ਮੁੱਖ ਖਬਰਾਂ

ਤੀਰਥ ਸਿੰਘ ਰਾਵਤ ਹੋਣਗੇ ਉਤਰਾਖੰਡ ਦੇ ਨਵੇਂ ਮੁੱਖ ਮੰਤਰੀ ,ਬੀਜੇਪੀ ਵਿਧਾਇਕ ਦਲ ਦੀ ਮੀਟਿੰਗ 'ਚ ਲੱਗੀ ਮੋਹਰ 

By Shanker Badra -- March 10, 2021 2:22 pm

ਪੜ੍ਹੋ ਹੋਰ ਖ਼ਬਰਾਂ : ਬਿਕਰਮ ਸਿੰਘ ਮਜੀਠੀਆ ਨੇ ਆਂਗਣਵਾੜੀ ਮੁਲਾਜ਼ਮਾਂ ਨਾਲ ਕੀਤੀ ਬਦਸਲੂਕੀ ਦਾ ਮੁੱਦਾ ਵਿਧਾਨ ਸਭਾ 'ਚ ਚੁੱਕਿਆ  

ਦੇਹਰਾਦੂਨ : ਤ੍ਰਿਵੇਂਦਰ ਸਿੰਘ ਰਾਵਤ ਦੇ ਅਸਤੀਫ਼ੇ ਮਗਰੋਂ ਉੱਤਰਾਖੰਡ ਦੀ ਸਿਆਸਤ ਗਰਮਾ ਗਈ ਹੈ। ਉੱਤਰਾਖੰਡ ਦੇ ਨਵੇਂ ਮੁੱਖ ਮੰਤਰੀ ਹੁਣ ਤੀਰਥ ਸਿੰਘ ਰਾਵਤ ਹੋਣਗੇ। ਦੇਹਰਾਦੂਨ ਵਿੱਚ ਬੀਜੇਪੀ ਵਿਧਾਇਕ ਦਲ ਦੀ ਮੀਟਿੰਗ ਦੌਰਾਨ ਤੀਰਥ ਸਿੰਘ ਰਾਵਤ ਦੇ ਨਾਂ ਉੱਪਰ ਮੋਹਰ ਲੱਗੀ ਹੈ। ਤੀਰਥ ਸਿੰਘ ਰਾਵਤ ਪੌੜੀ ਤੋਂ ਸੰਸਦ ਮੈਂਬਰ ਹਨ।

BJP's Tirath Singh Rawat to be new Uttarakhand chief minister ਤੀਰਥ ਸਿੰਘ ਰਾਵਤ ਹੋਣਗੇ ਉਤਰਾਖੰਡ ਦੇ ਨਵੇਂ ਮੁੱਖ ਮੰਤਰੀ ,ਬੀਜੇਪੀ ਵਿਧਾਇਕ ਦਲ ਦੀ ਮੀਟਿੰਗ 'ਚ ਲੱਗੀ ਮੋਹਰ

ਅੱਜ ਦੇਹਰਾਦੂਨ ਵਿਚ ਭਾਜਪਾ ਪਾਰਟੀ ਦੀ ਵਿਧਾਇਕ ਦਲ ਦੀ ਬੈਠਕ ਹੋਈ। ਇਸ 'ਚ ਤੀਰਥ ਸਿੰਘ ਰਾਵਤ ਨੂੰ ਨੇਤਾ ਚੁਣਿਆ ਗਿਆ। ਤੀਰਥ ਅੱਜ ਸ਼ਾਮ 4 ਵਜੇ ਦੇ ਕਰੀਬ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਓਧਰ ਤੀਰਥ ਸਿੰਘ ਨੇ ਨਵੀਂ ਜ਼ਿੰਮੇਵਾਰੀ ਦੇਣ ਲਈ ਕੇਂਦਰੀ ਲੀਡਰਸ਼ਿਪ ਦਾ ਧੰਨਵਾਦ ਜ਼ਾਹਰ ਕੀਤਾ ਹੈ।

BJP's Tirath Singh Rawat to be new Uttarakhand chief minister ਤੀਰਥ ਸਿੰਘ ਰਾਵਤ ਹੋਣਗੇ ਉਤਰਾਖੰਡ ਦੇ ਨਵੇਂ ਮੁੱਖ ਮੰਤਰੀ ,ਬੀਜੇਪੀ ਵਿਧਾਇਕ ਦਲ ਦੀ ਮੀਟਿੰਗ 'ਚ ਲੱਗੀ ਮੋਹਰ

ਉਨ੍ਹਾਂ ਨੇ ਕਿਹਾ ਕਿ ਮੈਂ ਕਦੇ ਸੋਚਿਆ ਨਹੀਂ ਸੀ ਕਿ ਇੰਨੀ ਵੱਡੀ ਜ਼ਿੰਮੇਵਾਰੀ ਮਿਲੇਗੀ। ਜ਼ਿਕਰਯੋਗ ਹੈ ਕਿ ਪਾਰਟੀ ਦੇ ਵਿਧਾਇਕਾਂ ਵਲੋਂ ਪ੍ਰਗਟਾਈ ਗਈ ਨਾਰਾਜ਼ਗੀ ਤੋਂ ਬਾਅਦ ਬੀਤੇ ਦਿਨ ਤ੍ਰਿਵੇਂਦਰ ਸਿੰਘ ਰਾਵਤ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

BJP's Tirath Singh Rawat to be new Uttarakhand chief minister ਤੀਰਥ ਸਿੰਘ ਰਾਵਤ ਹੋਣਗੇ ਉਤਰਾਖੰਡ ਦੇ ਨਵੇਂ ਮੁੱਖ ਮੰਤਰੀ ,ਬੀਜੇਪੀ ਵਿਧਾਇਕ ਦਲ ਦੀ ਮੀਟਿੰਗ 'ਚ ਲੱਗੀ ਮੋਹਰ

ਤੀਰਥ ਸਿੰਘ ਰਾਵਤ1983 ਤੋਂ 1988 ਤਕ ਕੌਮੀ ਸਵੈਂ ਸੇਵਕ ਸੰਘ ਦੇ ਪ੍ਰਚਾਰਕ ਰਹੇ ਹਨ। ਉਸ ਤੋਂ ਬਾਅਦ ਅਭਾਵਿਪ ਦੇ ਸੰਗਠਨ ਮੰਤਰੀ ਤੇ ਕੌਮੀ ਮੰਤਰੀ, ਗੜ੍ਹਵਾਲ ਯੂਨੀਵਰਸਿਟੀ ਦੇ ਵਿਦਿਆਰਥੀ ਸੰਘ ਦੇ ਪ੍ਰਧਾਨ ਤੇ ਵਿਦਿਆਰਥੀ ਸੰਘ ਮੋਰਚਾ (ਉੱਤਰ ਪ੍ਰਦੇਸ਼) 'ਚ ਪ੍ਰਦੇਸ਼ ਮੀਤ ਪ੍ਰਧਾਨ ਰਹੇ। ਭਾਜਯੂਮੋ (ਉੱਤਰ ਪ੍ਰਦੇਸ਼) ਦੇ ਪ੍ਰਦੇਸ਼ ਮੀਤ ਪ੍ਰਧਾਨ ਤੇ ਕੌਮੀ ਕਾਰਜਕਾਰਨੀ ਦੇ ਮੈਂਬਰ ਰਹੇ। ਉੱਤਰਾਖੰਡ ਭਾਜਪਾ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।

BJP's Tirath Singh Rawat to be new Uttarakhand chief minister ਤੀਰਥ ਸਿੰਘ ਰਾਵਤ ਹੋਣਗੇ ਉਤਰਾਖੰਡ ਦੇ ਨਵੇਂ ਮੁੱਖ ਮੰਤਰੀ ,ਬੀਜੇਪੀ ਵਿਧਾਇਕ ਦਲ ਦੀ ਮੀਟਿੰਗ 'ਚ ਲੱਗੀ ਮੋਹਰ

ਤੀਰਥ ਸਿੰਘ ਰਾਵਤ 1997 'ਚ ਪਹਿਲੀ ਵਾਰ ਉੱਤਰ ਪ੍ਰਦੇਸ਼ ਵਿਧਾਨ ਪ੍ਰੀਸ਼ਦ ਦੇ ਮੈਂਬਰ ਚੁਣੇ ਗਏ ਸਨ। 2000 'ਚ ਉੱਤਰਾਖੰਡ ਦੇ ਸਿੱਖਿਆ ਮੰਤਰੀ ਬਣੇ ਸਨ। 2012 ਤੋਂ 2017 ਤੱਕ ਵਿਧਾਇਕ ਰਹਿ ਚੁੱਕੇ ਹਨ।2013 'ਚ ਉੱਤਰਾਖੰਡ ਕੁਦਰਤੀ ਆਫ਼ਤ ਪ੍ਰਬੰਧਨ ਸਲਾਹਕਾਰ ਕਮੇਟੀ ਦੇ ਚੇਅਰਮੈਨ ਰਹੇ। ਸਾਲ 2013 'ਚ ਹੀ ਭਾਜਪਾ ਪ੍ਰਦੇਸ਼ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ।
-PTCNews

  • Share