ਕਾਲਾ ਹਿਰਨ ਸ਼ਿਕਾਰ ਮਾਮਲਾ : ਸਲਮਾਨ ਖ਼ਾਨ ਨੂੰ ਜੋਧਪੁਰ ਕੋਰਟ ਤੋਂ ਮਿਲੀ ਵੱਡੀ ਰਾਹਤ , ਇਸ ਮਾਮਲੇ ਵਿੱਚ ਬਰੀ

Blackbuck poaching case: Salman Khan Jodhpur court acquits fake affidavit charges
ਕਾਲਾ ਹਿਰਨ ਸ਼ਿਕਾਰ ਮਾਮਲਾ : ਸਲਮਾਨ ਖ਼ਾਨ ਨੂੰ ਜੋਧਪੁਰ ਕੋਰਟ ਤੋਂ ਮਿਲੀ ਵੱਡੀ ਰਾਹਤ , ਇਸ ਮਾਮਲੇ ਵਿੱਚ ਬਰੀ

ਕਾਲਾ ਹਿਰਨ ਸ਼ਿਕਾਰ ਮਾਮਲਾ : ਸਲਮਾਨ ਖ਼ਾਨ ਨੂੰ ਜੋਧਪੁਰ ਕੋਰਟ ਤੋਂ ਮਿਲੀ ਵੱਡੀ ਰਾਹਤ , ਇਸ ਮਾਮਲੇ ਵਿੱਚ ਬਰੀ:ਜੈਪੁਰ : ਬਾਲੀਵੁੱਡ ਦੇ ਸੁਪਰਸਟਾਰ ਸਨਮਾਨ ਖ਼ਾਨ ਨੂੰ ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਜੋਧਪੁਰ ਸੀ.ਜੇ.ਐਮ ਕੋਰਟ ਨੇ ਵੱਡੀ ਰਾਹਤ ਦੇ ਦਿੱਤੀ ਹੈ। ਅੱਜ ਜੋਧਪੁਰ ਕੋਰਟ ਨੇ ਸਨਮਾਨ ਖ਼ਾਨ ਨੂੰ ਇੱਕ ਮਾਮਲੇ ਵਿੱਚ ਬਰੀ ਕਰ ਦਿੱਤਾ ਹੈ।

Blackbuck poaching case: Salman Khan Jodhpur court acquits fake affidavit charges
ਕਾਲਾ ਹਿਰਨ ਸ਼ਿਕਾਰ ਮਾਮਲਾ : ਸਲਮਾਨ ਖ਼ਾਨ ਨੂੰ ਜੋਧਪੁਰ ਕੋਰਟ ਤੋਂ ਮਿਲੀ ਵੱਡੀ ਰਾਹਤ , ਇਸ ਮਾਮਲੇ ਵਿੱਚ ਬਰੀ

ਦਰਅਸਲ ‘ਚ ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਸਨਮਾਨ ਖ਼ਾਨ ‘ਤੇ ਇੱਕ ਮਾਮਲਾ ਸੀ ,ਜਿਸ ਵਿੱਚ ਉਸ ‘ਤੇ ਦੋਸ਼ ਸੀ ਕਿ ਸਨਮਾਨ ਖ਼ਾਨ ਨੇ ਅਦਾਲਤ ਵਿੱਚ ਝੂਠਾ ਹਲਫ਼ਨਾਮਾ ਪੇਸ਼ ਕੀਤਾ ਹੈ।ਸਨਮਾਨ ਖ਼ਾਨ ਖਿਲਾਫ਼ ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਤਿੰਨ ਕੇਸ ਦਰਜ ਹੋਏ ਸਨ , ਉਨ੍ਹਾਂ ਵਿੱਚੋਂ ਇੱਕ ਹਥਿਆਰ ਐਕਟ ਦਾ ਮਾਮਲਾ ਦਰਜ ਕੀਤਾ ਗਿਆ ਸੀ ਪਰ ਇਸ ਮਾਮਲੇ ਵਿੱਚ ਸਲਮਾਨ ਖ਼ਾਨ ਨੂੰ ਪਿਛਲੇ ਸਾਲ ਬਰੀ ਕਰ ਦਿੱਤਾ ਸੀ।

Blackbuck poaching case: Salman Khan Jodhpur court acquits fake affidavit charges
ਕਾਲਾ ਹਿਰਨ ਸ਼ਿਕਾਰ ਮਾਮਲਾ : ਸਲਮਾਨ ਖ਼ਾਨ ਨੂੰ ਜੋਧਪੁਰ ਕੋਰਟ ਤੋਂ ਮਿਲੀ ਵੱਡੀ ਰਾਹਤ , ਇਸ ਮਾਮਲੇ ਵਿੱਚ ਬਰੀ

ਇਸ ਮਾਮਲੇ ਦੀ ਸੁਣਵਾਈ ਦੇ ਦੌਰਾਨ ਸਲਮਾਨ ਨੂੰ ਉਨ੍ਹਾਂ ਦਾ ਲਾਇਸੈਂਸ ਅਦਾਲਤ ‘ਚ ਜਮ੍ਹਾ ਕਰਵਾਉਣਾ ਸੀ।ਸਲਮਾਨ ਨੇ ਅਦਾਲਤ ਵਿੱਚ ਇੱਕ ਹਲਫ਼ਨਾਮਾ ਜਮ੍ਹਾ ਕਰਵਾਉਂਦੇ ਹੋਏ ਦਲੀਲ ਦਿੱਤੀ ਸੀ ਕਿ ਉਸਦਾ ਲਾਇਸੈਂਸ ਗੁੰਮ ਹੋ ਗਿਆ ਹੈ।ਉਸ ‘ਤੇ ਆਰੋਪ ਲੱਗਾ ਕਿ ਸਲਮਾਨ ਦੇ ਕੋਲ ਲਾਇਸੈਂਸ ਹੈ ਪਰ ਉਸਨੇ ਇਸਨੂੰ ਰਵਿਨਊ ਦੇ ਲਈ ਦੇ ਰੱਖਿਆ ਹੈ।ਸਨਮਾਨ ਖ਼ਾਨ ਦੇ ਇਸ ਹਲਫਨਾਮੇ ਨੂੰ ਝੂਠਾ ਕਿਹਾ ਗਿਆ ਸੀ।ਜਿਸ ਕਰਕੇ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਵਿੱਚ ਆਪਾਂ ਫ਼ੈਸਲਾ ਸੁਣਾਇਆ ਹੈ।

 Blackbuck poaching case: Salman Khan Jodhpur court acquits fake affidavit charges
ਕਾਲਾ ਹਿਰਨ ਸ਼ਿਕਾਰ ਮਾਮਲਾ : ਸਲਮਾਨ ਖ਼ਾਨ ਨੂੰ ਜੋਧਪੁਰ ਕੋਰਟ ਤੋਂ ਮਿਲੀ ਵੱਡੀ ਰਾਹਤ , ਇਸ ਮਾਮਲੇ ਵਿੱਚ ਬਰੀ

ਜ਼ਿਕਰਯੋਗ ਹੈ ਕਿ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਅਕਤੂਬਰ 1998 ’ਚ ਜੋਧਪੁਰ ਲਾਗਲੇ ਪਿੰਡ ਕਨਕਨੀ ਵਿੱਚ ਦੋ ਕਾਲੇ ਹਿਰਨਾਂ ਦਾ ਸ਼ਿਕਾਰ ਕਰਨ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਹੇਠਲੀ ਅਦਾਲਤ ਨੇ ਖ਼ਾਨ ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਸੀ ਜਦ ਕਿ ਪੰਜ ਹੋਰ ਸਹਿ–ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ।ਸਲਮਾਨ ਖ਼ਾਨ ਫ਼ਿਲਹਾਲ ਜ਼ਮਾਨਤ ’ਤੇ ਹਨ।
-PTCNews