Thu, Apr 25, 2024
Whatsapp

ਭਾਜਪਾ ਦੀ ਪੰਜਾਬ ਇਕਾਈ ਵੱਲੋਂ ਵਾਜਪਾਈ ਦੇ ਦੇਹਾਂਤ 'ਤੇ 7 ਦਿਨ ਤੱਕ ਕੰਮਕਾਜ ਰੱਦ

Written by  Shanker Badra -- August 17th 2018 08:49 AM -- Updated: August 17th 2018 08:50 AM
ਭਾਜਪਾ ਦੀ ਪੰਜਾਬ ਇਕਾਈ ਵੱਲੋਂ ਵਾਜਪਾਈ ਦੇ ਦੇਹਾਂਤ 'ਤੇ 7 ਦਿਨ ਤੱਕ ਕੰਮਕਾਜ ਰੱਦ

ਭਾਜਪਾ ਦੀ ਪੰਜਾਬ ਇਕਾਈ ਵੱਲੋਂ ਵਾਜਪਾਈ ਦੇ ਦੇਹਾਂਤ 'ਤੇ 7 ਦਿਨ ਤੱਕ ਕੰਮਕਾਜ ਰੱਦ

ਭਾਜਪਾ ਦੀ ਪੰਜਾਬ ਇਕਾਈ ਵੱਲੋਂ ਵਾਜਪਾਈ ਦੇ ਦੇਹਾਂਤ 'ਤੇ 7 ਦਿਨ ਤੱਕ ਕੰਮਕਾਜ ਰੱਦ:ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਕੱਲ ਸ਼ਾਮ 5.05 ਵਜੇ ਦਿੱਲੀ 'ਚ ਸਥਿਤ ਏਮਜ਼ 'ਚ ਹੋਇਆ ਦੇਹਾਂਤ ਹੋ ਗਿਆ ਸੀ।ਜਿਸ ਦੇ ਸੋਗ ਵਜੋਂ ਭਾਜਪਾ ਦੀ ਪੰਜਾਬ ਇਕਾਈ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਇਸ ਮੌਕੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਦੀ ਅਗਵਾਈ 'ਚ ਸ਼ੋਕ ਮਤੇ ਦੇ ਨਾਲ ਆਉਂਦੇ 7 ਦਿਨਾਂ ਤੱਕ ਭਾਜਪਾ ਜ਼ਿਲ੍ਹਾ ਦਫਤਰਾਂ 'ਚ ਸ਼ਰਧਾਂਜਲੀ ਸਮਾਰੋਹ ਕਰਵਾਉਣ ਦਾ ਐਲਾਨ ਕੀਤਾ ਹੈ। ਭਾਜਪਾ ਦੀ ਪੰਜਾਬ ਇਕਾਈ ਦੇ ਮਹਾ ਸਕੱਤਰ ਰਾਕੇਸ਼ ਰਾਠੌਰ ਨੇ ਦੱਸਿਆ ਕਿ ਆਗਾਮੀ 7 ਦਿਨਾਂ ਦੇ ਸਾਰੇ ਪਹਿਲਾਂ ਤੋਂ ਨਿਰਧਾਰਿਤ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ।ਪਾਰਟੀ ਦਫਤਰਾਂ 'ਚ ਝੰਡੇ ਵੀ ਅੱਧੇ ਝੁਕੇ ਰਹਿਣਗੇ।ਸ਼ਵੇਤ ਮਲਿਕ ਤੇ ਰਾਠੌਰ ਨੇ ਅਟਲ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ 93 ਸਾਲਾ ਅਟਲ ਜੀ ਦੇ ਦੇਹਾਂਤ ਨਾਲ ਦੇਸ਼ ਦੀ ਰਾਜਨੀਤੀ ਦੇ ਇਕ ਸੁਨਹਿਰੇ ਯੁਗ ਦਾ ਅੰਤ ਹੋ ਗਿਆ। ਦੱਸ ਦੇਈਏ ਕਿ ਅਟਲ ਬਿਹਾਰੀ ਵਾਜਪਾਈ ਪਿਛਲੇ ਨੋ ਹਫ਼ਤਿਆਂ ਤੋਂ ਏਮਜ਼ 'ਚ ਦਾਖਲ ਸਨ। -PTCNews


Top News view more...

Latest News view more...