ਕਰਨਾਟਕ ਵਿਧਾਨ ਸਭਾ ਚੋਣਾਂ ‘ਚ ਬੀਜੇਪੀ ਦੀ ਹੂੰਝਾ ਫੇਰ ਜਿੱਤ, ਬਸ ਐਲਾਨ ਹੋਣਾ ਬਾਕੀ

bjp wins karnataka elections

ਕਰਨਾਟਕ ਵਿਧਾਨ ਸਭਾ ਚੋਣਾਂ ‘ਚ ਬੀਜੇਪੀ ਦੀ ਹੂੰਝਾ ਫੇਰ ਜਿੱਤ

ਕਰਨਾਟਕ ਵਿਧਾਨ ਸਭਾ ਚੋਣਾਂ ਲਈ ਵੋਟਰਾਂ ਵੱਲੋਂ ਨੇਤਾਵਾਂ ਦੀ ਕੀਤੀ ਗਈ ਕਿਸਮਤ ਦੇ ਫੈਸਲੇ ਦੇ ਹੋ ਰਹੇ ਇੰਤਜ਼ਾਰ ਨੂੰ ਵਿਰਾਮ ਵਿਰਾਮ ਚਿੰਨ੍ਹ ਲੱਗਣ ਵਾਲਾ ਹੈ ਅਤੇ  ਵੋਟਾਂ ਦੀ ਗਿਣਤੀ ਖਤਮ ਹੋਣ ਦੇ ਕਰੀਬ ਹੈ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਬੀਜੇਪੀ ਦੀ ਇਸ ਜਿੱਤ ਤੇ ਉਹਨਾਂ ਨੂੰ ਵਧਾਈ ਦਿੰਦਿਆਂ ਟਵੀਟ ਕੀਤਾ ਹੈ।

ਚੋਣਾਂ ਦੇ ਨਤੀਜੇ ਆ ਚੁੱਕੇ ਹਨ ਅਤੇ ਭਾਰਤੀ ਜਨਤਾ ਪਾਰਟੀ 111 ਸੀਟਾਂ ਲੈ ਕੇ ਹੂੰਝਾ ਫੇਰ ਜਿੱਤ ਪ੍ਰਾਪਤ ਕਰਨ ਦੇ ਕਰੀਬਹੈ। ਕਾਂਗਰਸ 71 ਅਤੇ ਕਰਨਾਟਕ ਦੀਆਂ ਚੋਣਾਂ 2018 ਵਿਚ ਜੇਡੀਐੱਸ 38 ‘ਤੇ ਕਾਬਜ ਹੋਏ ਹਨ।
bjp wins karnataka elections ਕਰਨਾਟਕ ਦੇ 224 ਵਿਧਾਨ ਸਭਾ ਹਲਕਿਆਂ ਦੇ 222 ਵਿਧਾਨ ਸਭਾ ਲਈ 12 ਮਈ ਨੂੰ ਚੋਣਾਂ ਹੋਈਆਂ ਸਨ।

ਚੋਣਾਂ ਵਿਚ ਲਗਪਗ 200 ਮਹਿਲਾਵਾਂ ਸਮੇਤ 2600 ਤੋਂ ਵੱਧ ਉਮੀਦਵਾਰ ਸੱਤਾਧਾਰੀ ਕਾਂਗਰਸ ਅਤੇ ਵਿਰੋਧੀ ਧਿਰ ਭਾਜਪਾ ਵਿਚਕਾਰ ਸਿੱਧੀ ਲੜਾਈ ਦੇ ਰੂਪ ਵਿਚ ਸਾਹਮਣੇ ਆਏ ਸਨ।

ਦੱਸ ਦੇਈਏ ਕਿ ਚੋਣ ਸਰਵੇਖਣਾਂ ਮੁਤਾਬਕ ਸੂਬੇ ‘ਚ ਤ੍ਰਿਸ਼ੰਕੂ ਵਿਧਾਨਸਭਾ ਦਾ ਭਵਿੱਖਫਲ ਦੱਸਿਆ ਗਿਆ ਹੈ। ਇਸ ਦੌਰਾਨ ਪੋਲਿੰਗ ਸੈਂਟਰ ‘ਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।

—PTC News