Sat, Apr 20, 2024
Whatsapp

ਬਾਬਾ ਬਕਾਲਾ ਦੇ ਪਿੰਡ ਜੋਧੇ ਨੇੜੇ ਹੋਇਆ ਧਮਾਕਾ, 3 ਵਿਅਕਤੀ ਜ਼ਖਮੀ

Written by  Jashan A -- February 06th 2020 09:06 PM -- Updated: February 06th 2020 09:09 PM
ਬਾਬਾ ਬਕਾਲਾ ਦੇ ਪਿੰਡ ਜੋਧੇ ਨੇੜੇ ਹੋਇਆ ਧਮਾਕਾ, 3 ਵਿਅਕਤੀ ਜ਼ਖਮੀ

ਬਾਬਾ ਬਕਾਲਾ ਦੇ ਪਿੰਡ ਜੋਧੇ ਨੇੜੇ ਹੋਇਆ ਧਮਾਕਾ, 3 ਵਿਅਕਤੀ ਜ਼ਖਮੀ

ਬਾਬਾ ਬਕਾਲਾ: ਸਬ ਡਵੀਜ਼ਨ ਬਾਬਾ ਬਕਾਲਾ ਅਧੀਨ ਪੈਂਦੇ ਪਿੰਡ ਜੋਧੇ ਨੇੜੇ ਹੋਏ ਇੱਕ ਧਮਾਕੇ 'ਚ ਤਿੰਨ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਬੰਬਾਂ ਨੂੰ ਜੋਧੇ ਪਿੰਡ ਨੇੜੇ ਫੌਜ ਦੇ ਜਵਾਨ ਨਕਾਰਾ ਕਰਦੇ ਹਨ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕ ਬੰਬਾਂ ਵਿਚੋਂ ਨਿਕਲਣ ਵਾਲੇ ਪਿੱਤਲ ਅਤੇ ਤਾਂਬਾ ਧਾਤੂ ਨੂੰ ਇਕੱਠਾ ਕਰਨ ਲਈ ਆਉਂਦੇ ਹਨ। ਅੱਜ ਵੀ ਸੈਨਾ ਦੇ ਜਵਾਨ ਅਜਿਹੇ ਬੰਬ ਨਕਾਰਾ ਲਈ ਉਥੇ ਗਏ ਹੋਏ ਸਨ ਅਤੇ ਜੋਧੇ ਪਿੰਡ ਦੇ ਲੋਕ ਪਿੱਤਲ ਆਦਿ ਇੱਕਠਾ ਕਰਨ ਲਈ ਉਥੇ ਪਹੁੰਚ ਗਏ। ਹੋਰ ਪੜ੍ਹੋ: ਥਾਈਲੈਂਡ ਦੀ ਗੁਫਾ 'ਚ ਫਸੀ ਫੁੱਟਬਾਲ ਟੀਮ, ਹੁਣ ਇਸ ਤਰ੍ਹਾਂ ਬਚਾਇਆ ਜਾਵੇਗਾ ਬੱਚਿਆਂ ਨੂੰ  ਇਸ ਸਮੇਂ ਦੌਰਾਨ ਇਕ ਧਮਾਕਾ ਹੋਇਆ ਅਤੇ ਇਸ ਧਮਾਕੇ ਵਿਚ ਤਿੰਨ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚ ਕਸ਼ਮੀਰ ਸਿੰਘ, ਹੀਰਾ ਸਿੰਘ ਅਤੇ ਮੁਖਤਾਰ ਸਿੰਘ ਸ਼ਾਮਲ ਹਨ। ਦੱਸ ਦੇਈਏ ਕਿ ਪਿਛਲੇ ਸਮੇਂ ਵਿੱਚ ਵੀ ਇਸ ਖੇਤਰ ਵਿੱਚ ਇਸ ਤਰਾਂ ਦੇ ਕਈ ਹਾਦਸੇ ਵਾਪਰ ਚੁੱਕੇ ਹਨ, ਪਰ ਸੈਨਾ ਦੇ ਵਾਰ ਵਾਰ ਰੋਕਣ ਦੇ ਬਾਵਜੂਦ ਸਥਾਨਕ ਲੋਕ ਪਿੱਤਲ ਅਤੇ ਤਾਂਬੇ ਨੂੰ ਇੱਕਠਾ ਕਰਨ ਲਈ ਉਥੇ ਜਾਂਦੇ ਹਨ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। -PTC News


Top News view more...

Latest News view more...