Sun, Jun 22, 2025
Whatsapp

ਜਦੋਂ ਬੀਐਮਸੀ ਅਫਸਰ ਨੇ ਪਾਣੀ ਸਮਝ ਕੇ ਪੀਤਾ ਸੈਨੀਟਾਈਜ਼ਰ , ਜਾਣੋ ਪੂਰਾ ਮਾਮਲਾ

Reported by:  PTC News Desk  Edited by:  Jagroop Kaur -- February 03rd 2021 05:37 PM -- Updated: February 03rd 2021 05:48 PM
ਜਦੋਂ ਬੀਐਮਸੀ ਅਫਸਰ ਨੇ ਪਾਣੀ ਸਮਝ ਕੇ ਪੀਤਾ ਸੈਨੀਟਾਈਜ਼ਰ , ਜਾਣੋ ਪੂਰਾ ਮਾਮਲਾ

ਜਦੋਂ ਬੀਐਮਸੀ ਅਫਸਰ ਨੇ ਪਾਣੀ ਸਮਝ ਕੇ ਪੀਤਾ ਸੈਨੀਟਾਈਜ਼ਰ , ਜਾਣੋ ਪੂਰਾ ਮਾਮਲਾ

ਅੱਜ ਮੁੰਬਈ ਵਿਖੇ ਮਹਾ ਨਗਰਪਾਲਿਕਾ ਦੇ ਸਹਿ ਕਮਿਸ਼ਨਰ ਰਮੇਸ਼ ਪਵਾਰ ਨਾਲ ਬਜਟ ਪੜ੍ਹਦੇ ਸਮੇਂ ਹਾਸੋਹੀਣੀ ਘਟਨਾ ਵਾਪਰੀ, ਦਰਅਸਲ ਬੁੱਧਵਾਰ ਨੂੰ ਮੁੰਬਈ ਵਿੱਚ ਬਜਟ ਪੇਸ਼ਕਾਰੀ ਦੌਰਾਨ ਅਚਾਨਕ ਗਲ਼ਤੀ ਨਾਲ ਹੱਥਾਂ ਨੂੰ ਸਾਫ ਕਰਨ ਵਾਲੀ ਸੈਨੀਟਾਈਜ਼ਰ ਦੀ ਬੋਤਲ ਨੂੰ ਪਾਣੀ ਸਮਝ ਕੇ ਪੀ ਗਏ । ਇਹ ਉਦੋਂ ਹੋਇਆ ਜਦੋਂ ਉਸਨੇ ਸੋਚਿਆ ਕਿ ਬੋਲਣਾ ਸ਼ੁਰੂ ਕਰਨ ਤੋਂ ਪਹਿਲਾਂ ਉਸਨੂੰ ਪਾਣੀ ਪੀਣਾ ਚਾਹੀਦਾ ਹੈ ਤਾਂ ਉਸਨੇ ਬੋਤਲ ਚੁੱਕੀ ਅਤੇ ਪੀਤਾ ਕਿ ਅੰਦਰ ਕੀ ਹੈ ਇਸਦੀ ਜਾਂਚ ਕੀਤੇ ਬਿਨਾਂ ਉਹ ਜਲਦਬਾਜ਼ੀ 'ਚ ਸੈਨੀਟਾਈਜ਼ਰ ਹੀ ਪੀ ਗਏ ।ਸ਼ੁੱਕਰ ਹੈ ਕਿ ਇਸ ਘਟਨਾ 'ਚ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ। ਜਿਵੇਂ ਹੀ ਉਨ੍ਹਾਂ ਨੂੰ ਆਪਣੀ ਗਲਤੀ ਸਮਝ 'ਚ ਆਈਆਂ, ਉਨ੍ਹਾਂ ਨੇ ਤੁਰੰਤ ਪਾਣੀ ਦੀ ਬੋਤਲ ਲੈ ਕੇ ਮੂੰਹ ਸਾਫ਼ ਕੀਤਾ। ਬੀ.ਐੱਮ.ਸੀ. 'ਚ ਇਹ ਘਟਨਾ ਉਦੋਂ ਵਾਪਰੀ, ਜਦੋਂ ਰਮੇਸ਼ ਪਵਾਰ ਸਿੱਖਿਆ ਬਜਟ ਪੇਸ਼ ਕਰ ਰਹੇ ਸਨ। ਹਾਲਾਂਕਿ ਇਸ ਬਜਟ ਨੂੰ ਐਡੀਸ਼ਨਲ ਕਮਿਸ਼ਨਰ ਸਲਿਲ ਵਲੋਂ ਪੇਸ਼ ਕੀਤਾ ਜਾਣਾ ਸੀ ਪਰ ਉਨ੍ਹਾਂ ਦੀ ਗੈਰ-ਮੌਜੂਦਗੀ 'ਚ ਰਮੇਸ਼ ਪਵਾਰ ਇਹ ਬਜਟ ਪੜ੍ਹਨ ਦਾ ਕੰਮ ਕਰ ਰਹੇ ਸਨ। ਇਸ ਦੌਰਾਨ ਜਦੋਂ ਉਨ੍ਹਾਂ ਨੂੰ ਪਿਆਸ ਲੱਗੀ ਤਾਂ ਉਨ੍ਹਾਂ ਨੇ ਸੈਨੀਟਾਈਜ਼ਰ ਦੀ ਬੋਤਲ ਨੂੰ ਪਾਣੀ ਦੀ ਬੋਤਲ ਸਮਝ ਕੇ ਚੁੱਕ ਲਿਆ ਅਤੇ ਪੀਣ ਲੱਗੇ। ਫਿਲਹਾਲ ਰਮੇਸ਼ ਪਵਾਰ ਦੀ ਸਿਹਤ ਬਿਲਕੁੱਲ ਸਹੀ ਹੈ।Ramesh Pawar, BMC Joint Municipal Commissioner, Accidentally Drinks Hand Sanitiser Instead of Water During Presentation of Budget in Mumbai (Watch Video)ਦੱਸਣਯੋਗ ਹੈ ਕਿ ਮਹਾਰਾਸ਼ਟਰ ਦੇ ਯਵਤਮਾਲ ਜ਼ਿਲ੍ਹੇ 'ਚ ਪੋਲੀਓ ਦੀ ਦਵਾਈ ਪਿਲਾਉਣ ਦੌਰਾਨ ਆਂਗਨਵਾੜੀ ਵਰਕਰਾਂ ਨੇ 12 ਬੱਚਿਆਂ ਨੂੰ ਸੈਨੀਟਾਈਜ਼ਰ ਪਿਲਾ ਦਿੱਤਾ ਸੀ। ਇਸ ਘਟਨਾ ਦੇ ਤੁਰੰਤ ਬਾਅਦ ਬੱਚਿਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਹਾਲਤ ਇਲਾਜ ਤੋਂ ਬਾਅਦ ਠੀਕ ਹੋਈ ਸੀ।


Top News view more...

Latest News view more...

PTC NETWORK
PTC NETWORK