ਬੰਗਲਾਦੇਸ਼ 'ਚ ਵਾਪਰਿਆ ਦਰਦਨਾਕ ਹਾਦਸਾ, ਕਿਸ਼ਤੀ ਪਲਟਣ ਨਾਲ 25 ਯਾਤਰੀਆਂ ਦੀ ਮੌਤ

By Shanker Badra - May 03, 2021 4:05 pm

ਢਾਕਾ : ਬੰਗਲਾਦੇਸ਼ ਵਿਚ ਇਕ ਭਿਆਨਕ ਕਿਸ਼ਤੀ (Boat Collision)ਹਾਦਸਾ ਵਾਪਰਿਆ ਹੈ। ਜਿਸ ਵਿਚ ਘੱਟੋ -ਘੱਟ 25 ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਦੱਸਿਆ ਕਿ ਮੱਧ ਬੰਗਲਾਦੇਸ਼ ਵਿਚ ਦੋ ਕਿਸ਼ਤੀਆਂ ਦੀ ਟੱਕਰ ਹੋ ਗਈ, ਜਿਸ ਕਾਰਨ 25 ਲੋਕਾਂ ਦੀ ਮੌਤ ਹੋ ਗਈ।

ਪੰਜਾਬ 'ਚ ਲੱਗਿਆ ਮਿੰਨੀ ਲੌਕਡਾਊਨ, ਪੜ੍ਹੋ ਕਿਸ-ਕਿਸ ਨੂੰ ਮਿਲੇਗੀ ਛੋਟ , ਕੀ ਰਹੇਗਾ ਬੰਦ   

Boat accident in Bangladesh leaves at least 25 people dead ਬੰਗਲਾਦੇਸ਼ 'ਚ ਵਾਪਰਿਆ ਦਰਦਨਾਕ ਹਾਦਸਾ, ਕਿਸ਼ਤੀ ਪਲਟਣ ਨਾਲ 25 ਯਾਤਰੀਆਂ ਦੀ ਮੌਤ

ਮਿਲੀ ਜਾਣਕਾਰੀ ਮੁਤਾਬਕ ਕਿਸ਼ਤੀਆਂ ਵਿਚਾਲੇ ਟੱਕਰ ਸਿਬਚਰ ਕਸਬੇ ਦੇ ਨੇੜੇ ਪਦਮਾ ਨਦੀ ਵਿਚ ਹੋਈ ਹੈ। ਦੱਸਿਆ ਗਿਆ ਹੈ ਕਿ ਘੱਟ ਤੋਂ ਘੱਟ 30 ਯਾਤਰੀਆਂ ਨਾਲ ਭਰੀ ਕਿਸ਼ਤੀ ਇਕ ਕਮਰਸ਼ੀਅਲ ਕਿਸ਼ਤੀ ਨਾਲ ਟਕਰਾ ਗਈ।

Boat accident in Bangladesh leaves at least 25 people dead ਬੰਗਲਾਦੇਸ਼ 'ਚ ਵਾਪਰਿਆ ਦਰਦਨਾਕ ਹਾਦਸਾ, ਕਿਸ਼ਤੀ ਪਲਟਣ ਨਾਲ 25 ਯਾਤਰੀਆਂ ਦੀ ਮੌਤ

ਇਹ ਕਮਰਸ਼ੀਅਲ ਕਿਸ਼ਤੀ ਬਾਲੂ ਲੈ ਕੇ ਸਿਬਚਰ ਕਸਬੇ ਵੱਲ ਜਾ ਰਹੀ ਸੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਵਿਚ ਕਈ ਲੋਕ ਫਿਲਹਾਲ ਲਾਪਤਾ ਹਨ। ਫਿਲਹਾਲ ਫਾਇਰ ਸਰਵਿਸ ਦੇ ਅਧਿਕਾਰੀਆਂ ਤੇ ਸਥਾਨਕ ਲੋਕਾਂ ਨੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

Boat accident in Bangladesh leaves at least 25 people dead ਬੰਗਲਾਦੇਸ਼ 'ਚ ਵਾਪਰਿਆ ਦਰਦਨਾਕ ਹਾਦਸਾ, ਕਿਸ਼ਤੀ ਪਲਟਣ ਨਾਲ 25 ਯਾਤਰੀਆਂ ਦੀ ਮੌਤ

ਪੜ੍ਹੋ ਹੋਰ ਖ਼ਬਰਾਂ : ਕੀ ਭਾਰਤ 'ਚ 3 ਮਈ ਤੋਂ 20 ਮਈ ਤੱਕ ਮੁੜ ਲੱਗੇਗਾ ਮੁਕੰਮਲ ਲੌਕਡਾਊਨ ?, ਪੜ੍ਹੋ ਅਸੀਂ ਸੱਚਾਈ

ਸਥਾਨਕ ਪੁਲਿਸ ਮੁਖੀ ਮਿਰਾਜ ਹੁਸੈਨ ਨੇ ਦੱਸਿਆ ਕਿ ਅਸੀਂ ਪੰਜ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਹੈ ਤੇ 25 ਲਾਸ਼ਾਂ ਬਰਾਮਦ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਵਿਚ ਵੱਡੇ ਪੈਮਾਨੇ ਉੱਤੇ ਲੋਕ ਕਿਸ਼ਤੀ ਦੇ ਰਾਹੀਂ ਸਫਰ ਕਰਦੇ ਹਨ ਪਰ ਖ਼ਰਾਬ ਰੱਖ-ਰਖਾਅ ਦੇ ਚੱਲਦੇ ਅਕਸਰ ਹੀ ਕਿਸ਼ਤੀ ਹਾਦਸੇ ਹੁੰਦੇ ਰਹਿੰਦੇ ਹਨ।
-PTCNews

adv-img
adv-img