Advertisment

ਸੈਮ ਪਿਤਰੋਦਾ ਦੇ ਵਿਵਾਦਿਤ ਬਿਆਨ ਕਰਕੇ 1984 ਸਿੱਖ ਕਤਲੇਆਮ ਦੇ ਪੀੜਤਾਂ 'ਚ ਭਾਰੀ ਗੁੱਸਾ ,ਰਾਹੁਲ ਗਾਂਧੀ ਦੇ ਘਰ ਅੱਗੇ ਕੀਤਾ ਪ੍ਰਦਰਸ਼ਨ

author-image
Shanker Badra
Updated On
New Update
ਸੈਮ ਪਿਤਰੋਦਾ ਦੇ ਵਿਵਾਦਿਤ ਬਿਆਨ ਕਰਕੇ 1984 ਸਿੱਖ ਕਤਲੇਆਮ ਦੇ ਪੀੜਤਾਂ 'ਚ ਭਾਰੀ ਗੁੱਸਾ ,ਰਾਹੁਲ ਗਾਂਧੀ ਦੇ ਘਰ ਅੱਗੇ ਕੀਤਾ ਪ੍ਰਦਰਸ਼ਨ
Advertisment
ਸੈਮ ਪਿਤਰੋਦਾ ਦੇ ਵਿਵਾਦਿਤ ਬਿਆਨ ਕਰਕੇ 1984 ਸਿੱਖ ਕਤਲੇਆਮ ਦੇ ਪੀੜਤਾਂ 'ਚ ਭਾਰੀ ਗੁੱਸਾ ,ਰਾਹੁਲ ਗਾਂਧੀ ਦੇ ਘਰ ਅੱਗੇ ਕੀਤਾ ਪ੍ਰਦਰਸ਼ਨ:ਨਵੀਂ ਦਿੱਲੀ : ਕਾਂਗਰਸ ਦੇ ਇੱਕ ਪ੍ਰਮੁੱਖ ਨੇਤਾ ਸੈਮ ਪਿਤਰੋਦਾ ਵੱਲੋਂ 1984 ਦੇ ਸਿੱਖ ਕਤਲੇਆਮ ਬਾਰੇ ਦਿੱਤੇ ਵਿਵਾਦਿਤ ਬਿਆਨ ਤੋਂ ਕਤਲੇਆਮ ਦੇ ਪੀੜਤਾਂ 'ਚ ਭਾਰੀ ਗੁੱਸਾ ਹੈ।ਅੱਜ ਇੱਥੇ 24 ਅਕਬਰ ਰੋਡ ਵਿਖੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਘਰ ਦੇ ਸਾਹਮਣੇ ਵੱਡੀ ਗਿਣਤੀ 'ਚ ਪਹੁੰਚ ਕੇ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੇ ਰੋਸ਼ ਮੁਜ਼ਾਹਰਾ ਕੀਤਾ। BJP workers protest Rahul house over Pitroda comments on 1984 riots

ਸੈਮ ਪਿਤਰੋਦਾ ਦੇ ਵਿਵਾਦਿਤ ਬਿਆਨ ਕਰਕੇ 1984 ਸਿੱਖ ਕਤਲੇਆਮ ਦੇ ਪੀੜਤਾਂ 'ਚ ਭਾਰੀ ਗੁੱਸਾ ,ਰਾਹੁਲ ਗਾਂਧੀ ਦੇ ਘਰ ਅੱਗੇ ਕੀਤਾ ਪ੍ਰਦਰਸ਼ਨ ਰਾਹੁਲ ਗਾਂਧੀ ਦੇ ਨੇੜਲੇ ਅਤੇ ਪ੍ਰਮੁੱਖ ਆਗੂ ਸੈਮ ਪਿਤੋਰਦਾ ਦੇ ਬਿਆਨ 'ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਇਸ ਬਿਆਨ ਨਾਲਸਪਸ਼ਟ ਹੋ ਜਾਂਦਾ ਹੈ ਕਿ 34 ਸਾਲ ਪਹਿਲਾਂ ਸਿੱਖਾਂ ਪ੍ਰਤੀ ਜੋ ਜ਼ਹਿਰ ਰਾਜੀਵ ਗਾਂਧੀ ਦੇ ਮਨ ਵਿੱਚ ਸੀ ਉਹੀ ਜ਼ਹਿਰ ਉਸਦੇ ਪੁੱਤਰ ਰਾਹੁਲ ਗਾਂਧੀ ਦੇ ਮਨ ਵਿੱਚ ਹੈ।
Advertisment
 BJP workers protest Rahul house over Pitroda comments on 1984 riots ਸੈਮ ਪਿਤਰੋਦਾ ਦੇ ਵਿਵਾਦਿਤ ਬਿਆਨ ਕਰਕੇ 1984 ਸਿੱਖ ਕਤਲੇਆਮ ਦੇ ਪੀੜਤਾਂ 'ਚ ਭਾਰੀ ਗੁੱਸਾ ,ਰਾਹੁਲ ਗਾਂਧੀ ਦੇ ਘਰ ਅੱਗੇ ਕੀਤਾ ਪ੍ਰਦਰਸ਼ਨ ਸਿਰਸਾ ਨੇ ਕਿਹਾ ਕਿ ਸਿੱਖਾਂ ਪ੍ਰਤੀ ਕਾਂਗਰਸ ਦੀ ਮਾਨਸਿਕਤਾ ਬਿਲਕੁਲ ਨਹੀਂ ਬਦਲੀ।ਦਿੱਲੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਹੁਣ ਅਸੀਂ ਬਸ ਉਮੀਦ ਹੀ ਕਰ ਰਹੇ ਸੀ ਕਿ ਕਾਂਗਰਸ ਪਾਰਟੀ 1984 ਦੇ ਸਿੱਖ ਕਤਲੇਆਮਲਈ ਸਿੱਖਾਂ ਤੋਂ ਮੁਆਫੀ ਮੰਗੇਗੀ ਤਾਂ ਉਸ ਮੌਕੇ ਰਾਹੁਲ ਗਾਂਧੀ ਦੇ ਨਜ਼ਦੀਕੀ ਨੇਤਾ ਵੱਲੋਂ ਸਿੱਖਾਂ ਦੇ ਜ਼ਖਮਾਂ 'ਤੇ ਨਮਕ ਲਗਾਉਂਦਾ ਬਿਆਨ ਦੇਣ ਨਾਲ ਸਪੱਸ਼ਟ ਹੋ ਗਿਆ ਹੈ ਕਿ ਰਾਹੁਲ ਵੀ ਆਪਣੇ ਪਿਤਾ ਦੇ ਨਕਸ਼ੇ ਕਦਮਾਂ ਤੇ ਚੱਲ ਰਿਹਾ ਹੈ।ਸਿੱਖ ਆਗੂ ਨੇ ਕਿਹਾ ਕਿ 1984 'ਚ ਵੀ ਜਦੋਂ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਸੀ ਤਾਂ ਉਸਨੂੰ ਸਿੱਖਾਂ ਦੇ ਕਤਲੇਆਮ ਲਈ ਮੁਆਫੀ ਮੰਗਣੀ ਚਾਹੀਦੀ ਸੀ ਪਰ ਉਸਨੇ ਬਿਆਨ ਦਿੱਤਾ ਸੀ ਕਿ '' ਜਬ ਕੋਈ ਬੜਾ ਪੇੜ ਗਿਰਤਾ ਹੈ ਤੋਂਧਰਤੀ ਹਿਲਤੀ ਹੈ।ਹੁਣ ਉਸੇ ਤਰ੍ਹਾਂ ਦੇ ਬਿਆਨ ਰਾਹੁਲ ਦੇ ਸਾਥੀ ਨੇਤਾ ਸੈਮ ਪਿਤਰੋਦਾ ਵੱਲੋਂ ਦਿੱਤੇ ਜਾ ਰਹੇ ਹਨ। ਕਿ ''1984 ਮੇਂ ਜੋ ਹੂਆ ਸੋ ਹੁਆ'' ਉਹਨਾਂ ਕਿਹਾ ਕਿ ਅਸੀਂ ਪਿਤਰੋਦਾ ਦੇ ਬਿਆਨ ਦੀ ਸਖ਼ਤ ਸ਼ਬਦਾਂ 'ਚਨਿੰਦਾ ਕਰਦੇ ਹਾਂ। BJP workers protest Rahul house over Pitroda comments on 1984 riots

ਸੈਮ ਪਿਤਰੋਦਾ ਦੇ ਵਿਵਾਦਿਤ ਬਿਆਨ ਕਰਕੇ 1984 ਸਿੱਖ ਕਤਲੇਆਮ ਦੇ ਪੀੜਤਾਂ 'ਚ ਭਾਰੀ ਗੁੱਸਾ ,ਰਾਹੁਲ ਗਾਂਧੀ ਦੇ ਘਰ ਅੱਗੇ ਕੀਤਾ ਪ੍ਰਦਰਸ਼ਨ ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮਾਨਸਾ :ਆਰਥਿਕ ਤੰਗੀ ਤੋਂ ਪ੍ਰੇਸ਼ਾਨ ਕਿਸਾਨ ਨੇ ਫਾਹਾ ਲੈ ਕੇ ਜੀਵਨ ਲੀਲ੍ਹਾ ਕੀਤੀ ਸਮਾਪਤ ਸੈਮ ਪਿਤਰੋਦਾ ਦੇ ਬਿਆਨ ਮਗਰੋਂ ਗੁੱਸੇ 'ਚ ਆਏ ਪੀੜਤਾਂ ਨੇ ਰਾਹੁਲ ਗਾਂਧੀ ਦੇ ਘਰ ਅੱਗੇ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਕਾਂਗਰਸ ਪਾਰਟੀ ਪਿਤਰੋਦਾ ਨੂੰ ਬਰਖਾਸਤ ਕਰੇ।ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਕਮੇਟੀ ਅਕਾਲੀ ਦਲ ਦੇ ਵਰਕਰ ਰੋਸ਼ ਮੁਜ਼ਾਹਰੇ 'ਚ ਸ਼ਾਮਲ ਹੋਏ।ਇਸ ਮੌਕੇ ਆਤਮਾ ਸਿੰਘ ਲੁਬਾਣਾ, ਪਰਮਜੀਤ ਸਿੰਘ ਚੰਡੋਕ, ਪਰਮਜੀਤ ਸਿੰਘ ਰਾਣਾ, ਚਮਨ ਸਿੰਘ, ਸਤਿੰਦਰਸਿੰਘ ਸਾਹਨੀ ਤੇ ਭੁਪਿੰਦਰ ਸਿੰਘ ਭੁੱਲਰ, ਅਮਰਜੀਤ ਸਿੰਘ ਪਿੰਕੀ ਆਦਿ ਵੀ ਮੁਜ਼ਾਹਰੇ 'ਚ ਸ਼ਾਮਲ ਹੋਏ। -PTCNews-
latest-news india-latest-news news-in-punjabi news-in-punjab rahulgandhi sampitroda bjpworkersprotest 1984riots
Advertisment

Stay updated with the latest news headlines.

Follow us:
Advertisment