ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਬਲੈਕ ਫੰਗਸ ਦੇ ਕੇਸਾਂ ਨੂੰ ਦੇਖਦਿਆਂ ਇਸ ਬਿਮਾਰੀ ਐਲਾਨਿਆ ਮਹਾਂਮਾਰੀ

By Shanker Badra - May 25, 2021 10:05 am

ਸ੍ਰੀਨਗਰ : ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਵੀ ਸੋਮਵਾਰ ਨੂੰ ਬਲੈਕ ਫੰਗਸ (ਮਿਊਕਰਮਾਇਕੌਸਿਸ) ਨੂੰ ਸੂਬੇ ਵਿੱਚ ਮਹਾਂਮਾਰੀ ਐਲਾਨ ਦਿੱਤਾ ਹੈ। ਕੇਂਦਰ ਸ਼ਾਸਤ ਪ੍ਰਸੇਧ ਵਿੱਚ ਮਹਾਂਮਾਰੀ ਬਿਮਾਰੀ ਐਕਟ 1897 ਦੀ ਧਾਰਾ 2 ਤਹਿਤ ਇਸ ਨੂੰ ਸੂਚੀਬੱਧ ਕੀਤਾ ਹੈ। ਇਸ ਤੋਂ ਪਹਿਲਾਂ ਪੰਜਾਬ, ਹਰਿਆਣਾ, ਗੁਜਰਾਤ, ਯੂਪੀ ਸਮੇਤ ਲਗਪਗ 14 ਰਾਜਾਂ ਨੇ ਬਲੈਕ ਫੰਗਸ ਨੂੰ ਮਹਾਂਮਾਰੀ ਐਲਾਨਿਆ ਹੈ।

ਪੜ੍ਹੋ ਹੋਰ ਖ਼ਬਰਾਂ : ਦੀਪ ਸਿੱਧੂ ਖਿਲਾਫ਼ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਦੇ ਚੱਲਦਿਆਂ ਪੰਜਾਬ 'ਚ ਕੇਸ ਦਰਜ    

Black fungus declared epidemic in Jammu and Kashmir after Covid-19 ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਬਲੈਕ ਫੰਗਸ ਦੇ ਕੇਸਾਂ ਨੂੰ ਦੇਖਦਿਆਂ ਇਸ ਬਿਮਾਰੀ ਐਲਾਨਿਆ ਮਹਾਂਮਾਰੀ

'ਬਲੈਕ ਫ਼ੰਗਸ' ਦੇ ਸਭ ਤੋਂ ਜ਼ਿਆਦਾ ਮਾਮਲੇ ਗੁਜਰਾਤ 'ਚ ਹਨ; ਜਿੱਥੇ 2,281 ਵਿਅਕਤੀ ਇਸ ਰੋਗ ਦੀ ਲਪੇਟ ਵਿੱਚ ਆਏ ਹਨ। ਇਸ ਤੋਂ ਇਲਾਵਾ ਮਹਾਰਾਸ਼ਟਰ 'ਚ 2,000 ਮਾਮਲੇ, ਆਂਧਰਾ ਪ੍ਰਦੇਸ਼ 'ਚ 910, ਮੱਧ ਪ੍ਰਦੇਸ਼ 'ਚ 720, ਰਾਜਸਥਾਨ 'ਚ 700, ਕਰਨਾਟਕ 'ਚ 500, ਦਿੱਲੀ 'ਚ 197, ਉੱਤਰ ਪ੍ਰਦੇਸ਼ 'ਚ 124, ਤੇਲੰਗਾਨਾ 'ਚ 350, ਹਰਿਆਣਾ 'ਚ 250, ਪੱਛਮੀ ਬੰਗਾਲ 'ਚ 6 ਅਤੇ ਬਿਹਾਰ ਵਿੱਚ 56 ਮਾਮਲੇ ਸਾਹਮਣੇ ਆਏ ਹਨ।

Black fungus declared epidemic in Jammu and Kashmir after Covid-19 ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਬਲੈਕ ਫੰਗਸ ਦੇ ਕੇਸਾਂ ਨੂੰ ਦੇਖਦਿਆਂ ਇਸ ਬਿਮਾਰੀ ਐਲਾਨਿਆ ਮਹਾਂਮਾਰੀ

ਦੱਸਣਯੋਗ ਹੈ ਕਿ ਪਿਛਲੇ ਦਿਨੀਂ ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਨੂੰ ਬਲੈਕ ਫੰਗਸ ਨੂੰ ਮਹਾਂਮਾਰੀ ਘੋਸ਼ਿਤ ਕਰਨ ਲਈ ਕਿਹਾ ਸੀ। ਜਿਸ ਤੋਂ ਬਾਅਦ ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਕਰਨਾਟਕ, ਉੱਤਰ ਪ੍ਰਦੇਸ਼, ਗੁਜਰਾਤ, ਤਾਮਿਲਨਾਡੂ, ਰਾਜਸਥਾਨ, ਓੜੀਸ਼ਾ, ਬਿਹਾਰ, ਚੰਡੀਗੜ੍ਹ, ਉੱਤਰਾਖੰਡ, ਤੇਲੰਗਾਨਾ ਸਮੇਤ ਕੁੱਲ 14 ਸੂਬਿਆਂ ਵਿੱਚ ਬਲੈਕ ਫੰਗਸ ਨੂੰ ਮਹਾਂਮਾਰੀ ਐਲਾਨ ਦਿੱਤਾ ਗਿਆ ਹੈ।

Black fungus declared epidemic in Jammu and Kashmir after Covid-19 ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਬਲੈਕ ਫੰਗਸ ਦੇ ਕੇਸਾਂ ਨੂੰ ਦੇਖਦਿਆਂ ਇਸ ਬਿਮਾਰੀ ਐਲਾਨਿਆ ਮਹਾਂਮਾਰੀ

ਪੜ੍ਹੋ ਹੋਰ ਖ਼ਬਰਾਂ : ਦੇਸ਼ 'ਚ ਬਲੈਕ ਅਤੇ ਵਾਈਟ ਫੰਗਸ ਤੋਂ ਬਾਅਦ ਹੁਣ ਪੀਲੀ ਫੰਗਸ ਨੇ ਦਿੱਤੀ ਦਸਤਕ

ਦੱਸ ਦੇਈਏ ਕਿ ਜਿਹੜੇ ਸੂਬੇ ਕਿਸੇ ਬੀਮਾਰੀ ਨੂੰ ਮਹਾਮਾਰੀ ਐਲਾਨ ਦਿੰਦੇ ਹਨ, ਤਦ ਉਨ੍ਹਾਂ ਨੂੰ ਕੇਸ, ਇਲਾਜ, ਦਵਾਈ ਤੇ ਬੀਮਾਰੀ ਕਾਰਣ ਹੋਣ ਵਾਲੀਆਂ ਮੌਤਾਂ ਦਾ ਹਿਸਾਬ ਰੱਖਣਾ ਹੁੰਦਾ ਹੈ। ਨਾਲ ਹੀ ਸਾਰੇ ਮਾਮਲਿਆਂ ਦੀ ਰਿਪੋਰਟ 'ਚੀਫ਼ ਮੈਡੀਕਲ ਆਫ਼ੀਸਰ' (CMO) ਨੂੰ ਦੇਣੀ ਹੁੰਦੀ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਤੇ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ICMR) ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਹੁੰਦੀ ਹੈ।
-PTCNews

adv-img
adv-img