Wed, Apr 24, 2024
Whatsapp

ਬਲੈਕ ਪੈਂਥਰ ਸਟਾਰ ਚੈਡਵਿਕ ਬੋਸਮੈਨ ਦੀ ਕੈਂਸਰ ਨਾਲ ਹੋਈ ਮੌਤ ,ਪ੍ਰਸ਼ੰਸਕਾਂ ਨੂੰ ਲੱਗਾ ਵੱਡਾ ਝਟਕਾ

Written by  Shanker Badra -- August 29th 2020 01:04 PM
ਬਲੈਕ ਪੈਂਥਰ ਸਟਾਰ ਚੈਡਵਿਕ ਬੋਸਮੈਨ ਦੀ ਕੈਂਸਰ ਨਾਲ ਹੋਈ ਮੌਤ ,ਪ੍ਰਸ਼ੰਸਕਾਂ ਨੂੰ ਲੱਗਾ ਵੱਡਾ ਝਟਕਾ

ਬਲੈਕ ਪੈਂਥਰ ਸਟਾਰ ਚੈਡਵਿਕ ਬੋਸਮੈਨ ਦੀ ਕੈਂਸਰ ਨਾਲ ਹੋਈ ਮੌਤ ,ਪ੍ਰਸ਼ੰਸਕਾਂ ਨੂੰ ਲੱਗਾ ਵੱਡਾ ਝਟਕਾ

ਬਲੈਕ ਪੈਂਥਰ ਸਟਾਰ ਚੈਡਵਿਕ ਬੋਸਮੈਨ ਦੀ ਕੈਂਸਰ ਨਾਲ ਹੋਈ ਮੌਤ ,ਪ੍ਰਸ਼ੰਸਕਾਂ ਨੂੰ ਲੱਗਾ ਵੱਡਾ ਝਟਕਾ:ਲਾਂਸ ਏਂਜਲਸ : ਹਾਲੀਵੁੱਡ ਦੀ ਸੁਪਰਹਿੱਟ ਫ਼ਿਲਮ 'ਬਲੈਕ ਪੈਂਥਰ' 'ਚ ਮੁੱਖ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਚੈਡਵਿਕ ਬੋਸਮੈਨ ਦਾ ਦਿਹਾਂਤ ਹੋ ਗਿਆ ਹੈ। 43 ਸਾਲਾ ਚੈਡਵਿਕ ਬੋਸਮੈਨ ਪਿਛਲੇ ਚਾਰ ਸਾਲਾਂ ਤੋਂ ਕੋਲੋਨ ਕੈਂਸਰ (ਆਂਤੜੀਆਂ ਦਾ ਕੈਂਸਰ) ਨਾਲ ਲੜ ਰਹੇ ਸਨ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸੁਣ ਹਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਸੋਗ ਦੀ ਲਹਿਰ ਦੌੜ ਗਈ ਹੈ। [caption id="attachment_426933" align="aligncenter" width="300"] ਬਲੈਕ ਪੈਂਥਰ ਸਟਾਰ ਚੈਡਵਿਕਬੋਸਮੈਨ ਦੀ ਕੈਂਸਰ ਨਾਲ ਹੋਈ ਮੌਤ ,ਪ੍ਰਸ਼ੰਸਕਾਂ ਨੂੰ ਲੱਗਾ ਵੱਡਾ ਝਟਕਾ[/caption] ਸੁਪਰਸਟਾਰ ਐਕਟਰ ਦੀ ਮੌਤ 'ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ। ਬਿਆਨ ਵਿਚ ਲਿਖਿਆ ਗਿਆ , " ਇਕ ਸੱਚਾ ਯੋਧਾ ਚੈਡਵਿਕ ਨੇ ਆਪਣੇ ਸੰਘਰਸ਼ ਨਾਲ ਉਹ ਸਾਰੀਆਂ ਫਿਲਮਾਂ ਤੁਹਾਡੇ ਤਕ ਪਹੁੰਚਾਇਆਂ, ਜਿਨ੍ਹਾਂ ਨੂੰ ਤੁਸੀਂ ਬਹੁਤ ਪਿਆਰ ਕੀਤਾ। [caption id="attachment_426932" align="aligncenter" width="300"] ਬਲੈਕ ਪੈਂਥਰ ਸਟਾਰ ਚੈਡਵਿਕਬੋਸਮੈਨ ਦੀ ਕੈਂਸਰ ਨਾਲ ਹੋਈ ਮੌਤ ,ਪ੍ਰਸ਼ੰਸਕਾਂ ਨੂੰ ਲੱਗਾ ਵੱਡਾ ਝਟਕਾ[/caption] ਪਰਿਵਾਰ ਨੇ ਕਿਹਾ ਕਿ ਚੈਡਵਿਕ ਨੇ ਪਿਛਲੇ 4 ਸਾਲਾਂ ਵਿੱਚ ਕਈ ਫਿਲਮਾਂ ਦੀ ਸ਼ੂਟਿੰਗ ਕੀਤੀ ਸੀ ਅਤੇ ਇਹ ਸਭ ਉਸਦੀਆਂ ਕਈ ਸਰਜਰੀਆਂ ਅਤੇ ਕੀਮੋਥੈਰੇਪੀ ਦੇ ਵਿਚਕਾਰ ਕੀਤਾ ਗਿਆ ਸੀ। ਪਰਿਵਾਰ ਨੇ ਇਹ ਵੀ ਕਿਹਾ ਕਿ ਫਿਲਮ ' ਬਲੈਕ ਪੈਂਥਰ ' ਵਿੱਚ ' ਕਿੰਗ ਟੀ - ਚੱਲਾ ' ਦਾ ਕਿਰਦਾਰ ਨਿਭਾਉਣਾ ਉਨ੍ਹਾਂ ਲਈ ਮਾਣ ਦੀ ਗੱਲ ਸੀ। ਦੱਸ ਦਈਏ ਕਿ ਚੈਡਵਿਕ ਨੇ '42' ਅਤੇ ' ਗੇਟ ਔਨ ਅਪ ' ਵਰਗੀਆਂ ਕਈ ਫਿਲਮਾਂ ਤੋਂ ਕਾਫ਼ੀ ਪ੍ਰਸਿੱਧੀ ਹਾਸਲ ਕੀਤੀ। ਇਸ ਤੋਂ ਬਾਅਦ ਉਸਨੇ 2018 ਮਾਰਵਲ ਸਿਨੇਮੈਟਿਕ ਯੂਨੀਵਰਸ ਦੀ ਫਿਲਮ ' ਬਲੈਕ ਪੈਂਥਰ ' ਵਿਚ ਟੀ - ਚਾਲਾ / ਬਲੈਕ ਪੈਂਥਰ ਦਾ ਕਿਰਦਾਰ ਨਿਭਾ ਕੇ ਦਰਸ਼ਕਾਂ ਦਾ ਦਿਲ ਜਿੱਤਿਆ ਸੀ। ਚੈਡਵਿਕ ਦੀ ਆਖਰੀ ਫਿਲਮ 'Da 5 Bloods' ਇਸੇ ਸਾਲ ਰਿਲੀਜ਼ ਹੋਈ ਸੀ। -PTCNews


Top News view more...

Latest News view more...