Fri, Apr 19, 2024
Whatsapp

ਬੰਗਾਲ 'ਚ ਜੇ.ਪੀ. ਨੱਢਾ ਦੇ ਕਾਫ਼ਿਲੇ 'ਤੇ ਹੋਈ ਪੱਥਰਬਾਜ਼ੀ, 'Go Back' ਦੇ ਲੱਗੇ ਨਾਹਰੇ

Written by  Shanker Badra -- December 10th 2020 04:08 PM
ਬੰਗਾਲ 'ਚ ਜੇ.ਪੀ. ਨੱਢਾ ਦੇ ਕਾਫ਼ਿਲੇ 'ਤੇ ਹੋਈ ਪੱਥਰਬਾਜ਼ੀ, 'Go Back' ਦੇ ਲੱਗੇ ਨਾਹਰੇ

ਬੰਗਾਲ 'ਚ ਜੇ.ਪੀ. ਨੱਢਾ ਦੇ ਕਾਫ਼ਿਲੇ 'ਤੇ ਹੋਈ ਪੱਥਰਬਾਜ਼ੀ, 'Go Back' ਦੇ ਲੱਗੇ ਨਾਹਰੇ

ਬੰਗਾਲ 'ਚ ਜੇ.ਪੀ. ਨੱਢਾ ਦੇ ਕਾਫ਼ਿਲੇ 'ਤੇ ਹੋਈ ਪੱਥਰਬਾਜ਼ੀ, 'Go Back' ਦੇ ਲੱਗੇ ਨਾਹਰੇ:ਕੋਲਕਾਤਾ : ਖੇਤੀ ਕਾਨੂੰਨਾਂ ਦੇ ਵਿਰੋਧ 'ਚ ਪੱਛਮੀ ਬੰਗਾਲ 'ਚ ਭਾਜਪਾ ਆਗੂਆਂ ਦਾ ਜ਼ਬਰਦਸਤ ਵਿਰੋਧ ਸ਼ੁਰੂ ਹੋ ਗਿਆ ਹੈ।ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਦੇ ਪੱਛਮੀ ਬੰਗਾਲ ਦੌਰੇ ਦਾ ਅੱਜ ਦੂਜਾ ਦਿਨ ਹੈ। ਇਸ ਦੌਰਾਨ ਪੱਛਮੀ ਬੰਗਾਲ 'ਚ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਦੇ ਕਾਫ਼ਿਲੇ 'ਤੇ ਕੁੱਝ ਲੋਕਾਂ ਨੇਹਮਲਾ ਕਰ ਦਿੱਤਾ ਅਤੇ ਕਾਫ਼ਿਲੇ 'ਤੇ ਪੱਥਰਬਾਜ਼ੀ ਕੀਤੀ ਗਈ ਹੈ ,ਜਿਸ 'ਚ ਉਹ ਵਾਲ -ਵਾਲ ਬਚ ਗਏ ਹਨ। [caption id="attachment_456721" align="aligncenter" width="301"]BJP President JP Nadda, Kailash Vijayvargiya’s convoys attacked in Bengal, stones hurled at car ਬੰਗਾਲ 'ਚਜੇ.ਪੀ. ਨੱਢਾ ਦੇ ਕਾਫ਼ਿਲੇ 'ਤੇ ਹੋਈ ਪੱਥਰਬਾਜ਼ੀ, 'Go Back' ਦੇ ਲੱਗੇ ਨਾਹਰੇ[/caption] ਦਰਅਸਲ 'ਚ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਦੇ ਪੱਛਮੀ ਬੰਗਾਲ ਦੌਰੇ ਦਾ ਅੱਜ ਦੂਜਾ ਦਿਨ ਹੈ। ਜੇ.ਪੀ. ਨੱਢਾ ਜਦੋਂ ਡਾਇਮੰਡ ਹਾਰਬਰ ਤੋਂ ਗੁਜ਼ਰ ਰਹੇ ਸਨ ਤਾਂ ਉਨਾਂ ਦੇ ਕਾਫ਼ਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਨਾਲ ਹੀ ਉਨਾਂ ਦੇ ਕਾਫ਼ਲੇ 'ਤੇ ਪੱਥਰਬਾਜ਼ੀ ਕੀਤੀ ਗਈ । ਇਸ ਦੌਰਾਨ ਨੱਢਾ ਦੇ ਕਾਫ਼ਲੇ 'ਚ ਸ਼ਾਮਿਲ ਭਾਜਪਾ ਦੇ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਯ ਦੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਹੈ। [caption id="attachment_456720" align="aligncenter" width="300"]BJP President JP Nadda, Kailash Vijayvargiya’s convoys attacked in Bengal, stones hurled at car ਬੰਗਾਲ 'ਚਜੇ.ਪੀ. ਨੱਢਾ ਦੇ ਕਾਫ਼ਿਲੇ 'ਤੇ ਹੋਈ ਪੱਥਰਬਾਜ਼ੀ, 'Go Back' ਦੇ ਲੱਗੇ ਨਾਹਰੇ[/caption] ਭਾਜਪਾ ਦਾ ਦੋਸ਼ ਹੈ ਕਿ ਇਹ ਹਮਲਾ ਸਥਾਨਕ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਕੀਤਾ ਗਿਆ ਹੈ। ਇਸ ਹਮਲੇ ਤੋਂ ਬਾਅਦ ਕੈਲਾਸ਼ ਵਿਜੈਵਰਗੀਯ ਨੇ ਕਿਹਾ ਕਿ ਮੈਂ ਇਸ ਹਮਲੇ ਵਿਚ ਜ਼ਖਮੀ ਹੋ ਗਿਆ ਹਾਂ। ਪਾਰਟੀ ਪ੍ਰਧਾਨ ਦੀ ਕਾਰ ‘ਤੇ ਵੀ ਹਮਲਾ ਕੀਤਾ ਗਿਆ ਹੈ। ਅਸੀਂ ਇਸ ਦੀ ਸਖਤ ਨਿੰਦਾ ਕਰਦੇ ਹਾਂ। ਗੁੰਡਿਆਂ ਨੇ ਪੁਲਿਸ ਦੀ ਹਾਜ਼ਰੀ ਵਿਚ ਸਾਡੇ 'ਤੇ ਹਮਲਾ ਕਰ ਦਿੱਤਾ। ਇਹ ਮਹਿਸੂਸ ਹੋਇਆ ਜਿਵੇਂ ਅਸੀਂ ਆਪਣੇ ਦੇਸ਼ ਵਿਚ ਨਹੀਂ ਹਾਂ। [caption id="attachment_456719" align="aligncenter" width="300"]BJP President JP Nadda, Kailash Vijayvargiya’s convoys attacked in Bengal, stones hurled at car ਬੰਗਾਲ 'ਚਜੇ.ਪੀ. ਨੱਢਾ ਦੇ ਕਾਫ਼ਿਲੇ 'ਤੇ ਹੋਈ ਪੱਥਰਬਾਜ਼ੀ, 'Go Back' ਦੇ ਲੱਗੇ ਨਾਹਰੇ[/caption] ਦੱਸ ਦੇਈਏ ਕਿ ਇਕ ਦਿਨ ਪਹਿਲਾਂ ਵੀ ਤ੍ਰਿਣਮੂਲ ਕਾਂਗਰਸ ਦੇ ਲੋਕਾਂ ਨੇਕੋਲਕਾਤਾ ਦੇ ਹੇਸਟਿੰਗਜ਼ ਖੇਤਰ ਵਿਚ ਭਾਰਤੀ ਜਨਤਾ ਪਾਰਟੀ ਦੇ ਨਵੇਂ ਬਣੇ ਦਫ਼ਤਰ ਦਾ ਉਦਘਾਟਨ ਕਰਨ ਪਹੁੰਚੇ ਜੇਪੀ ਨੱਡਾ ਨੂੰ ਕਾਲੇ ਝੰਡੇ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ। ਸੂਬਾ ਪ੍ਰਧਾਨ ਦਿਲੀਪ ਘੋਸ਼ ਨੇ ਇਸ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਪੱਤਰ ਲਿਖਿਆ ਹੈ। ਇਸ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਇਸ ਮਾਮਲੇ ਵਿਚ ਰਾਜ ਸਰਕਾਰ ਤੋਂ ਰਿਪੋਰਟ ਤਲਬ ਕੀਤੀ ਹੈ। -PTCNews


Top News view more...

Latest News view more...