ਮੁੱਖ ਖਬਰਾਂ

ਬੀਜੇਪੀ ਸੰਸਦ ਕੌਸ਼ਲ ਕਿਸ਼ੋਰ ਦੇ ਬੇਟੇ ਨੇ ਖ਼ੁਦ ਕਰਵਾਈ ਆਪਣੇ 'ਤੇ ਫਾਇਰਿੰਗ , ਪੁੱਛਗਿੱਛ ਦੌਰਾਨ ਹੋਇਆ ਵੱਡਾ ਖ਼ੁਲਾਸਾ

By Shanker Badra -- March 03, 2021 10:29 am

ਲਖਨਊ : ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚਛੇਵੀਂ ਮਿੱਲ ਨੇੜੇ ਮੰਗਲਵਾਰ ਦੇਰ ਰਾਤਬੀਜੇਪੀ ਸੰਸਦ ਕੌਸ਼ਲ ਕਿਸ਼ੋਰ ਦੇ ਬੇਟੇ ਆਯੁਸ਼ ਕਿਸ਼ੋਰ ਨੂੰ ਮੰਗਲਵਾਰ ਦੇਰ ਸ਼ਾਮ ਬਦਮਾਸ਼ਾਂ ਨੇ
ਗੋਲੀ ਮਾਰ ਦਿੱਤੀ ਹੈ। ਇਸ ਵਾਰਦਾਤ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫ਼ਰਾਰ ਹੋ ਗਏ ਹਨ। ਪੀੜਤ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਹੈ। ਇਸ ਮਾਮਲੇ ਵਿਚ ਆਯੂਸ਼ ਦੇ ਸਾਲੇ ਨੂੰ ਹਿਰਾਸਤ ਵਿਚ ਲਿਆ ਗਿਆ ਹੈ।

Click here for latest updates on twitter.

BJP MP Kaushal Kishore's son shot at in Lucknow, one detained ਬੀਜੇਪੀ ਸੰਸਦ ਕੌਸ਼ਲ ਕਿਸ਼ੋਰ ਦੇ ਬੇਟੇ ਨੇ ਖ਼ੁਦ ਕਰਵਾਈ ਆਪਣੇ 'ਤੇ ਫਾਇਰਿੰਗ , ਪੁੱਛਗਿੱਛ ਦੌਰਾਨ ਹੋਇਆ ਵੱਡਾ ਖ਼ੁਲਾਸਾ

ਜਿਵੇਂ ਹੀ ਇਹ ਘਟਨਾ ਸਾਹਮਣੇ ਆਈ ਤਾਂ ਮੌਕੇ 'ਤੇ ਪਹੁੰਚੀਪੁਲਿਸ ਨੇ ਜ਼ਖਮੀ ਆਯੁਸ਼ ਨੂੰ ਟਰੌਮਾ ਸੈਂਟਰ ਵਿੱਚ ਦਾਖਲ ਕਰਵਾਇਆ। ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਗੋਲੀ ਲੱਗਣ ਦੀ ਸੂਚਨਾ ਮਿਲਦਿਆਂ ਹੀ ਸੰਸਦ ਮੈਂਬਰ ਕੌਸ਼ਲ ਕਿਸ਼ੋਰ ਟਰੌਮਾ ਸੈਂਟਰ ਪਹੁੰਚ ਗਏ ਹਨ। ਫਿਲਹਾਲ ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ।ਫਿਲਹਾਲ ਡਾਕਟਰਾਂ ਨੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਹੈ। ਘਟਨਾ ਦੀ ਜਾਣਕਾਰੀ ਮਿਲਣ 'ਤੇ ਸੰਸਦ ਮੈਂਬਰ ਕੌਸ਼ਲ ਕਿਸ਼ੋਰ ਅਤੇ ਉੱਚ ਪੁਲਿਸ ਅਧਿਕਾਰੀ ਟਰੌਮਾ ਸੈਂਟਰ ਪਹੁੰਚੇ।

BJP MP Kaushal Kishore's son shot at in Lucknow, one detained ਬੀਜੇਪੀ ਸੰਸਦ ਕੌਸ਼ਲ ਕਿਸ਼ੋਰ ਦੇ ਬੇਟੇ ਨੇ ਖ਼ੁਦ ਕਰਵਾਈ ਆਪਣੇ 'ਤੇ ਫਾਇਰਿੰਗ , ਪੁੱਛਗਿੱਛ ਦੌਰਾਨ ਹੋਇਆ ਵੱਡਾ ਖ਼ੁਲਾਸਾ

ਮੋਹਨ ਲਾਲਗੰਜ ਤੋਂ ਭਾਜਪਾ ਸੰਸਦ ਮੈਂਬਰ ਕੌਸ਼ਲ ਕਿਸ਼ੋਰ ਦੇ ਬੇਟੇ 'ਤੇ ਫਾਇਰਿੰਗ ਦੇ ਮਾਮਲੇ ਵਿਚ ਇਕ ਨਵਾਂ ਮੋੜ ਸਾਹਮਣੇ ਆਇਆ ਹੈ। ਲਖਨਊਪੁਲਿਸ ਦਾ ਦਾਅਵਾ ਹੈ ਕਿ ਬੇਟੇ ਨੇ ਆਪਣੇ ਸਾਲੇ ਤੋਂ ਆਪਣੇ 'ਤੇ ਫਾਇਰਿੰਗ ਕਾਰਵਾਈ ਹੈ। ਪੁਲਿਸ ਅਨੁਸਾਰ ਲਾਇਸੰਸੀ ਰਿਵਾਲਵਰ ਸੀ, ਜਿਸ ਨੂੰ ਬਰਾਮਦ ਕਰ ਲਿਆ ਗਿਆ ਹੈ, ਨਾਲ ਹੀ ਪੁਲਿਸ ਪੁੱਛਗਿੱਛ ਵਿਚ ਸਾਲੇ ਨੇ ਸਾਰੇ ਭੇਦ ਖੋਲ੍ਹ ਦਿੱਤੇ ਹਨ।

BJP MP Kaushal Kishore's son shot at in Lucknow, one detained ਬੀਜੇਪੀ ਸੰਸਦ ਕੌਸ਼ਲ ਕਿਸ਼ੋਰ ਦੇ ਬੇਟੇ ਨੇ ਖ਼ੁਦ ਕਰਵਾਈ ਆਪਣੇ 'ਤੇ ਫਾਇਰਿੰਗ , ਪੁੱਛਗਿੱਛ ਦੌਰਾਨ ਹੋਇਆ ਵੱਡਾ ਖ਼ੁਲਾਸਾ

ਲਖਨਊ ਪੁਲਿਸ ਦੇ ਪੁਲਿਸ ਕਮਿਸ਼ਨਰ ਡੀ.ਕੇ ਠਾਕੁਰ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ ਕਰੀਬ 2.10 ਵਜੇ ਵਾਪਰੀ ਸੀ। ਇਸ ਤੋਂ ਪਹਿਲਾਂ ਇਹ ਦੱਸਿਆ ਗਿਆ ਕਿ ਕੁਝ ਅਣਪਛਾਤੇ ਹਮਲਾਵਰਾਂ ਨੇ ਸੰਸਦ ਮੈਂਬਰ ਦੇ ਬੇਟੇ ‘ਤੇ ਗੋਲੀਆਂ ਚਲਾਈਆਂ ਹਨ। ਪਤਾ ਲੱਗਾ ਹੈ ਕਿ ਸੰਸਦ ਦੇ ਬੇਟੇ ਦੇ ਕਹਿਣ 'ਤੇ ਉਸ ਦੇ ਸਾਲੇ ਨੇ ਗੋਲੀ ਚਲਾਈ ਹੈ।ਲਖਨਊ ਪੁਲਿਸਦੇ ਪੁਲਿਸ ਕਮਿਸ਼ਨਰ ਡੀਕੇ ਠਾਕੁਰ ਨੇ ਕਿਹਾ ਕਿ ਜਿਸ ਪਿਸਤੌਲ ਤੋਂ ਗੋਲੀ ਚਲਾਈ ਗਈ ਸੀ, ਅਸੀਂ ਉਸ ਨੂੰ ਬਰਾਮਦ ਕਰ ਲਿਆ ਹੈ।

BJP MP Kaushal Kishore's son shot at in Lucknow, one detained ਬੀਜੇਪੀ ਸੰਸਦ ਕੌਸ਼ਲ ਕਿਸ਼ੋਰ ਦੇ ਬੇਟੇ ਨੇ ਖ਼ੁਦ ਕਰਵਾਈ ਆਪਣੇ 'ਤੇ ਫਾਇਰਿੰਗ , ਪੁੱਛਗਿੱਛ ਦੌਰਾਨ ਹੋਇਆ ਵੱਡਾ ਖ਼ੁਲਾਸਾ

ਪੜ੍ਹੋ ਹੋਰ ਖ਼ਬਰਾਂ : ਰਾਜ ਸਭਾ ਟੀਵੀ ਅਤੇ ਲੋਕ ਸਭਾ ਟੀਵੀ ਦਾ ਹੋਇਆ ਮਰਜ਼ਰ, ਹੁਣ ਨਵੇਂ ਚੈਨਲ ਦਾ ਨਾਮ ਹੋਵੇਗਾ ਸੰਸਦ ਟੀਵੀ

ਪਿਛਲੇ ਸਾਲ ਸੰਸਦ ਮੈਂਬਰ ਦੇ ਬੇਟੇ ਨੇ ਲਵ ਮੈਰਿਜ ਕਰਵਾਈ ਸੀ, ਉਦੋਂ ਤੋਂ ਹੀ ਉਹ ਆਪਣੇ ਪਿਤਾ ਤੋਂ ਵੱਖ ਰਹਿ ਰਿਹਾ ਸੀ, ਇਸ ਘਟਨਾ ਦੀ ਪੜਤਾਲ ਜਾਰੀ ਹੈ। ਸਾਲੇ ਆਦਰਸ਼ ਨੇ ਪੁਲਿਸ ਪੁੱਛਗਿੱਛ ਵਿਚ ਕਿਹਾ, 'ਸੰਸਦ ਮੈਂਬਰ ਦੇ ਬੇਟੇ ਨੇ ਕਿਹਾ ਸੀ ਕਿ ਕਿਸੇ ਨੂੰ ਫਸਾਣਾ ਹੈ। ਚੰਦਨ ਗੁਪਤਾ, ਮਨੀਸ਼ ਜੈਸਵਾਲ ਅਤੇ ਪ੍ਰਦੀਪ ਕੁਮਾਰ ਸਿੰਘ ਨਾਲ ਕੁਝ ਦੁਸ਼ਮਣੀ ਸੀ, ਇਸੇ ਕਰਕੇ ਇਨ੍ਹਾਂ ਲੋਕਾਂ ਨੂੰ ਫਸਾਉਣ ਦੀ ਸਾਜਿਸ਼ ਰਚੀ ਗਈ। ਸਾਜਿਸ਼ ਤਹਿਤ ਉਸ ‘ਤੇ ਹਮਲਾ ਕਰਕੇ ਉਸ ਖਿਲਾਫ ਕੇਸ ਦਰਜ ਕਰਵਾਉਣ ਦੀ ਯੋਜਨਾ ਸੀ।

-PTCNews

  • Share