ਬਲੈਕ ਫੰਗਸ ਦਾ ਕਹਿਰ ਜਾਰੀ , ਸ੍ਰੀ ਮੁਕਤਸਰ ਸਾਹਿਬ 'ਚ ਬਲੈਕ ਫੰਗਸ ਨਾਲ ਇੱਕ ਹੋਰ ਮੌਤ  

By Shanker Badra - May 22, 2021 5:05 pm

ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਵਿਖੇ ਬਲੈਕ ਫੰਗਸ ਨਾਲ ਦੂਜੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਪਿੰਡ ਭਲਾਈਆਣਾ ਦਾ ਵਾਸੀ ਸੀ ਅਤੇ ਉਸਦੀ ਉਮਰ 65 ਸਾਲ ਤੋਂ ਜਿਆਦਾ ਸੀ। ਕਰੀਬ 25 ਦਿਨ ਪਹਿਲਾਂ ਉਕਤ ਬਜ਼ੁਰਗ ਅਤੇ ਉਨ੍ਹਾਂ ਦੀ ਪਤਨੀ ਨੂੰ ਕੋਰੋਨਾ ਹੋਇਆ ਸੀ।

Black fungus : Elderly death due to black fungus after Covid-19 in Sri Muktsar Sahib ਬਲੈਕ ਫੰਗਸ ਦਾ ਕਹਿਰ ਜਾਰੀ , ਸ੍ਰੀ ਮੁਕਤਸਰ ਸਾਹਿਬ 'ਚ ਬਲੈਕ ਫੰਗਸ ਨਾਲ ਇੱਕ ਹੋਰ ਮੌਤ

ਪੜ੍ਹੋ ਹੋਰ ਖ਼ਬਰਾਂ : ਸੰਯੁਕਤ ਕਿਸਾਨ ਮੋਰਚੇ ਵੱਲੋਂ PM ਮੋਦੀ ਨੂੰ ਚਿੱਠੀ ਲਿੱਖ ਕੇ ਕਿਸਾਨਾਂ ਨਾਲ ਮੁੜ ਗੱਲਬਾਤ ਕਰਨ ਦੀ ਅਪੀਲ   

ਜਾਣਕਾਰੀ ਮੁਤਾਬਕ ਮ੍ਰਿਤਕ ਦਾ ਲੁਧਿਆਣਾ ਵਿਖੇ ਇਲਾਜ ਚੱਲ ਰਿਹਾ ਸੀ। ਕੋਰੋਨਾ ਨੈਗੇਟਿਵ ਹੋਣ ਉਪਰੰਤ ਉਸ ਨੂੰ ਬਲੈਕ ਫੰਗਸ ਹੋ ਗਿਆ ਸੀ। ਲੁਧਿਆਣਾ ਵਿਖੇ ਉਸਦੀ ਸਥਿਤੀ ਗੰਭੀਰ ਹੋਣ ਕਾਰਨ ਉਸਨੂੰ ਇੱਕ ਦਿਨ ਪਹਿਲਾਂ ਹੀ ਪਿੰਡ ਭਲਾਈਆਣਾ ਵਾਪਸ ਲੈ ਆਏ ਸਨ ,ਜਿਥੇ ਉਸਦੀ ਅੱਜ ਮੌਤ ਹੋ ਗਈ।

Black fungus : Elderly death due to black fungus after Covid-19 in Sri Muktsar Sahib ਬਲੈਕ ਫੰਗਸ ਦਾ ਕਹਿਰ ਜਾਰੀ , ਸ੍ਰੀ ਮੁਕਤਸਰ ਸਾਹਿਬ 'ਚ ਬਲੈਕ ਫੰਗਸ ਨਾਲ ਇੱਕ ਹੋਰ ਮੌਤ

ਦੱਸਿਆ ਜਾਂਦਾ ਹੈ ਕਿ ਮ੍ਰਿਤਕ ਸ਼ੂਗਰ ਦੀ ਬਿਮਾਰੀ ਨਾਲ ਪੀੜਤ ਸੀ। ਕੋਰੋਨਾ ਦੌਰਾਨ ਮ੍ਰਿਤਕ ਨੂੰ ਐਂਟੀ ਬਾਇਓਟਿਕ ਅਤੇ ਸਟੀਰਾਈਡ ਦਿੱਤੀਆਂ ਗਈਆਂ ਸਨ। ਇਸ ਤੋਂ ਬਾਅਦ ਸਥਿਤੀ ਵਿਗੜਣ 'ਤੇ ਬਜ਼ੁਰਗ ਦੇ ਟੈਸਟ ਕੀਤੇ ਗਏ , ਜਿਸ ਵਿਚ ਇਹ ਗੱਲ ਸਾਫ ਹੋ ਗਈ ਸੀ ਕਿ ਉਸਦੀਆਂ ਅੱਖਾਂ ਦੀ ਰੋਸ਼ਨੀ ਜਾ ਚੁੱਕੀ ਸੀ ਅਤੇ ਉਸਦੀਆਂ ਅੱਖਾਂ ਕੱਢਣੀਆਂ ਪੈਣੀਆਂ ਹਨ।

Black fungus : Elderly death due to black fungus after Covid-19 in Sri Muktsar Sahib ਬਲੈਕ ਫੰਗਸ ਦਾ ਕਹਿਰ ਜਾਰੀ , ਸ੍ਰੀ ਮੁਕਤਸਰ ਸਾਹਿਬ 'ਚ ਬਲੈਕ ਫੰਗਸ ਨਾਲ ਇੱਕ ਹੋਰ ਮੌਤ

ਪੜ੍ਹੋ ਹੋਰ ਖ਼ਬਰਾਂ : ਕੰਗਨਾ ਰਣੌਤ ਦੇ ਪਰਸਨਲ ਬਾਡੀਗਾਰਡ ਕੁਮਾਰ ਹੇਗੜੇ ਖਿਲਾਫ਼ ਬਲਾਤਕਾਰ ਦਾ ਕੇਸ ਦਰਜ , ਪੜ੍ਹੋ ਪੂਰੀ ਖ਼ਬਰ

ਜ਼ਿਕਰਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਵਿਚ ਬਲੈਕ ਫੰਗਸ ਕਾਰਣ ਹੋਈ ਮੌਤ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾ ਗਿੱਦੜਬਾਹਾ ਵਾਸੀ ਦੀ ਬਠਿੰਡਾ ਵਿਖੇ ਬਲੈਕ ਫੰਗਸ ਨਾਲ ਇਲਾਜ ਦੌਰਾਨ ਹੋਈ ਮੌਤ ਹੋ ਗਈ ਸੀ। ਸਿਵਲ ਸਰਜਨ ਡਾ. ਰੰਜੂ ਸਿੰਗਲਾ ਨੇ ਦੱਸਿਆ ਕਿ ਇਕ ਵਿਅਕਤੀ ਦੀ ਕੱਲ੍ਹ ਬਠਿੰਡਾ ਵਿਖੇ ਅਤੇ ਇਕ ਦੀ ਅੱਜ ਪਿੰਡ ਭਲਾਈਆਣਾ ਵਿਖੇ ਮੌਤ ਹੋਈ ਹੈ।
-PTCNews

adv-img
adv-img