤੀ ਪਟਾਕਿਆਂ ਨਾਲ ਝੁਲਸੀ, ਅੱਜ ਹੋਈ ਮੌਤ

ਇਸ ਦੌਰਾਨ 6 ਸਾਲਾ ਮਾਸੂਮ ਕੀਆ ਨੇ ਕੋਰੋਨਾ ਨੂੰ ਤਾਂ ਹਰਾ ਦਿੱਤਾ ਪਰ ਪਟਾਕਿਆਂ ਤੋਂ ਹਾਰ ਗਈ।ਐਮਪੀ ਰੀਤਾ ਬਹੁਗੁਣਾ ਜੋਸ਼ੀ ਦੇ ਇਕਲੌਤੇ ਪੁੱਤਰ ਮਯੰਕ ਦਾ ਵਿਆਹ 2007 'ਚ ਹੋਇਆ ਸੀ। ਕੀਆ ਉਨਾਂ ਦੀ ਇਕਲੌਤੀ ਪੁੱਤਰੀ ਸੀ।ਇਲਾਹਾਬਾਦ ਸੰਸਦੀ ਸੀਟ ਤੋਂ ਭਾਜਪਾ ਸੰਸਦ ਮੈਂਬਰ ਰੀਤਾ ਜੋਸ਼ੀ ਯੋਗੀ ਸਰਕਾਰ ਵਿਚ ਕੈਬਨਿਟ ਮੰਤਰੀ ਰਹੀ ਹੈ।
-PTCNews

adv-img
adv-img