Advertisment

ਬੱਚੀ ਨੂੰ ਗਲਤ ਖ਼ੂਨ ਚੜ੍ਹਾਉਣ ਦਾ ਮਾਮਲਾ : ਸਿਹਤ ਵਿਭਾਗ ਨੇ ਬਲੱਡ ਬੈਂਕ ਦੇ ਕਰਮਚਾਰੀਆਂ ਨੂੰ ਕੀਤਾ ਮੁਅੱਤਲ

author-image
Shanker Badra
Updated On
New Update
ਬੱਚੀ ਨੂੰ ਗਲਤ ਖ਼ੂਨ ਚੜ੍ਹਾਉਣ ਦਾ ਮਾਮਲਾ : ਸਿਹਤ ਵਿਭਾਗ ਨੇ ਬਲੱਡ ਬੈਂਕ ਦੇ ਕਰਮਚਾਰੀਆਂ ਨੂੰ ਕੀਤਾ ਮੁਅੱਤਲ
Advertisment
ਬੱਚੀ ਨੂੰ ਗਲਤ ਖ਼ੂਨ ਚੜ੍ਹਾਉਣ ਦਾ ਮਾਮਲਾ : ਸਿਹਤ ਵਿਭਾਗ ਨੇ ਬਲੱਡ ਬੈਂਕ ਦੇ ਕਰਮਚਾਰੀਆਂ ਨੂੰ ਕੀਤਾ ਮੁਅੱਤਲ:ਬਠਿੰਡਾ : ਬਠਿੰਡਾ ਦੇ ਬਲੱਡ ਬੈਂਕ ਵਿੱਚ ਬੀਤੇ ਦਿਨੀਂ 7 ਸਾਲਾ ਬੱਚੀ ਨੂੰ ਗ਼ਲਤ ਖੂਨ ਚੜ੍ਹਾਇਆ ਗਿਆ ਸੀ। ਜਿਸ ਤੋਂ ਬਾਅਦ ਇਹ ਮਾਮਲਾ ਕਾਫ਼ੀ ਗਰਮਾ ਗਿਆ ਸੀ। ਜਿਸ ਦੀ ਜਾਂਚ ਦੇ ਨਿਰਦੇਸ਼ ਦਿੱਤੇ ਗਏ ਸਨ ਪਰ ਹੁਣ ਜਾਂਚ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਨੇ ਕਰਮਚਾਰੀਆਂ ਨੂੰ ਲਾਪ੍ਰਵਾਹੀ ਵਰਤਣ ਦੇ ਦੋਸ਼ 'ਚ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ।
Advertisment
publive-image ਬੱਚੀ ਨੂੰ ਗਲਤ ਖ਼ੂਨ ਚੜ੍ਹਾਉਣ ਦਾ ਮਾਮਲਾ : ਸਿਹਤ ਵਿਭਾਗ ਨੇ ਬਲੱਡ ਬੈਂਕ ਦੇ ਕਰਮਚਾਰੀਆਂ ਨੂੰ ਕੀਤਾ ਮੁਅੱਤਲ ਜਾਣਕਾਰੀ ਅਨੁਸਾਰ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਬਲਦੇਵ ਸਿੰਘ ਰੋਮਾਣਾ ਬਲੱਡ ਬੈਂਕ ਵਿਖੇ ਇੱਕ ਮੈਡੀਕਲ ਲੈਬ ਟੈਕਨੀਸ਼ੀਅਨ ਗਰੇਡ -1 ਵਜੋਂ ਤਾਇਨਾਤ ਹੈ, ਐਨ.ਐਚ.ਐਮ. ਪੰਜਾਬ ਅਧੀਨ ਬੀ.ਟੀ.ਓ ਡਾ. ਕ੍ਰਿਸ਼ਨ ਗੋਇਲ, ਸਿਵਲ ਹਸਪਤਾਲ ਵਿਖੇ ਕੰਮ ਕਰ ਰਹੇ ਪੀ.ਐਚ.ਐਸ.ਸੀ. ਅਧੀਨ ਐਮ.ਐਲ.ਟੀ. ਰਿਚਾ ਗੋਇਲ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ। publive-image ਬੱਚੀ ਨੂੰ ਗਲਤ ਖ਼ੂਨ ਚੜ੍ਹਾਉਣ ਦਾ ਮਾਮਲਾ : ਸਿਹਤ ਵਿਭਾਗ ਨੇ ਬਲੱਡ ਬੈਂਕ ਦੇ ਕਰਮਚਾਰੀਆਂ ਨੂੰ ਕੀਤਾ ਮੁਅੱਤਲ ਇਸ ਦੇ ਨਾਲ ਹੀ ਸਿਵਲ ਸਰਜਨ ਬਠਿੰਡਾ ਨੇ ਐਸਐਸਪੀ, ਬਠਿੰਡਾ ਨੂੰ ਚਿੱਠੀ ਲਿਖ ਕੇ ਮੁਲਾਜ਼ਮ ਖ਼ਿਲਾਫ਼ FIR ਦਰਜ ਕਰਨ ਦੀ ਮੰਗ ਕੀਤੀ ਹੈ ਅਤੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
Advertisment
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਸ ਘਟਨਾ ਦਾ ਸਖ਼ਤ ਨੋਟਿਸ ਲਿਆ ਸੀ ਅਤੇ ਤੁਰੰਤ ਜਾਂਚ ਕਮੇਟੀ ਗਠਿਤ ਕਰਨ ਦੇ ਆਦੇਸ਼ ਦਿੱਤੇ ਸਨ। ਉਨ੍ਹਾਂ ਦੇ ਨਿਰਦੇਸ਼ਾਂ `ਤੇ ਤਿੰਨ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਨੇ ਆਪਣੀ ਰਿਪੋਰਟ ਵਿਚ ਕਰਮਚਾਰੀਆਂ ਨੂੰ ਅਣਗਹਿਲੀ ਲਈ ਦੋਸ਼ੀ ਪਾਇਆ ਸੀ। publive-image ਬੱਚੀ ਨੂੰ ਗਲਤ ਖ਼ੂਨ ਚੜ੍ਹਾਉਣ ਦਾ ਮਾਮਲਾ : ਸਿਹਤ ਵਿਭਾਗ ਨੇ ਬਲੱਡ ਬੈਂਕ ਦੇ ਕਰਮਚਾਰੀਆਂ ਨੂੰ ਕੀਤਾ ਮੁਅੱਤਲ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਬਠਿੰਡਾ ਦੇ ਭਾਈ ਮਨੀ ਸਿੰਘ ਸਿਵਲ ਹਸਪਤਾਲ ਵਿਖੇ ਇੱਕ 7 ਸਾਲਾ ਥੈਲੇਸੀਮੀਆ ਮਰੀਜ਼ ਨੂੰ ਐਚਆਈਵੀ ਪਾਜ਼ੀਟਿਵ ਮਰੀਜ਼ ਦਾ ਖੂਨ ਦਿੱਤਾ ਗਿਆ ਸੀ। ਹਸਪਤਾਲ ਦੇ ਬਲੱਡ ਬੈਂਕ ਨੇ ਇਕ ਦਾਨੀ ਕੋਲੋਂ ਖੂਨ ਲੈਣ ਤੋਂ ਬਾਅਦ ਯੂਨਿਟ ਜਾਰੀ ਕੀਤੇ ਸਨ ਅਤੇ ਲਾਜ਼ਮੀ ਜਾਂਚ-ਪੜਤਾਲ ਨਹੀਂ ਕੀਤੀ। ਜਿਸ ਨੂੰ ਲੈ ਕੇ ਅਧਿਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਗਈ ਹੈ। -PTCNews publive-image-
blood-transfusion blood-bank-bathinda blood-bank-employees-suspend %e0%a8%97%e0%a8%b2%e0%a8%a4-%e0%a8%96%e0%a8%bc%e0%a9%82%e0%a8%a8-%e0%a8%9a%e0%a9%9c%e0%a9%8d%e0%a8%b9%e0%a8%be%e0%a8%89%e0%a8%a3-%e0%a8%a6%e0%a8%be-%e0%a8%ae%e0%a8%be%e0%a8%ae%e0%a8%b2%e0%a8%be
Advertisment

Stay updated with the latest news headlines.

Follow us:
Advertisment