ਕੰਗਨਾ ਰਣੌਤ ਦੇ ਮੁੰਬਈ ਪਹੁੰਚਣ ਤੋਂ ਪਹਿਲਾਂ ਉਸ ਦੇ ਦਫ਼ਤਰ ਦੀ ਬੀ.ਐਮ.ਸੀ. ਨੇ ਕੀਤੀ ਗਈ ਭੰਨਤੋੜ ,ਜਾਣੋ ਕਿਉਂ   

By Shanker Badra - September 09, 2020 1:09 pm

ਕੰਗਨਾ ਰਣੌਤ ਦੇ ਮੁੰਬਈ ਪਹੁੰਚਣ ਤੋਂ ਪਹਿਲਾਂ ਉਸ ਦੇ ਦਫ਼ਤਰ ਦੀ ਬੀ.ਐਮ.ਸੀ. ਨੇ ਕੀਤੀ ਗਈ ਭੰਨਤੋੜ ,ਜਾਣੋ ਕਿਉਂ:ਮੁੰਬਈ : ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਅੱਜ ਸਖ਼ਤ ਸੁਰੱਖਿਆ ਦੇ ਨਾਲ ਮੁੰਬਈ ਪਹੁੰਚੀ ਰਹੀ ਹੈ। ਕੰਗਨਾ ਰਣੌਤ ਦੇ ਵਾਈ ਪਲੱਸ ਸਿਕਿਓਰਟੀ ਨਾਲ ਮੁੰਬਈ ਪਹੁੰਚਣ ਤੋਂ ਪਹਿਲਾ ਹੀ ਬੀ.ਐਮ.ਸੀ. ਦੇ ਕਰਮਚਾਰੀਆਂ ਨੇ ਕੰਗਨਾ ਦੇ ਦਫ਼ਤਰ 'ਚ ਭੰਨਤੋੜ ਦੀ ਕਾਰਵਾਈ ਸ਼ੁਰੂ ਦਿੱਤੀ ਹੈ। ਕੰਗਨਾ ਰਣੌਤ ਦਾ ਇਹ ਦਫਤਰ ਇਸ ਸਾਲ ਜਨਵਰੀ 'ਚ 48 ਕਰੋੜ ਦੀ ਕੀਮਤ ਨਾਲ ਬਣ ਕੇ ਤਿਆਰ ਹੋਇਆ ਸੀ।

ਕੰਗਨਾ ਰਣੌਤ ਦੇ ਮੁੰਬਈ ਪਹੁੰਚਣ ਤੋਂ ਪਹਿਲਾਂ ਉਸ ਦੇ ਦਫ਼ਤਰ ਦੀ ਬੀ.ਐਮ.ਸੀ. ਨੇ ਕੀਤੀ ਗਈ ਭੰਨਤੋੜ ,ਜਾਣੋ ਕਿਉਂ

ਜਿਸ 'ਤੇ ਬੀ.ਐਮ.ਸੀ. ਅਧਿਕਾਰੀਆਂ ਨੇ ਇਕ ਨੋਟਿਸ ਚਪਕਾ ਦਿੱਤਾ ਹੈ।ਕੰਗਨਾ ਨੂੰ ਇਸ ਨੋਟਿਸ ਦਾ ਜਵਾਬ ਦੇਣ ਲਈ 24 ਘੰਟੇ ਦਾ ਵਕਤ ਦਿੱਤਾ ਗਿਆ ਸੀ ਤੇ 24 ਘੰਟੇ ਹੁੰਦੇ ਹੀ ਬੀ.ਐਮ.ਸੀ. ਨੇ ਭੰਨਤੋੜ ਕਰ ਦਿੱਤੀ ਹੈ। ਇਸ ਵਿਚਕਾਰ ਬੀ.ਐਮ.ਸੀ. ਦੀ ਇਸ ਕਾਰਵਾਈ ਖਿਲਾਫ ਕੰਗਨਾ ਰਣੌਤ ਬੰਬੇ ਹਾਈਕੋਰਟ ਪਹੁੰਚ ਗਈ ਹੈ।

ਕੰਗਨਾ ਰਣੌਤ ਦੇ ਮੁੰਬਈ ਪਹੁੰਚਣ ਤੋਂ ਪਹਿਲਾਂ ਉਸ ਦੇ ਦਫ਼ਤਰ ਦੀ ਬੀ.ਐਮ.ਸੀ. ਨੇ ਕੀਤੀ ਗਈ ਭੰਨਤੋੜ ,ਜਾਣੋ ਕਿਉਂ

ਦੱਸਿਆ ਜਾ ਰਿਹਾ ਹੈ ਕਿ ਕੰਗਨਾ ਦੀ ਫ਼ਲਾਈਟ ਦੁਪਹਿਰ 12 ਵਜੇ ਚੰਡੀਗੜ੍ਹ ਤੋਂ ਹੈ ਤੇ ਉਹ 2:50 ਵਜੇ ਦੁਪਹਿਰ ਮੁੰਬਈ ਪਹੁੰਚ ਜਾਵੇਗੀ। ਕੰਗਨਾ ਦੇ ਮੁੰਬਈ ਪਹੁੰਚਣ ਤੋਂ ਪਹਿਲਾਂ ਬੀਐਮਸੀ ਦੀ ਕਾਰਵਾਈ ਉੁਸਦੇ ਦਫ਼ਤਰ 'ਤੇ ਸ਼ੁਰੂ ਹੋ ਚੁੱਕੀ ਹੈ। ਕੰਗਨਾ ਦੇ ਦਫਤਰ 'ਚ ਜੇਸੀਬੀ ਤੇ ਹਥੌੜੇ ਦੇ ਨਾਲ ਐਂਟਰੀ ਹੋ ਚੁੱਕੀ ਹੈ ਤੇ ਭੰਨਤੋੜ ਵੀ ਸ਼ੁਰੂ ਕਰ ਦਿੱਤੀ ਗਈ ਹੈ। ਕੰਗਨਾ ਨੇ ਆਪਣੇ ਦਫ਼ਤਰ ਦੇ ਅੰਦਰ ਬੀਐਮਸੀ ਦੀ ਭੰਨਤੋੜ ਦੀ ਇੱਕ ਤਸਵੀਰ ਸ਼ੇਅਰ ਕਰਦਿਆਂ ਇਸ ਨੂੰ ਪਾਕਿਸਤਾਨ ਲਿਖ ਕੇ ਸ਼ੇਅਰ ਕੀਤਾ।

Kangana Ranaut Mumbai Office Demolished by BMC ਕੰਗਨਾ ਰਣੌਤ ਦੇ ਮੁੰਬਈ ਪਹੁੰਚਣ ਤੋਂ ਪਹਿਲਾਂ ਉਸ ਦੇ ਦਫ਼ਤਰ ਦੀ ਬੀ.ਐਮ.ਸੀ. ਨੇ ਕੀਤੀ ਗਈ ਭੰਨਤੋੜ ,ਜਾਣੋ ਕਿਉਂ

ਕੰਗਨਾ ਰਨੌਤ ਲਿਖਿਆ 'ਮੈਂ ਕਦੇ ਗਲਤ ਨਹੀਂ ਹੁੰਦੀ ਤੇ ਮੇਰੇ ਦੁਸ਼ਮਣ ਵਾਰ-ਵਾਰ ਇਸ ਨੂੰ ਸਾਬਿਤ ਕਰ ਰਹੇ ਹਨ। ਇਸ ਲਈ ਮੁੰਬਈ ਅੱਜ ਪੀਓਕੇ ਬਣ ਗਿਆ ਹੈ। ਜ਼ਿਕਰਯੋਗ ਹੈ ਕਿ ਕੰਗਨਾ ਨੇ ਬੀਐਮਸੀ ਦੇ ਨੋਟਿਸ 'ਤੇ ਜਵਾਬ ਦੇਣ ਲਈ 7 ਦਿਨਾਂ ਦੀ ਮੋਹਲਤ ਮੰਗੀ ਸੀ। ਬੀਐਮਸੀ ਉਨ੍ਹਾਂ ਨੂੰ ਮੋਹਲਤ ਦੇਣ ਲਈ ਤਿਆਰ ਨਹੀਂ। ਬੀਐਮਸੀ ਨੇ ਕੰਗਨਾ ਨੂੰ ਦਿੱਤੇ ਨੋਟਿਸ ਦਾ ਜਵਾਬ ਨਾ ਦੇਣ ਦਾ ਹਾਵਲਾ ਦਿੱਤਾ ਹੈ।
-PTCNews

adv-img
adv-img